• 1:13 pm
Go Back
ਮੁੰਬਈ:ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਲੜਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਹਾਂਰਾਸ਼ਟਰ ਸਰਕਾਰ ਅੱਤਵਾਦੀ ਸਾਬਤ ਕਰਨ ਲਈ ਬਜ਼ਿੱਦ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਯੋਧਾ ਐਲਾਨਿਆ ਗਿਆ ਹੈ, ਪਰ ਮਹਾਂਰਾਸ਼ਟਰ ਸੂਬੇ ਦੀਆਂ ਸਕੂਲੀ ਕਿਤਾਬਾਂ ਅੰਦਰ ਉਨਾਂ ਨੂੰ ਅੱਤਵਾਦੀ ਦਰਸਾ ਕੇ ਬੱਚਿਆਂ ਨੂੰ ਜਿੱਥੇ ਸਿਲੇਬਸ ਵਿੱਚ ਇਹ ਪੜਾਇਆ ਜਾ ਰਿਹਾ ਉੱਥੇ ਸਿੱਖ ਭਾਈਚਾਰੇ ਖਿਲਾਫ਼ ਵੀ ਮਾਸੂਮ ਬੱਚਿਆਂ ਅੰਦਰ ਗਲਤ ਭਾਵਨਾਵਾਂ ਭਰੀਆਂ ਜਾ ਰਹੀਆਂ ਹਨ। ਧਿਆਨ ਰਹੇ ਕਿ ਮਹਾਂਰਾਸ਼ਟਰ ਸੂਬੇ ਦੇ ਪਿਛਲੇ ਸਮੇਂ ਸਿਲੇਬਸ ਦੀਆਂ ਕਿਤਾਬਾਂ ਅੰਦਰ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਗਾ ਕੇ ਉਨਾਂ ਨੂੰ ਅੱਤਵਾਦੀ ਲਿਖਿਆ ਹੋਇਆ ਸੀ।

ਜਦੋਂ ਇਹ ਮਾਮਲਾ ਅੰਮ੍ਰਿਤਪਾਲ ਸਿੰਘ ਨੇ ਪਟੀਸ਼ਨ ਰਾਹੀਂ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਤਾਂ ਅਦਾਲਤ ਵਿੱਚ ਸਰਕਾਰ ਦੇ ਸਿਲੇਬਸ ਤੈਅ ਕਰਨ ਵਾਲੇ ਵਿਭਾਗ ਨੇ ਇਸ ਨੂੰ ਸਹੀ ਠਹਿਰਾਉਂਦਿਆਂ ਆਖਿਆ ਕਿ ਅਪਰੇਸ਼ਨ ਬਲੂ ਸਟਾਰ ਦੇ ਨਾਂ ਹੇਠ ਜੋ ਪਾਠ ਬੱਚਿਆਂ ਨੂੰ ਅਸੀਂ ਪੜਾ ਰਹੇ ਹਾਂ ਉਹ ਬਿਲਕੁਲ ਠੀਕ ਹੈ ਤੇ ਅਸੀਂ 30 ਮਾਹਰਾਂ ਤੋਂ ਇਸ ਸਬੰਧੀ ਰਾਇ ਲੈ ਚੁੱਕੇ ਹਾਂ। ਇੰਝ ਇਹ ਪੱਖ ਅਦਾਲਤ ਵਿੱਚ ਰੱਖ ਕੇ ਮਹਾਂਰਾਸ਼ਟਰ ਦਾ ਸਿੱਖਿਆ ਵਿਭਾਗ ਇਸ ਗੱਲ ‘ਤੇ ਬਜ਼ਿੱਦ ਹੈ ਕਿ ਸਿੱਖ ਕੌਮ ਦੀ ਅਜ਼ਾਦੀ ਦੀ ਜੰਗ ਲੜਨ ਵਾਲਾ ਜਰਨੈਲ ਸਿੰਘ ਭਿੰਡਰਾਂਵਾਲਾ ਉਨਾਂ ਲਈ ਅੱਤਵਾਦੀ ਹੀ ਹੈ। ਇਹ ਮਾਮਲਾ ਸਾਹਮਣੇ ਆਉਂਣ ਤੋਂ ਬਾਅਦ ਜਿੱਥੇ ਸਿੱਖ ਸੰਗਠਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਬਹੁਗਿਣਤੀ ਸਿੱਖ ਭਾਈਚਾਰਾ ਅਕਾਲ ਤਖਤ ਵੱਲ ਵੀ ਤੱਕ ਰਿਹਾ ਕਿ ਉੱਥੋਂ ਕੀ ਹੁਕਮ ਜਾਰੀ ਹੁੰਦੇ ਹਨ।

Facebook Comments
Facebook Comment