
ਨਵੀਂ ਦਿੱਲੀ: ਟੀ.ਵੀ.ਐੱਸ. ਮੋਟਰ ਲਗਾਤਾਰ ਬਿਹਤਰ ਪ੍ਰੋਡਕਟ ਪੇਸ਼ ਕਰ ਰਹੀ ਹੈ। ਹੁਣ ਟੀ.ਵੀ.ਐੱਸ. ਭਾਰਤ ਦਾ ਪਹਿਲਾ ਇਲੈਕਟ੍ਰਿਕ ਹਾਈਬ੍ਰਿਡ ਸਕੂਟਰ 23 ਅਗਸਤ ਨੂੰ ਲਾਂਚ ਕਰਨ ਜਾ ਰਹੀ ਹੈ। ਆਟੋ ਐਕਸਪੋ 2010 ‘ਚ ਇਸ ਨੂੰ ਸ਼ੋਅਕੇਸ ਕੀਤਾ ਗਿਆ ਸੀ ਅਤੇ ਹੁਣ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਇਸ ਨੂੰ ਬਾਜ਼ਾਰ ‘ਚ ਉਤਾਰਿਆ ਜਾ ਰਿਹਾ ਹੈ।
TVS iQube ‘ਚ 110 ਸੀਸੀ ਦੇ ਪੈਟਰੋਲ ਇੰਜਣ ਨਾਲ ਇਕ ਇਲੈਕਟ੍ਰਿਕ ਮੋਟਰ ਲੱਗੀ ਹੈ। ਮੋਟਰ ‘ਚ 150Wh ਅੇਤ 500Wh ਦੇ ਦੋ ਆਪਸ਼ਨ ਮਿਲਣਗੇ। ਗਾਹਕ ਆਪਣੀ ਲੋੜ ਮੁਤਾਬਕ ਇਨ੍ਹਾਂ ਦੀ ਚੋਣ ਕਰ ਸਕਦੇ ਹਨ।
ਟੀ.ਵੀ.ਐੱਸ. ਮੋਟਰ ਕੰਪਨੀ ਨੇ ਆਟੋ ਐਕਸਪੋ ‘ਚ ਜੋ ਮਾਡਲ ਸ਼ੋਅਕੇਸ ਕੀਤਾ ਸੀ, ਉਸੇ ਤਰ੍ਹਾਂ ਦਾ ਹੀ ਲਾਂਚ ਨਹੀਂ ਹੋਵੇਗਾ ਕਿਉਂਕਿ ਉਹ ਇਕ ਕੰਸੈਪਟ ਮਾਡਲ ਸੀ। ਇਸ ਲਈ ਹੁਣ ਜੋ ਮਾਡਲ ਲਾਂਚ ਹੋਵੇਗਾ ਉਹ ਕਾਫੀ ਸਟਾਈਲਿਸ਼ ਮੰਨਿਆ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਅਪਡੇਟ ਇਸ ਦੇ ਡਿਜ਼ਾਈਨ ‘ਚ ਦੇਖਣ ਨੂੰ ਮਿਲ ਸਕਦੇ ਹਨ। ਇਸ ਦੀ ਲੁੱਕ ਗਾਹਕਾਂ ਨੂੰ ਪਸੰਦ ਆਏਗੀ, ਖਾਸਤੌਰ ‘ਤੇ ਨੌਜਵਾਨਾਂ ਨੂੰ ਇਹ ਆਕਰਸ਼ਿਤ ਕਰੇਗਾ। ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਇਸ਼ ਦੀ ਕੀਮਤ ਆਪਣੇ ਬਾਕੀ ਸਕੂਟਰਾਂ ਦੇ ਮੁਕਾਬਲੇ ਕੁਝ ਘੱਟ ਰੱਖ ਸਕਦੀ ਹੈ।