• 5:59 am
Go Back

ਜੇਕਰ ਤੁਸੀਂ ਏਅਰਪੋਰਟ ਦੇ ਕੋਲ ਰਹਿੰਦੇ ਹੋ ਜਾਂ ਫਿਰ ਕਿਸੇ ਅਜਿਹੇ ਰਿਸ਼ਤੇਦਾਰ ਜਾਂ ਦੋਸਤ ਦੇ ਘਰ ਗਏ ਹੋ ਜੋ ਏਅਰਪੋਰਟ ਦੇ ਕੋਲ ਰਹਿੰਦਾ ਹੈ, ਤਾਂ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਰੋਜ਼ ਦੀ ਜਿੰਦਗੀ ‘ਚ ਜਹਾਜ਼ ਦੀ ਉੱਚੀ ਅਵਾਜ਼ ਨਾਲ ਉਨ੍ਹਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਨਾ ਪੈਂਦਾ ਹੈ। ਇਸ ਦਾ ਸਮਾਧਾਨ ਹੁਣ ਅਮਰੀਕੀ ਸਪੇਸ ਏਜੈਂਸੀ NASA ਨੇ ਕੱਢ ਲਿਆ ਹੈ। ਨਾਸਾ ਨੇ ਨੌਇਸ ਰਿਡੈਕਸ਼ਨ ਟੈਕਨਾਲੌਜੀ ਦੇ ਤਹਿਤ ਜਹਾਜ਼ ਦੀ ਨੋਜ਼ ਨੂੰ ਘੱਟ ਕਰਦੇ ਹੋਏ ਇਸ ‘ਚ ਨਵੇਂ ਏਅਰਫ੍ਰੇਮ ਕੰਪੋਨੇਂਟਸ ਲਗਾਏ ਹੋ ਜਿਨ੍ਹਾਂ ਦੀ ਮਦਦ ਨਾਲ ਲੈਡਿੰਗ ਕਰਦੇ ਸਮਾਂ 70 ਫ਼ੀਸਦੀ ਤੱਕ ਅਵਾਜ ਨੂੰ ਘੱਟ ਕੀਤਾ ਜਾ ਸਕਦਾ ਹੈ।
ਗਲਫਸਟ੍ਰੀਮ III ਜੈੱਟ ‘ਤੇ ਆਧਾਰਿਤ ਇਸ ਜਹਾਜ਼ ਨੂੰ ਫਲੈਕਸਿਬਲ ਡਿਜ਼ਾਇਨ ਨਾਲ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਅਮਰੀਕੀ ਰਾਜ ਵਰਜੀਨਿਆ ‘ਚ ਸਥਿਤ ਨਾਸਾ ਦੀ ਲੈਂਗਲੀ ਫੇਸਿਲਿਟੀ ਦੇ ਵਿਗਿਆਨੀਆਂ ਨੇ ਇਸ ਜਹਾਜ਼ ‘ਤੇ ਸਫਲਤਾਪੂਰਵਕ ਟੈਸਟ ਕੀਤਾ ਹੈ। ਇਸ ਪ੍ਰੌਜੈਕਟ ਦੇ ਤਹਿਤ ਨਾਸਾ ਨੇ ਗਲਫਸਟ੍ਰੀਮ 999 ਜੈੱਟ ਜਹਾਜ਼ ਦੀ ਏਅਰਫ੍ਰੇਮ ਨੋਜ਼ ਨੂੰ ਘੱਟ ਕੀਤਾ ਹੈ। ਇਸ ਤੋਂ ਅਲਵਾ ਟਾਇਰਸ ਦੇ ਖੁੱਲਣ ‘ਤੇ ਸਾਹਮਣੇ ਦੇ ਵੱਲ ਛੋਟੇ-ਛੋਟੇ ਸੁਰਾਖ ਬਣਾਏ ਗਏ ਹਨ ਜਿਨ੍ਹਾਂ ਦੇ ਉਪਰ ਨੈਟ ਲਗਾ ਹੈ। ਜੋ ਹਵਾ ਨੂੰ ਵਿੱਚੋਂ ਦੀ ਲੰਗਣ ਦਿੰਦੇ ਹਨ ਜਿਸ ਦੇ ਨਾਲ ਅਵਾਜ ਘੱਟ ਹੁੰਦੀ ਹੈ। ਨਾਸਾ ਨੇ ਦੱਸਿਆ ਹੈ ਕਿ ਅਵਾਜ਼ ਇੰਜਣ ਨਾਲ ਨਹੀਂ ਸਗੋਂ ਜਹਾਜ਼ ਦੇ ਸਿਰੇ ਨਾਲ ਜੋ ਪਿੱਛਲੇ ਪਾਸੇ ਹੱਵਾ ਜਾਂਦੀ ਹੈ ਉਸ ਤੋਂ ਪੈਦਾ ਹੁੰਦੀ ਹੈ। ਅਸੀਂ ਇਸ ਗੱਲ ‘ਤੇ ਧਿਆਨ ਦਿੰਦੇ ਹੋਏ ਇਸ ਨੂੰ ਡਿਜ਼ਾਇਨ ਕੀਤਾ ਹੈ।
NASA ਦਾ ਕਹਿਣਾ ਹੈ ਕਿ ਏਅਰਪੋਰਟ ਦੇ ਕੋਲ ਅਵਾਜ਼ ਨੂੰ ਘੱਟ ਕਰਨ ਲਈ ਇਹ ਅਹਿਮ ਕਦਮ ਚੁੱਕਿਆ ਗਿਆ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਇਸ ਨਵੀਂ ਟੈਸਟਿਡ ਟੈਕਨਾਲੌਜੀ ਨਾਲ ਏਅਰਕਰਾਫਟ ਦੀ ਅਵਾਜ ਨੂੰ ਘੱਟ ਕਰਨ ‘ਚ ਕਾਫ਼ੀ ਮਦਦ ਮਿਲੇਗੀ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਤਕਨੀਕ ਨੂੰ ਕਮਰਸ਼ਿਅਲ ਏਅਰਕਰਾਫਟ ‘ਚ ਕਦੋਂ ਤੋਂ ਦਿੱਤਾ ਜਾਵੇਗਾ।

Facebook Comments
Facebook Comment