• 10:15 am
Go Back
2018 Hockey WC

ਪੁਰਸ਼ ਵਿਸ਼ਵ ਕੱਪ ਹਾਕੀ ‘ਚ ਪੂਲ ‘ਡੀ’ ਦੇ ਅਹਿਮ ਮੁਕਾਬਲੇ ‘ਚ ਦੋ ਵਾਰ ਦੇ ਚੈਂਪੀਅਨ ਜਰਮਨੀ ਨੇ ਪਿਛਲੇ ਸਾਲ ਦੇ ਉਪ ਜੇਤੂ ਨੀਦਰਲੈਂਡ ਨੂੰ 4-1 ਨਾਲ ਹਰਾ ਕੇ ਕੁਆਰਟਰ ਫਾਈਨਲ ਮੈਚ ‘ਚ ਸਿੱਧੇ ਪ੍ਰਵੇਸ਼ ਵੱਲ ਮਜ਼ਬੂਤ ਕਦਮ ਵਧਾਏ। ਜਰਮਨੀ ਵੱਲੋਂ ਮੈਥੀਅਸ ਮੁੱਲਰ, ਲੂਕਾਸ ਵਿੰਡਫੈਡਰ, ਮਾਰਕੋ ਮਿਲਟਕਾਊ ਅਤੇ ਕ੍ਰਿਸਟੋਫਰ ਰੂਹਰ ਨੇ ਗੋਲ ਕੀਤੇ।

2018 Hockey WC

2018 Hockey WC
ਵਿਸ਼ਵ ਰੈਂਕਿੰਗ ਵਿਚ 6 ਨੰਬਰ ਦੀ ਟੀਮ ਜਰਮਨੀ ਨੇ ਚੌਥੇ ਨੰਬਰ ਦੀ ਟੀਮ ਹਾਲੈਂਡ ਨੂੰ ਹਰਾ ਕੇ ਪੂਲ ‘ਚ ਲਗਾਤਾਰ ਦੂਸਰੀ ਜਿੱਤ ਹਾਸਲ ਕੀਤੀ। ਜਰਮਨੀ ਦੇ ਹੁਣ 6 ਅੰਕ ਹੋ ਗਏ ਹਨ। ਉਹ ਸੂਚੀ ਵਿਚ ਚੋਟੀ ‘ਤੇ ਪਹੁੰਚ ਗਿਆ ਹੈ। ਹਾਲੈਂਡ ਦੀ ਪੂਲ ਆਫ ਡੈੱਥ ਮੰਨੇ ਜਾ ਰਹੇ ਇਸ ਪੂਲ ਵਿਚ 2 ਮੈਚਾਂ ‘ਚ ਇਹ ਪਹਿਲੀ ਹਾਰ ਹੈ। ਉਹ 3 ਅੰਕਾਂ ਨਾਲ ਦੂਸਰੇ ਸਥਾਨ ‘ਤੇ ਹੈ।
2018 Hockey WC
ਜਰਮਨੀ ਦੀ ਇਹ ਆਪਣੇ ਪੂਲ ‘ਚ ਲਗਾਤਾਰ ਦੂਜੀ ਜਿੱਤ ਹੈ। ਉੱਧਰ, ਵਿਸ਼ਵ ਹਾਕੀ ਕੱਪ ਦੇ ਪੂਲ ‘ਡੀ’ ਦੇ ਦੂਜੇ ਮੁਕਾਬਲੇ ‘ਚ ਚਾਰ ਵਾਰ ਦੇ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ ਸਖ਼ਤ ਟੱਕਰ ਦਿੱਤੀ, ਜਿਸ ਸਦਕਾ ਦੋਹਾਂ ਟੀਮਾਂ ਵਿਚਾਲੇ ਹੋਇਆ ਮੁਕਾਬਲਾ 1-1 ਨਾਲ ਡਰਾਅ ਹੋ ਗਿਆ।

Facebook Comments
Facebook Comment