• 2:54 am
Go Back

ਲੁਧਿਆਣਾ: ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀ.ਡੀ.ਐੱਮ. ਸਕੂਲ ਦੇ 8ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਵੀਰਵਾਰ ਨੂੰ ਸ਼ੱਕੀ ਹਾਲਾਤਾਂ ‘ਚ ਸਕੂਲ ਦੇ ਬਾਹਰੋਂ ਗਾਇਬ ਹੋ ਗਈਆਂ। ਸਵੇਰ ਤੋਂ ਉਨ੍ਹਾਂ ਦੀ ਕੋਈ ਖਬਰ ਨਹੀਂ ਮਿਲੀ ਹੈ। ਤਿੰਨਾਂ ਵਿਦਿਆਰਥਣਾਂ ਦੀ ਪਛਾਣ ਲਤਾ ਰਾਣੀ, ਰੂਖਸਾਰ ਤੇ ਨੈਨਾ ਦੇ ਰੂਪ ‘ਚ ਹੋਈ ਹੈ।
ਲਤਾ ਰਾਣੀ ਦੇ ਚਾਚਾ ਨੇ ਦੱਸਿਆ ਕਿ ਉਹ ਸਵੇਰੇ ਉਸ ਨੂੰ ਸਕੂਲ ਛੱਡ ਕੇ ਆਏ ਸੀ ਪਰ ਬਾਅਦ ‘ਚ ਸਕੂਲ ਤੋਂ ਫੋਨ ਆਇਆ ਕਿ ਅੱਜ ਉਨ੍ਹਾਂ ਦੀ ਕੁੜੀ ਸਕੂਲ ਕਿਉਂ ਨਹੀਂ ਆਈ। ਇਸੇ ਤਰ੍ਹਾਂ ਬਾਕੀ ਵਿਦਿਆਰਥਣਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਸਕੂਲ ਛੱਡ ਕੇ ਆਏ ਸੀ ਪਰ ਉਨ੍ਹਾਂ ਨੂੰ ਵੀ ਸਕੂਲ ਤੋਂ ਇਹੀ ਫੋਨ ਆਇਆ ਕਿ ਕੁੜੀਆਂ ਸਕੂਲ ਨਹੀਂ ਆਈਆਂ, ਜਿਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਤੇ ਥਾਣਾ ਟਿੱਬਾ ਦੀ ਪੁਲਸ ਨੇ ਲਾਪਤਾ ਵਿਦਿਆਰਥਣਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਇਸ ਮੌਕੇ ਐੱਸ.ਪੀ. ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਲੜਕੀਆਂ ਸਵੇਰ ਸਕੂਲ ਤੋਂ ਕਿਤੇ ਚਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ‘ਦੇ ਆਧਾਰ ‘ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Facebook Comments
Facebook Comment