• 1:05 am
Go Back

ਇਜ਼ਰਾਈਲ – ਇਜ਼ਰਾਈਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ 207 ਅਫ਼ਰੀਕੀ ਪ੍ਰਵਾਸੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੈਦੀਆਂ ਬਾਰੇ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਨਾਲ ਸਮਝੌਤੇ ਨੂੰ ਪਲਟ ਕੇ ਵਿਵਾਦ ਖੜਾ ਕਰ ਦਿੱਤਾ ਸੀ। ਕਈ ਘੰਟਿਆਂ ਤਕ ਚੱਲੀ ਮੁਹਿੰਮ ਮਗਰੋਂ ਇਮੀਗ੍ਰੇਸ਼ਨ ਵਿਭਾਗ ਦੀ ਮਹਿਲਾ ਬੁਲਾਰਾ ਨੇ ਕਿਹਾ ਕਿ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਜ਼ਰਾਈਲ ‘ਚ ਤਕਰੀਬਨ 42,000 ਅਫ਼ਰੀਕੀ ਪ੍ਰਵਾਸੀ ਹਨ। ਫ਼ਰਵਰੀ ‘ਚ ਅਧਿਕਾਰੀਆਂ ਨੇ ਉਨ੍ਹਾਂ ਵਿਚੋਂ 207 ਨੂੰ ਖੁੱਲ੍ਹੀ ਜੇਲ੍ਹ ਤੋਂ ਟਰਾਂਸਪੋਰਟ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਨੇ ਦੇਸ਼ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਇਜ਼ਰਾਈਲ ਦੀ ਸੁਪਰੀਮ ਕੋਰਟ ਨੇ 10 ਅਪ੍ਰੈਲ ਨੂੰ ਸਰਕਾਰ ਨੂੰ ਉਸ ਸਮਝੌਤੇ ‘ਤੇ ਆਖ਼ਰੀ ਫ਼ੈਸਲਾ ਲੈਣ ਲਈ ਐਤਵਾਰ ਤਕ ਦਾ ਸਮਾਂ ਦਿੱਤਾ ਸੀ। ਜਿਸ ‘ਚ ਉਸ ਨੇ ਕਿਹਾ ਸੀ ਕਿ ਉਹ ਕੁੱਝ ਪ੍ਰਵਾਸੀਆਂ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਨੇਤਨਾਯਾਹੂ ਨੇ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਨਾਲ ਉਸ ਸਮਝੌਤੇ ਨੂੰ ਅਸਫਲ ਕਰ ਦਿੱਤਾ ਸੀ, ਜਿਸ ਦਾ ਉਦੇਸ਼ ਹਜ਼ਾਰਾਂ ਪ੍ਰਵਾਸੀਆਂ ਨੂੰ ਜ਼ਬਰਦਸਤੀ ਕੱਢਣ ਤੋਂ ਰੋਕਣਾ ਸੀ।

Facebook Comments
Facebook Comment