• 11:50 am
Go Back

ਇੱਕ ਪੰਜਾਬੀ ਗਾਇਕ ਦੀ ਹਮੇਸ਼ਾ ਤਾਰੀਫ ਕੀਤੀ ਜਾਂਦੀ ਹੈ। ਪੰਜਾਬੀ ਗਾਇਕ ਗਿਣਤੀ ‘ਚ ਵੀ ਬਹੁਤ ਜ਼ਿਆਦਾ ਹਨ। ਪੰਜਾਬੀ ਇੰਡਸਟਰੀ ‘ਚ ਅੱਜ-ਕੱਲ੍ਹ ਪੰਜਾਬੀ ਗਾਇਕਾ ਵੀ ਕਮਾਲ ਕਰ ਰਹੀ ਹੈ। 2017 ‘ਚ ਕਈ ਗੀਤ ਮਸ਼ਹੂਰ ਹੋਏ ਜੋ ਪੰਜਾਬੀ ਗਾਇਕਾ ਨੇ ਗਾਏ ਹਨ। ਆਓ ਜਾਣਦੇ ਹਾਂ ਟਾਪ-7 ਪੰਜਾਬੀ ਗਾਇਕਾ ਬਾਰੇ ਜਿਸਨੇ ਹਰ ਪਾਸੇ ਧਮਾਲ ਪਾ ਦਿੱਤੀ।
#1 ਸੁਨੰਦਾ ਸ਼ਰਮਾ- ਪਟਾਕੇ ਪਾਉਣ ਵਾਲੀ ਸੁਨੰਦਾ ਸ਼ਰਮਾ ਨੇ 2017 ‘ਚ ਆਪਣੀ ਗਾਇਕੀ ਨਾਲ ਹਰ ਕਿਸੇ ਦਾ ਦਿੱਲ ਜਿੱਤਿਆ। ਇਸ ਕਰਕੇ ਹੀ ਸੁਨੰਦਾ ਨੂੰ ਨੰਬਰ 1 ‘ਤੇ ਥਾਂ ਦਿੱਤੀ ਗਈ। ਗੀਤ ‘ਜਾਨੀ ਤੇਰਾ ਨਾ’ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ। ਸੁਨੰਦਾ ਦਾ ਵਖਰਾ ਸਟਾਈਲ ਦਰਸ਼ਕਾਂ ‘ਚ ਕਾਫੀ ਪ੍ਰਸਿੱਧ ਹੈ। ਆਪਣੇ ਗੀਤਾਂ ‘ਚ ਭੰਗੜਾ ਕਰਦੀ ਹੋਈ ਸੁਨੰਦਾ ਨੂੰ ਹੁਣ ਹਰ ਕੋਈ ਸੁਣਨਾ ਪਸੰਦ ਕਰਦਾ ਹੈ। ‘ਕੋਕੇ’ ਗੀਤ ਨਾਲ ਵੀ ਸੁਨੰਦਾ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਆਵਾਜ਼ ਨੂੰ ਕਾਇਮ ਰੱਖਿਆ।

#2 ਜੈਸਮੀਨ ਸੈਂਡਲਸ- ਜੈਸਮੀਨ ਨੂੰ ਹਮੇਸ਼ਾ ਉਸਦੀ ਅਨੋਖੀ ਗਾਈਕੀ ਲਈ ਜਾਣਿਆ ਜਾਂਦਾ ਹੈ। ਇਸਦੇ ਨਾਲ ਹੀ ਜੈਸਮੀਨ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ‘ਚ ਵੀ ਧਮਾਲ ਕਰ ਰਹੀ ਹੈ। ਜੈਸਮੀਨ ਦੇ ਤਿੰਨ ਸਿੰਗਲ ਟ੍ਰੈਕ ਆਏ ਅਤੇ ਤਿੰਨੋ ਹੀ ਕਾਫੀ ਮਸ਼ਹੂਰ ਰਹੇ। ਖਾਸ ਗੱਲ ਇਹ ਹੈ ਕਿ ਜੈਸਮੀਨ ਆਪਣੇ ਗੀਤ ਖੁਦ ਲਿਖਦੀ ਹੈ। ਇਸਦੇ ਨਾਲ ਹੀ ਜੈਸਮੀਨ ਸੈਂਡਲਸ ਦੀ ਜੋੜੀ ਬਣੀ ਗੈਰੀ ਸੰਧੂ ਨਾਲ ਜਿਸ ਰਾਹੀਂ ਉਹਨਾਂ ਨੇ 2 ਗੀਤ ਰਿਲੀਜ਼ ਕੀਤੇ ਅਤੇ ਦੋਵੇਂ ਹੀ ਗੀਤ ਦਰਸ਼ਕਾਂ ‘ਚ ਕਾਫੀ ਪ੍ਰਸਿੱਧ ਹੋਏ। ਇਸਦੇ ਨਾਲ ਹੀ ਅਮ੍ਰਿਤ ਮਾਨ ਦੇ ਨਾਲ ਬੰਬ ਜੱਟ ਗੀਤ ਵੀ ਕਾਫੀ ਪਸੰਦ ਕੀਤਾ ਗਿਆ। ਇਸਦੇ ਨਾਲ ਹੀ ਜੈਸਮੀਨ ਸੈਂਡਲਸ ਨੂੰ ਮਿਲਿਆ ਹੈ ਪੰਜਾਬੀ ਇੰਡਸਟਰੀ ‘ਚ ਦੂਜਾ ਥਾਂ।

