• 5:39 pm
Go Back

ਅੱਜ ਭੱਜਦੌੜ ਭਰੀ ਜ਼ਿੰਦਗੀ ‘ਚ ਤੰਦਰੁਸਤ ਤੇ ਸਰਗਰਮ ਮਹਿਸੂਸ ਕਰਨ ਦਾ ਇੱਕ ਹੀ ਤਰੀਕਾ ਹੈ, ਉਹ ਹੈ ਰਾਤ ‘ਚ ਚੰਗੀ ਨੀਂਦ ਲੈਣਾ। ਹਾਲਾਂਕਿ ਅੱਜ ਚੰਗੀ ਨੀਂਦ ਲੈਣਾ ਹਰ ਵਿਅਕਤੀ ਦੇ ਬਸ ਦੀ ਗੱਲ ਨਹੀਂ ਤੁਹਾਡੇ ਲਈ ਚੰਗੀ ਨੀਂਦ ਕਿੰਨੀ ਜਰੂਰੀ ਹੈ ਇਸ ਗੱਲ ਦਾ ਅੰਦਾਜ਼ਾ ਤੁਸੀ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਨੀਂਦ ਵਿੱਚ ਕੁੱਝ ਮਿੰਟਾਂ ਦੀ ਕਮੀ ਤੁਹਾਡੀ ਨੌਕਰੀ ਲਈ ਖ਼ਤਰਾ ਸਾਬਤ ਹੋ ਸਕਦੀ ਹੈ, ਆਓ ਜਾਣਦੇ ਹਾਂ ਕਿਵੇਂ

ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਰਫ 16 ਮਿੰਟ ਦੇ ਫਰਕ ਨਾਲ ਇਹ ਤੈਅ ਹੁੰਦਾ ਹੈ ਕਿ ਤੁਹਾਡਾ ਦਿਨ ਤਾਜ਼ਾ ਲੰਘੇਗਾ ਜਾਂ ਉਲਝਨ ਭਰਿਆ।ਵਿਗਿਆਨਕ ਜਾਂਚ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਦੀ ਤੈਅ ਸਮਾਸੂਚੀ ਨਾਲ ਘੱਟ ਜਾਂ ਜ਼ਿਆਦਾ ਨੀਂਦ ਦਾ ਤੁਹਾਡੇ ਪ੍ਰਦਰਸ਼ਨ ‘ਤੇ ਵਿਆਪਕ ਅਸਰ ਪੈਂਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਸਾਊਥ ਫਲੋਰਿਡਾ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਸਮੇਂ ਸੂਚੀ ਤੋਂ ਘੱਟ ਨੀਂਦ ਲੈਣ ਵਾਲਿਆਂ ਨੂੰ ਅਗਲੇ ਦਿਨ ਫੈਸਲੇ ਲੈਣ ‘ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਜਾਂਚ ਦੇ ਦੌਰਾਨ ਆਈਟੀ ਖੇਤਰ ‘ਚ ਕੰਮ ਕਰ ਰਹੇ 130 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨੀਂਦ ‘ਚ ਕਮੀ ਕਾਰਨ ਉਨ੍ਹਾਂ ਦੇ ਤਣਾਅ ਦਾ ਪੱਧਰ ਵੱਧ ਗਿਆ ਸੀ। ਕੰਮ ‘ਚ ਸੰਤੁਲਨ ਬਣਾਉਣ ਵਿੱਚ ਵੀ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।

ਇਸ ਤੋਂ ਪਹਿਲਾਂ ਇੱਕ ਅਧ‍ਿਐਨ ‘ਚ ਦੱਸਿਆ ਗਿਆ ਸੀ ਕਿ ਨਿਯਮਤ ਰੂਪ ਨਾਲ ਨੀਂਦ ਦੀ ਗੋਲੀ ਦਾ ਸੇਵਨ ਕਰਨ ਨਾਲ ਬਜ਼ੁਰਗ ਲੋਕਾਂ ਵਿੱਚ ਬਲੱਡ ਪ੍ਰੈਸ਼ਰ (ਬੀਪੀ) ‘ਤੇ ਇਸਦਾ ਅਸਰ ਪੈ ਸਕਦਾ ਹੈ। ਸਪੇਨ ਦੀ ਆਟੋਨੋਮਾ ਡੀ ਮੈਡਰਿਡ ਯੂਨੀਵਰਸਿਟੀ ਦੇ ਖੋਜਕਾਰਾਂ ਅਨੁਸਾਰ ਨੀਂਦ ਦੀ ਗੋਲੀ ਦਾ ਨਿਯਮਤ ਸੇਵਨ ਦਾ ਸੰਬੰਧ ਬੀਪੀ ਦੀਆਂ ਦਵਾਈਆਂ ਦੀ ਗਿਣਤੀ ‘ਚ ਵਾਧਾ ਪਾਇਆ ਗਿਆ ਹੈ।

Facebook Comments
Facebook Comment