• 11:41 pm
Go Back

ਕੈਲਗਰੀ ਵਿਖੇ ਇੰਡੋ ਕੈਨੇਡੀਅਨ ਅਥਲੈਟਿਕ ਐਸੋਸੀਏਸ਼ਨ ਵੱਲੋਂ 5ਵੀਂ ਟਰੈਕ ਐਂਡ ਫੀਲਡ ਮੀਟ ਕਰਵਾਈ ਗਈ ਜਿਸ ਵਿਚ ਖਿਡਾਰੀਆਂ ਨੇ ਵੱਧ-ਚੜ੍ਹਕੇ ਭਾਗ ਲਿਆ। ਇਸ ਦੌਰਾਨ ਇਹ ਗੱਲ ਵੇਖਣ ਨੂੰ ਮਿਲੀ ਕਿ ਇਹਨਾਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਵਿਚ ਜਿਆਦਾ ਗਿਣਤੀ ਭਾਰਤੀ ਮੂਲ ਦੇ ਖਿਡਾਰੀਆਂ ਨਾਲੋਂ ਦੂਜੇ ਖਿਡਾਰੀਆਂ ਦੀ ਜਿਆਦਾ ਸੀ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦਰਸ਼ਕਾਂ ਨੇ ਵੀ ਘੱਟ ਸ਼ਿਰਕਤ ਕੀਤੀ ਪਰ ਦੂਜੇ ਭਾਈਚਾਰੇ ਦੇ ਲੋਕਾਂ ਤੋਂ ਪੰਜਾਬੀ ਮੂਲ ਦੇ ਦਰਸ਼ਕਾਂ ਦੀ ਗਿਣਤੀ ਵੀ ਘੱਟ ਹੀ ਦਰਜ ਕੀਤੀ ਗਈ। ਇਸ ਮੌਕੇ ਖੇਡਾਂ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਦਾ ਕਹਿਣਾ ਸੀ ਕਿ ਅਥਲੈਟਿਕ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।

Facebook Comments
Facebook Comment