• 12:33 pm
Go Back
/300-cats-rescued-from-apartment

ਟੋਰਾਂਟੋ ਉੱਤਰੀ ਯਾਰਕ ਸਥਿਤ ਇੱਕ ਅਪਾਰਟਮੈਂਟ ‘ਚ ਨਿਵਾਸੀਆਂ ਵਲੋਂ ਬਹੁਤ ਤੇਜ ਗੰਧ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਟੋਰਾਂਟੋ ਕੈਟ ਰੇਸਕਿਊ ਟੀਮ ਨੂੰ ਅਪਾਰਟਮੈਂਟ ‘ਚ 70 ਬਿੱਲੀਆਂ ਹੋਣ ਦੀ ਖਬਰ ਮਿਲੀ ਸੀ ਟੀਮ ਨੂੰ ਮੌਕੇ ਤੇ ਪਹੰਚ ਕੇ ਪਤਾ ਚੱਲਿਆ ਕਿ ਉਥੇ 300 ਤੋਂ ਵੀ ਜ਼ਿਆਦਾ ਬਿੱਲੀਆ ਸਨ।
/300-cats-rescued-from-apartment
ਸੰਸਥਾ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਇਕ ਪੋਸਟ ਦੇ ਮੁਤਾਬਕ ਟੀਮ ਵੱਲੋਂ 300 ਤੋ ਵੀ ਜਿਆਦਾ ਬਿੱਲੀਆਂ ਨੂੰ ਸਹੀ ਸਲਾਮਤ ਰੈਸਕਿਊ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਕ ਮਹੀਨੇ ਵਿੱਚ ਇਹ ਦੂਸਰੀ ਸਭ ਤੋਂ ਵੱਡੀ ਗਿਣਤੀ ‘ਚ ਬਿੱਲੀਆਂ ਰੈਸਕਿਊ ਕਰਨ ਵਾਲੀ ਸਥਿਤੀ ਸਾਹਮਣੇ ਆਈ ਹੈ।

ਟੋਰਾਂਟੋ ਕੈਟ ਰੇਸਕਿਊ ਨੇ ਇਹ ਵੀ ਦੱਸਿਆ ਕਿ ਓਨ੍ਹਾ ਨੇ ਟੋਰਾਂਟੋ ਅਨਿਮਲ ਸਰਵਿਸਿਜ਼ ਨਾਲ ਮਿਲ ਕੇ ਅਪਾਰਟਮੈਂਟ ‘ਚੋ ਪਹਿਲਾਂ 70 ਬਿੱਲੀਆਂ ਨੂੰ ਸ਼ਨੀਵਾਰ ਨੂੰ ਕੱਢ ਲਿਆ ਗਿਆ ਸੀ ਤੇ ਬਾਕੀ ਬਚੀਆ ਬਿੱਲੀਆਂ ਨੂੰ ਐਤਵਾਰ ਨੂੰ ਕੱਢਿਆ ਗਿਆ, ਸਾਰੀਆ ਬਿੱਲੀਆਂ ਆਪਣੇ ਫੋਸਟਰ ਘਰਾ ਵਿੱਚ ਬਿਲਕੁਲ ਠੀਕ ਹਨ।
/300-cats-rescued-from-apartment
ਟੀਸੀਆਰ ਦੀ ਐਗਜ਼ਕਿਊਟਿਵ ਡਾਇਰੈਕਟਰ ਬਲਿੰਡੇ ਵੰਦਰਾਲੁਇਸ ਨੇ ਦੱਸਿਆ ਕਿ ਟੋਰਾਂਟੋ ਐਨੀਮਲ ਸਰਵਿਸਿਜ਼ ਨੂੰ ਪਹਿਲਾ ਸਥਿਤੀ ਬਾਰੇ ਖਬਰ ਮਿਲੀ ਸੀ ਫੇਰ ਉਨ੍ਹਾਂ ਨੇ ਟੀਸੀਆਰ ਨੂੰ ਮਦਦ ਲਈ ਬੁਲਾਇਆ ,ਉਨਾ ਦਸਿਆ ਕਿ ਇਹ ਫੌਸਟਰ ਹੋਮਸ ਅਤੇ ਵਲੰਟੀਅਰ ਦਾ ਨੈਟਵਰਕ ਹੈ ਜੋ ਕਿ ਬਿੱਲੀਆਂ ਨੂੰ ਫੌਸਟਰ ਹੋਮਸ ਰੱਖ ਉਨ੍ਹਾਂ ਦੀ ਦੇਖਭਾਲ ਕਰਦਾ ਹੈ ।
/300-cats-rescued-from-apartment
ਵੈਨਡੇਰਸੇਨਲੁਇਸ ਨੇ ਦੱਸਿਆ ਕਿ ਉਨਾ ਨੇ ਸੋਚਿਆ ਸੀ ਕਿ ਅਪਾਰਟਮੈਂਟ ਵਿਚ 70 ਬਿੱਲੀਆਂ ਸਨ ਪਰ ਉਥੇ ਜਾ ਕੇ ਪਤਾ ਚਲਿਆ ਕਿ ਉਥੇ 300 ਤੋ ਵੀ ਜਿਆਦਾ ਬਿੱਲੀਆਂ ਸਨ ,ਇਸ ਤੋਂ ਇਲਾਵਾ ਗਰੁੱਪ ਵਿਚ ਕੁਝ ਗਰਭਵਤੀ ਬਿੱਲੀਆਂ ਵੀ ਸਨ ਜੋ ਕਿ ਜਲਦੀ ਹੀ ਬਚਿਆ ਨੂੰ ਜਨਮ ਦੇਣਗੀਆਂ , ਅੱਗੇ ਗਲ ਕਰਦਿਆ ਉਨ੍ਹਾਂ ਦਸਿਆ ਕਿ ਹਾਲੇ ਕੋਈ ਵੀ ਬਿੱਲੀ ਗੋਦ ਨਹੀਂ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਮੈਡੀਕਲ ਦੇਖਭਾਲ ਦੀ ਜਰੂਰਤ ਹੈ।
/300-cats-rescued-from-apartment

Facebook Comments
Facebook Comment