• 2:54 am
Go Back

ਜਲੰਧਰ: 1984 ਦੇ ਕੇਸ ਨੂੰ ਲੈ ਕੇ ਹਰ ਇੱਕ ਲੀਡਰ ਵੱਲੋਂ ਬਿਆਨ ਬਾਜੀ ਕੀਤੀ ਜਾਂਦੀ ਹੈ। ਪਰ ਕਈ ਸਾਲ ਹੋ ਗਏ ਇਸ ਮੰਦ ਭਾਗੀ ਘਟਨਾ ਵਾਪਰੀ ਨੂੰ ਹੁਣ ਤੱਕ ਇਸ ਘਟਨਾ ਦਾ ਕਿਸ ਨੂੰ ਕੋਈ ਇਨਸਾਫ ਨਹੀਂ ਮਿਲੀਆਂ।1984 ‘ਚ ਪੀੜਤ ਹੋਣ ਵਾਲਿਆਂ ਦੇ ਪਰਿਵਾਰ ਮੈਂਬਰ ਅੱਜ ਵੀ ਸੜਕਾਂ ਤੇ ਉਨ੍ਹਾਂ ਦੀਆ ਤਸਵੀਰਾਂ ਲੈ ਕੇ ਧਰਨੇ ਦਿੰਦੇ ਰਹਿੰਦੇ ਹਨ। ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲੰਬੇ ਸਮੇਂ ਤੋਂ ਚੱਲ ਰਹੇ 1984 ਦੇ ਕੇਸਾਂ ਨੂੰ ਜਲਦੀ ਨਿਪਟਾਰਾ ਕਰਵਾਉਣ ‘ਤੇ ਜ਼ੋਰ ਦਿੱਤਾ। ਪਰ ਗੱਲ ਇਹ ਵੀ ਹੈ ਕਿ ਕੇਂਦਰ ‘ਚ ਚੰਦੂਮਾਜਰਾ ਦੀ ਭਾਈ ਬਾਲ ਪਾਰਟੀ ਹੈ ਉਹ ਆਪ ਸੰਸਦ ਮੈਂਬਰ ਹੋਣ ਦੇ ਬਾਵਜੂਦ ਵੀ ਸਿਰਫ ਬਿਆਨ ਦੇ ਕੇ ਹੀ ਕਿਉ ਸਿੱਖਾਂ ਨੂੰ ਦਿਲਾਸਾ ਦੇ ਰਹੇ ਹਨ। ਇਸ ਘਟਨਾ ਦੇ ਦੋਸ਼ੀਆ ਨੂੰ ਸਜ਼ਾ ਕਿਉ ਨਹੀਂ ਦਵਾ ਸਕਦੇ। 1984 ਨੂੰ ਲੈ ਕੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਸਿੱਖਾਂ ਨਾਲ ਬੇਇਨਸਾਫ਼ੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਖਬਾਰਾਂ ਵਿਚ ਪੜ੍ਹਨ ‘ਚ ਆਇਆ ਹੈ ਕਿ ’84 ਦੇ ਚੱਲ ਰਹੇ ਕੇਸਾਂ ਵਿਚ ਮੌਜੂਦਾ ਜੱਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜੋ ਬਹੁਤ ਹੀ ਦੁੱਖਦਾਇਕ, ਚਿੰਤਾਜਨਕ ਅਤੇ ਅਫਸੋਸ ਵਾਲੀ ਗੱਲ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਚਾਨਕ ਜੱਜ ਦੇ ਤਬਾਦਲੇ ਹੋ ਜਾਣ ‘ਤੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਤਾਂ ਕਿ ਦੋਸ਼ੀ ਬਚ ਨਾ ਸਕਣ। ਇਸ ਸਮੇਂ ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਧਿਆਨ ਦੇ ਕੇ ਇਨ੍ਹਾਂ ਕੇਸਾਂ ਦਾ ਨਿਪਟਾਰਾ ਕਰੇ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਏ। 1984 ਸਿੱਖ ਲਈ ਇੱਕ ਅਜਿਹੀ ਘਟਨਾ ਸੀ ਜਿਸ ਦੀ ਗੱਲ ਸੁਣ ਕੇ ਅੱਜ ਵੀ ਰੁਹ ਕੰਬ ਉਡਦੀ ਹੈ।

Facebook Comments
Facebook Comment