• 9:36 am
Go Back
Astronaut Struggles Walk After 197 Days in Space

ਪੁਲਾੜ ‘ਚ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ ਇਨਸਾਨ ਨੂੰ ਮਾਮੂਲੀ ਕੰਮ ਕਰਨ ਵਿੱਚ ਵੀ ਤਕਲੀਫ ਹੋ ਸਕਦੀ ਹੈ। ਪੁਲਾੜ ‘ਚ 197 ਦਿਨ ਗੁਜ਼ਾਰਨ ਵਾਲੇ ਐਸਟਰੋਨਾਟ ਏ.ਜੇ. ਡ੍ਰਿਊ ਫਿਊਸਟੇਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੂੰ ਧਰਤੀ ‘ਤੇ ਚਲਣ ਦੌਰਾਨ ਸੰਘਰਸ਼ ਕਰਦੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।

ਵੀਡੀਓ ਵਿੱਚ ਉਨ੍ਹਾਂ ਨੇ ਵਿਖਾਇਆ ਹੈ ਕਿ ਮਾਮੂਲੀ ਦੂਰੀ ਤੱਕ ਪੈਦਲ ਚਲਣ ਦੇ ਦੌਰਾਨ ਵੀ ਉਨ੍ਹਾਂ ਨੂੰ ਤਕਲੀਫ ਹੋ ਰਹੀ ਹੈ। ਐਸਟਰੋਨਾਟ ਨੇ ਟਵੀਟ ਕੀਤਾ – ਵੈਲਕਮ ਹੋਮ ! ਸਪੇਸ ਸਟੇਸ਼ਨ ਵਿੱਚ 197 ਦਿਨ ਰਹਿਣ ਤੋਂ ਬਾਅਦ 5 ਅਕਤੂਬਰ ਨੂੰ ਧਰਤੀ ‘ਤੇ ਤੁਰਨਾ ਕੁੱਝ ਅਜਿਹਾ ਸੀ . . ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਹਾਲ ਵਿੱਚ ਵਾਪਸ ਪਰਤੇ ਕਰਿਊ ਮੈਂਬਰ ਚੰਗਾ ਮਹਿਸੂਸ ਕਰਨਗੇ।

ਨਾਸਾ ਦੇ ਮੁਤਾਬਕ ਐਕਸਪੇਡਿਸ਼ਨ 56 ਕਮਾਂਡਰ ਡ੍ਰਿਊ ਫਿਊਸਟੇਲ ਅਤੇ ਫਲਾਈਟ ਇੰਜੀਨੀਅਰ ਰਿਕੀ ਅਰਨੋਲਡ ਨੇ ਇਸ ਸਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ 6 ਸਪੇਸਵਾਕ ਪੂਰੀਆਂ ਕੀਤੀਆਂ।

ਡ੍ਰਿਊ ਫਿਊਸਟੇਲ ਨੇ ਪੁਲਾੜ ਸਟੇਸ਼ਨ ‘ਤੇ ਫੀਲਡ ਟੈਸਟ ‘ਚ ਹਿੱਸਾ ਲਿਆ ਸੀ। ਐਸਟਰੋਨਾਟ 6 ਮਹੀਨੇ ਤੋਂ ਸਾਲ ਭਰ ਤੱਕ ਭੌਤਿਕ ਬਦਲਾਵ ਅਤੇ ਪ੍ਰਭਾਵਾਂ ਦੀ ਖੋਜ ਕਰਨ ਲਈ ਪੁਲਾੜ ਵਿੱਚ ਰਹਿੰਦੇ ਹਨ। ਧਰਤੀ ‘ਤੇ ਪਰਤਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਪੁਲਾੜ ਤੋਂ ਧਰਤੀ ‘ਤੇ ਪਰਤਣ ਤੋਂ ਬਾਅਦ ਕਰਿਊ ਮੈਂਬਰਸ ਨੂੰ ਤੁਰੰਤ ਮੈਡੀਕਲ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ।

Facebook Comments
Facebook Comment