#3 ਕੌਰ ਬੀ- ਕੌਰ ਬੀ ਨੂੰ 2017 ‘ਚ ਤੀਜੀ ਥਾਂ ਮਿਲੀ ਹੈ। ਕੌਰ ਬੀ ਦਾ 2017 ‘ਚ ਇੱਕੋ ਸਿੰਗਲ ਆਇਆ ਜਿਸਦਾ ਨਾਮ ਹੈ ‘ਸੁਨਖੀ’। ਇਸ ਗੀਤ ਨੂੰ ਕੁੜੀਆਂ ‘ਚ ਕਾਫੀ ਪਸੰਦ ਕੀਤਾ ਗਿਆ। ਗੀਤ ਦੇ ਬੋਲਾਂ ਨੂੰ ਵੀ ਬਹੁਤ ਪਿਆਰ ਮਿਲਿਆ। ਕੌਰ ਬੀ ਦੀ ਆਵਾਜ਼ ਦਰਸ਼ਕਾਂ ‘ਚ ਕਾਫੀ ਪਸੰਦ ਕੀਤੀ ਜਾਂਦੀ ਹੈ। ਉਹਨਾਂ ਦਾ ਭਾਵੇਂ ਇੱਕੋ ਸਿੰਗਲ ਆਇਆ ਪਰ ਉਹ ਵੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਗਿਆ।

#4 ਮਿਸ ਪੂਜਾ- ਪੰਜਾਬੀ ਇੰਡਸਟਰੀ ‘ਚ ਮਿਸ ਪੂਜਾ ਇੱਕ ਇਹੋ ਜਿਹਾ ਨਾਮ ਹੈ ਜੋ ਕਾਫੀ ਸਮੇਂ ਤੋਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। 2017 ‘ਚ ਮਿਸ ਪੂਜਾ ਨੂੰ ਹਾਸਿਲ ਹੋਈ ਚੌਥੀ ਥਾਂ। 2017 ‘ਚ ਮਿਸ ਪੂਜਾ ਦੇ 2 ਸਿੰਗਲ ਟ੍ਰੈਕਸ ਆਏ। ‘ਪਸੰਦ’ ਅਤੇ ‘ਬਾਰੀ ਬਾਰੀ ਬਰਸੀ’ ਦੋਵੇਂ ਗੀਤਾਂ ‘ਚ ਮਿਸ ਪੂਜਾ ਦਾ ਅਲਗ ਹੀ ਰੰਗ ਚੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਮਿਲਿੰਦ ਗਾਬਾ ਦੇ ਨਾਲ ਵੀ ‘ਸੋਹਣਿਆ’ ਗੀਤ ਮਿਸ ਪੂਜਾ ਦਾ ਕਾਫੀ ਮਸ਼ਹੂਰ ਹੋਇਆ।

