Go Back
ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਥੇ ਗੁਰੂਗ੍ਰਾਮ ਦੇ ਫਲਾਇਓਵਰ ‘ਤੇ ਇਕ ਅੱਗ ਦੀ ਭੇਟ ਚੜ੍ਹੀ ਕਾਰ ਸੜਕ ‘ਤੇ ਦੌੜਦੀ ਨਜ਼ਰ ਆਈ।  ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਫਲਾਇਓਵਰ ‘ਤੇ ਕਾਰ ਅੱਗ ਦਾ ਗੋਲਾ ਬਣੀ ਦੌੜ ਰਹੀ ਹੈ। ਜਿਸ ਤੋਂ ਬਾਅਦ ਦੌੜਦੀ ਦੌੜਦੀ ਕਾਰਨ ਸੜਕ ‘ਤੇ ਖੜੇ ਇਕ ਆਟੋ ਰਿਕਸ਼ੇ ਨੂੰ ਟੱਕਰ ਮਾਰਦੀ ਹੈ ਜਿਸ ਨਾਲ ਆਟੋ ਵੀ ਪਿਛੇ ਨੂੰ ਦੌੜ ਪੈਂਦਾ ਹੈ। ਜਿਸ ਨੂੰ ਦੇਖ ਲੋਕਾਂ ਵਿੱਚ ਭਾਜੜ ਮੱਚ ਗਿਆ ਤੇ ਲੋਕ ਰੋਕਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ।  ਫਿਲਹਾਲ ਕਾਰ ਨੂੰ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ। ਪਰ ਗਨੀਮਤ ਰਹੀ ਕਿ ਕਾਰ ਨੂੰ ਅੱਗ ਲੱਗਣ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Facebook Comments
Facebook Comment