• 4:27 pm
Go Back

ਨਵੀਂ ਦਿੱਲੀ : ਕੁਝ WhatsApp ਯੂਜ਼ਰਸ ਲਈ ਬੁਰੀ ਖਬਰ ਹੈ। ਦਰਅਸਲ WhatsApp ਨੇ ਉਨ੍ਹਾਂ ਆਪਰੇਟਿੰਗ ਸਿਸਟਮ ਦੀ ਲਿਸਟ ਜਾਰੀ ਕੀਤੀ ਹੈ। ਜਿਨ੍ਹਾਂ ਤੇ ਆਉਣ ਵਾਲੇ ਕੁਝ ਸਮੇਂ ਵਿੱਚ WhatsApp ਚੱਲਣਾ ਬੰਦ ਹੋ ਜਾਵੇਗਾ। ਆਏ ਦਿਨ ਵ੍ਹਟਸਐਪ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫ਼ੀਚਰ ਕੱਢਦਾ ਰਹਿੰਦਾ ਹੈ ਪਰ ਇਸ ਵਾਰ WhatsApp ਨੇ ਕੋਈ ਨਵਾਂ ਫ਼ੀਚਰ ਲਾਂਚ ਨਹੀਂ ਕੀਤਾ ਸਗੋਂ ਆਪਣੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਨਵੇਂ ਸਾਲ ਤੇ WhatsApp ਕੁਝ ਸਮਾਰਟਫੋਨਾਂ ‘ਤੇ ਬੰਦ ਹੋ ਜਾਵੇਗਾ।

ਖਬਰਾਂ ਦੀ ਮੰਨੀਏ Nokia S40 ਆਪਰੇਟਿੰਗ ਸਿਸਟਮ ‘ਤੇ ਕੰਮ ਕਰਨ ਵਾਲੇ ਮੋਬਾਇਲ ਫੋਨਾਂ ਵਿੱਚ 31 ਦਸੰਬਰ ਤੋਂ ਬਾਅਦ WhatsApp ਚੱਲਣਾ ਬੰਦ ਹੋ ਜਾਵੇਗਾ। ਕਿਉਂਕਿ ਅਜਿਹੇ ਫੋਨਜ਼ ਲਈ WhatsApp ਨਵੇਂ ਫੀਚਰਸ ਡਿਵੈਲਪ ਨਹੀਂ ਕਰੇਗਾ। ਇਸਦੇ ਨਾਲ ਹੀ Nokia S40 ‘ਤੇ ਕੰਮ ਕਰ ਰਹੇ ਮੋਬਾਇਲ ਫੋਨਾਂ ਤੇ WhatsApp ਦੇ ਕੁਝ ਫ਼ੀਚਰ ਕਦੇ ਵੀ ਚੱਲਣਾ ਬੰਦ ਹੋ ਸਕਦੇ ਹਨ।

ਇਸ ਤੋਂ ਇਲਾਵਾ ਐਂਡਰਾਇਡ ਵਰਜਨ 2.3.7 ਅਤੇ ਇਸ ਤੋਂ ਪਹਿਲਾਂ ਦੇ ਓਪਰੇਟਿੰਗ ਸਿਸਟਮ iOS 7 ਤੇ ਇਸ ਤੋਂ ਪੁਰਾਣੇ ਓਪਰੇਟਿੰਗ ਸਿਸਟਮ ਤੇ ਚਲ ਰਹੇ iPhone ‘ਤੇ ਵੀ 1 ਫਰਵਰੀ, 2020 ਤੋਂ ਬਾਅਦ WhatsApp ਵੀ ਕੰਮ ਨਹੀਂ ਕਰੇਗਾ। WhatsApp ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਇਨ ਪ੍ਲੇਟਫੋਰਮਸ ਦੇ ਲਈ ਨਵੇਂ ਫੀਚਰ ਡਿਵੈਲਪ ਨਹੀਂ ਕਰੇਗਾ।

ਜੇਕਰ ਤੁਹਾਡਾ ਫੋਨ ਨੋਕੀਆ S40 ਹੈ ਜਾ ਇਸਦੇ ਪਹਿਲਾਂ ਦੇ ਓਪਰੇਟਿੰਗ ਸਿਸਟਮ ਤੇ ਚਲ ਰਿਹਾ ਹੈ ਤਾਂ ਤੁਹਾਨੂੰ WhatsApp ਇਸਤੇਮਾਲ ਕਰਨ ਲਈ ਨਵਾਂ ਫੋਨ ਲੈਣਾ ਪਵੇਗਾ। ਜੇਕਰ ਤੁਹਾਡੇ ਫੋਨ ‘ਚ ਓਪਰੇਟਿੰਗ ਸਿਸਟਮ ਅਪਗਰੇਡ ਕਰਨ ਦਾ ਆਪਸ਼ਨ ਹੈ ਤਾਂ ਤੁਸੀਂ ਉਹ ਵੀ ਕਰਕੇ WhatsApp ਇਸਤੇਮਾਲ ਕਰ ਸਕਦੇ ਹੋ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਨੇ 31 ਦਸੰਬਰ, 2017 ਨੂੰ ‘ਬਲੈਕਬੇਰੀ ਓਐਸ’, ‘ਬਲੈਕਬੇਰੀ 10’, ‘ਵਿੰਡੋਜ਼ ਫੋਨ 8.0’ ਅਤੇ ਬਾਕੀ ਦੇ ਪਲੇਟਫਾਰਮ ਲਈ WhatsApp ਨੂੰ ਬੰਦ ਕਰ ਦਿੱਤਾ ਸੀ।

Facebook Comments
Facebook Comment