• 9:49 am
Go Back

ਬਿਹਾਰ: ਨੇਪਾਲ ‘ਚ ਹੋਏ ਸੜਕ ਹਾਦਸੇ ‘ਚ ਬਿਹਾਰ ਦੇ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਸ ਹਾਦਸੇ 3 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸਾਰੇ ਮ੍ਰਿਤਕ ਬਿਹਾਰ ਦੇ ਮਧੁਬਨੀ ਜ਼ਿਲੇ ਦੇ ਘੋਘਰਡੀਹਾ ਥਾਣਾ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਸਾਰੇ ਲੋਕ ਇੱਕਠੇ ਨੇਪਾਲ ਦੇ ਵਿਰਾਟਨਗਰ ਘੁੰਮਣ ਜਾ ਰਹੇ ਸਨ। ਇਸ ਦੌਰਾਨ ਕੋਸੀ ਨਦੀ ‘ਚ ਬੇਕਾਬੂ ਬੋਲੈਰੋ ਡਿੱਗ ਗਈ। ਬੋਲੈਰੋ ਦੇ ਨਦੀ ‘ਚ ਡਿੱਗਣ ਨਾਲ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਨੇਪਾਲ ਦੇ ਸੁਨਸਰੀ ਜ਼ਿਲੇ ਦੇ ਕੁਸਹਾ ‘ਚ ਹੋਇਆ ਹੈ। ਇਸ ਦੇ ਬਾਅਦ ਨੇਪਾਲੀ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

Facebook Comments
Facebook Comment