Go Back
ਦਿੱਲੀ: ਨਵੰਬਰ 1984 ਸਿੱਖ ਕਤਲੇਆਮ ਵਿੱਚ ਦੋਸ਼ੀ ਪਾਏ ਜਾਣ ‘ਤੇ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਵੱਲੋਂ ਅਦਾਲਤ ਵਿੱਚ ਆਪਣੀ ਅਰਜ਼ੀ ਦਾਇਰ ਕਰਕੇ ਅੰਤ੍ਰਿਮ ਜ਼ਮਾਨਤ ਦੀ ਮੰਗ ਕੀਤੀ ਹੈ। ਕਾਬਲੇਗੌਰ ਹੈ ਕਿ ਬਲਵਾਨ ਖੋਖਰ ਦਿੱਲੀ ਦੀ ਤਿਹਾੜ੍ਹ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ ਅਤੇ ਹੁਣ ਉਸ ਵੱਲੋਂ ਨੱਕ ‘ਤੇ ਸੱਟ ਲੱਗਣ ਦੀ ਗੱਲ ਆਖ਼ ਕੇ ਜ਼ਮਾਨਤ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਅਦਾਲਤ ਵੱਲੋਂ 1 ਫ਼ਰਵਰੀ ਨੂੰ ਸੁਣਾਈ ਕਰਨ ਦੇ ਹੁਕਮ ਸੁਣਾਏ ਗਏ ਹਨ ਅਤੇ ਅਦਾਲਤ ਨੇ ਬਲਵਾਨ ਖੋਖਰ ਦੀ ਮੈਡੀਕਲ ਰਿਪੋਰਟ ਦੀ ਵੀ ਮੰਗ ਕੀਤੀ ਹੈ।
Facebook Comments
Facebook Comment