#5 ਰੁਪਿੰਦਰ ਹਾਂਡਾ- ਰੁਪਿੰਦਰ ਹਾਂਡਾ ਦੀ ਦਮਦਾਰ ਆਵਾਜ਼ ਪੰਜਾਬੀ ਇੰਡਸਟਰੀ ‘ਚ ਧਮਾਲ ਪਾ ਰਹੀ ਹੈ। ਪੰਜਵੇ ਥਾਂ ‘ਚ ਰੁਪਿੰਦਰ ਹਾਂਡਾ ਨੂੰ ਰੱਖਿਆ ਗਿਆ ਹੈ। 2017 ‘ਚ ਰੁਪਿੰਦਰ ਦਾ ਇਕੋ ਸਿੰਗਲ ਟ੍ਰੈਕ ਆਇਆ ‘ਸਟੈਂਡ’। ਗੀਤਾਂ ਤੋਂ ਇਲਾਵਾ ਰੁਪਿੰਦਰ ਦਾ ਨਾਮ ਕਈ ਵਿਵਾਦਾਂ ‘ਚ ਸਾਹਮਣੇ ਆਇਆ। ਪਹਿਲਾਂ ਤਾਂ ਉਹਨਾਂ ਦੇ ਸਟੈਂਡ ਗੀਤ ਨੂੰ ਹੋਏ ਵਿਵਾਦ ਲਈ ਉਹਨਾਂ ਦਾ ਨਾਮ ਕਾਫੀ ਸਾਹਮਣੇ ਆਇਆ। ਇਸਦੇ ਨਾਲ ਹੀ ਬੱਬੂ ਮਾਨ ਦੇ ਫੈਨਜ਼ ਵਲੋਂ ਕੀਤੇ ਗਏ ਅਪਮਾਨ ਕਰਕੇ ਰੁਪਿੰਦਰ ਹਾਂਡਾ ਖੁਲਕੇ ਸਾਹਮਣੇ ਆਈ। ਜਿਸ ਕਰਕੇ ਉਹ ਕਾਫੀ ਸੁਰਖੀਆਂ ‘ਚ ਰਹੀ।

#6 ਅਨਮੋਲ ਗਗਨ ਮਾਨ- ਅਨਮੋਲ ਗਗਲ ਮਾਨ ਨੂੰ ਛੱਠੀ ਥਾਂ ਮਿੱਲੀ ਹੈ। ਅਨਮੋਲ ਦੀ ਪਿਆਰੀ ਆਵਾਜ਼ ਦੇ ਨਾਲ ਕਈ ਸਰੋਤੇ ਉਹਨਾਂ ਨਾਲ ਜੁੜ ਰਹੇ ਹਨ। 2017 ‘ਚ ਅਨਮੋਲ ਗਗਨ ਮਾਨ ਦਾ ‘ਸੂਟ’ ਗੀਤ ਕਾਫੀ ਪ੍ਰਸਿੱਧ ਹੋਇਆ। ਇਸਦੇ ਨਾਲ ਹੀ ਉਹਨਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ।ਹੁਣ ਅਨਮੋਲ ਦੀ ਅਗਲੇ ਗੀਤਾਂ ਲਈ ਵੀ ਦਰਸ਼ਕ ਕਾਫੀ ਉਤਸ਼ਾਹਿਤ ਹਨ।

#7 ਨਿਮਰਤ ਖਹਿਰਾ- ਨਿਮਰਤ ਖਹਿਰਾ ਨੂੰ ਸਤਵਾਂ ਥਾਂ ਮਿਲਿਆ ਹੈ। ਨਿਮਰਤ ਦਾ ਗੀਤ ਸੂਟ ਮਨਕੀਰਤ ਨਾਲ ਆਇਆ ਸੀ। ਜਿਸਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਇਸਤੋਂ ਇਲਾਵਾ ਉਹਨਾਂ ਦਾ ਇੱਕ ਸਿੰਗਲ ਟ੍ਰੈਕ ਆਇਆ ‘ਡੀਜ਼ਾਈਨਰ’।ਇਸ ਗੀਤ ਨੂੰ ਵੀ ਕਾਫੀ ਪਿਆਰ ਮਿਲਿਆ ਪਰ ਕਾੱਪੀਰਾਈਟ ਕਰਕੇ ਇਸ ਗੀਤ ਨੂੰ ਯੂ ਟਿਊਬ ਤੋਂ ਹੱਟਾ ਦਿੱਤਾ ਗਿਆ। ਇਸ ਤੋਂ ਇਲਾਵਾ ਨਿਮਰਤ ਨੂੰ ਪੰਜਾਬੀ ਇੰਡਸਟਰੀ ‘ਚ ਕਾਫੀ ਪ੍ਰਸਿੱਧੀ ਮਿੱਲ ਰਹੀ ਹੈ।

 

Facebook Comments
Facebook Comment