• 6:04 pm
Go Back

ਰਿਆਦ: ਸਾਊਦੀ ਅਰਬ ‘ਚ 13 ਸਾਲ ਦੀ ਉਮਰ ‘ਚ ਗ੍ਰਿਫਤਾਰ ਕੀਤੇ ਗਏ ਬੱਚੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਬੱਚੇ ਨੂੰ ਵਿਰੋਧ ਪ੍ਰਦਰਸ਼ਨ, ਅੱਤਵਾਦੀ ਸੰਗਠਨ ਨਾਲ ਜੁੜ੍ਹਨ ਤੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ। ਹਿਊਮਨ ਰਾਈਟਸ ਐਕਸਪਰਟਸ ਦੇ ਮੁਤਾਬਕ ਫਿਲਹਾਲ 18 ਸਾਲਾ ਦੇ ਹੋਏ ਮੁਰਤਜਾ ਕੁਰੇਇਰਿਸ ਫਾਂਸੀ ਦਿੱਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਸੀਐਨਐਨ ਦੀ ਰਿਪੋਰਟ ਦੇ ਮੁਤਾਬਕ 18 ਸਾਲਾ ਮੁਤਜਾ ਨੇ ਖੁਦ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।ਇਹੀ ਨਹੀਂ ਉਸਨੇ ਦਾਅਵਾ ਕੀਤਾ ਹੈ ਕਿ ਉਸਨੇ ਦਬਾਅ ਦੇ ਚਲਦਿਆਂ ਦੋਸ਼ਾਂ ਨੂੰ ਸਵੀਕਾਰ ਕੀਤਾ ਹੈ। ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਸਾਊਦੀ ਅਰਬ ਦੇ ਪਬਲਿਕ ਪ੍ਰਾਸਿਕਿਊਟਰ ਨੇ ਮੁਰਤਜਾ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਹ ਸਜ਼ਾ ਉਸ ਨੂੰ ਕਥਿਤ ਤੌਰ ‘ਤੇ ਦੋਸ਼ਾਂ ਤਹਿਤ ਦਿੱਤੀ ਜਾਵੇਗੀ ਜਿਹੜੇ ਉਸਨੇ ਮਹਿਜ਼ 10 ਸਾਲ ਦੀ ਉਮਰ ‘ਚ ਕੀਤੇ ਸਨ। ਐਮਨੇਸਟੀ ਮੁਤਾਬਕ ਪੁੱਛਗਿੱਛ ਦੌਰਾਨ ਨੌਜਵਾਨ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ।

ਦੱਸ ਦੇਈਏ ਕਿ ਸਾਲ 2011 ‘ਚ 10 ਸਾਲ ਦੀ ਉਮਰ ‘ਚ ਮੁਰਤਜਾ ਕੁਰੇਰਿਸ ਨੇ 30 ਬੱਚਿਆਂ ਦੇ ਨਾਲ ਸਰਕਾਰ ਦੇ ਖਿਲਾਫ ਸਾਈਕਲ ਰੈਲੀ ਕੱਢੀ ਸੀ। ਉਹ ਸਾਈਕਲ ‘ਤੇ ਬੈਠ ਕੇ ਵਿਰੋਧ ਕਰ ਰਹੇ ਸਨ। ਇਸ ਘਟਨਾ ਦੇ ਤਿੰਨ ਸਾਲ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਵੇਲੇ ਉਹ ਆਪਣੇ ਪਰਿਵਾਰ ਨਾਲ ਬੇਹਰੀਨ ਜਾ ਰਿਹਾ ਸੀ ਉਸੇ ਵੇਲੇ ਸਾਊਦੀ ਦੀ ਸਰਹੱਦ ‘ਤੇ ਉਸਨੂੰ ਹਿਰਾਸਤ ‘ਚ ਲੈ ਲਿਆ ਗਿਆ।

Facebook Comments
Facebook Comment