• 4:17 am
Go Back
Punjabi boy died in accident

ਫਗਵਾੜਾ: ਬੀਤੇ ਦਿਨ ਪੰਜਾਬੀ ਨੌਜਵਾਨ ਜਿੰਮੀ ਕੁਮਾਰ (24) ਵਾਸੀ ਭੁੱਲਾਰਾਈ ਨੇੜੇ ਫਗਵਾੜਾ (ਕਪੂਰਥਲਾ)ਦੀ ਇਟਲੀ ਦੇ ਜ਼ਿਲਾ ਪੋਤੇਨਸਾ ਵਿਖੇ ਟਰੈਕਟਰ ਨਾਲ ਕੰਮ ਕਰਦੇ ਸਮੇਂ ਵਾਪਰੇ ਹਾਦਸੇ ‘ਚ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਐਮਰਜੈਂਸੀ ਐਂਬੂਲੈਂਸ ਦੀ ਟੀਮ ਆ ਗਈ ਸੀ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲਿਸ ਦੀ ਜਾਣਕਾਰੀ ਅਨੁਸਾਰ ਮ੍ਰਿਤਕ ਗਰੀਬ ਪਰਿਵਾਰ ਦਾ ਰਹਿਣ ਵਾਲਾ ਸੀ ਤੇ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਘਰ ਦੀ ਗਰੀਬੀ ਦੂਰ ਕਰਨ ਅਤੇ ਚੰਗੇ ਭਵਿੱਖ ਲਈ ਸੁਪਨੇ ਸਜਾਈ 2 ਮਹੀਨੇ ਪਹਿਲਾਂ ਹੀ ਇਟਲੀ ਆਇਆ ਸੀ। ਉਸ ਨੂੰ ਇਟਲੀ ਦੇ ਜ਼ਿਲਾ ਪੋਤੇਨਸਾ ਵਿਖੇ ਇਕ ਡੇਅਰੀ ਫਾਰਮ ‘ਚ ਕੰਮ ਮਿਲਿਆ ਸੀ, ਜਿੱਥੇ ਟਰੈਕਟਰ ਨਾਲ ਕੰਮ ਕਰਦੇ ਸਮੇਂ ਜਿੰਮੀ ਕੁਮਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮ੍ਰਿਤਕ ਜਿੰਮੀ ਕੁਮਾਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਦੇ ਡੈੱਡਬਾਡੀ ਵਿਭਾਗ ‘ਚ ਜਮ੍ਹਾ ਕਰ ਦਿੱਤੀ ਹੈ ਤੇ ਪੁਲਿਸ ਘਟਨਾ ਦੇ ਕਾਰਨਾਂ ਦੀ ਪੂਰੀ ਜਾਂਚ ਤੋਂ ਬਾਅਦ ਮ੍ਰਿਤਕ ਜਿੰਮੀ ਕੁਮਾਰ ਦੀ ਲਾਸ਼ ਨੂੰ ਭਾਰਤ ਭੇਜੇਗੀ।

Facebook Comments
Facebook Comment