• 11:18 am
Go Back

ਟੋਕੀਓ: ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 60 ਫੀਸਦੀ ਔਰਤਾਂ ਆਪਣੇ ਕੰਮ ਦੇ ਵਧਦੇ ਬੋਝ ਕਰਕੇ ਪਿਆਰ-ਮੁਹੱਬਤ ਤੋਂ ਦੂਰ ਰਹਿੰਦੀਆਂ ਹਨ। ਸਮਾਚਾਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਦਫਤਰ ਵਿੱਚ ਪਿਆਰ ਵਿੱਚ ਪੈਣਾ ਹੁਣ ਪਹਿਲਾਂ ਵਾਂਗ ਆਕਰਸ਼ਕ ਨਹੀਂ ਰਿਹਾ। ਬਲਾਇੰਡ ਡੇਟਸ ਨੂੰ ਤਣਾਅਪੂਰਨ ਤੇ ਥਕਾਊ ਮੰਨਿਆ ਜਾਣ ਲੱਗਾ ਹੈ। ਸਰਵੇ ਮੁਤਾਬਕ ਚਾਰ ਵਿੱਚੋਂ ਇੱਕ ਔਰਤ ਨੇ ਸਵੀਕਾਰਿਆ ਕਿ ਉਹ ਕੰਮ ਦੀ ਥਕਾਵਟ ਕਰਕੇ ਡੇਟ ਦੌਰਾਨ ਸੌਂ ਗਈ। ਆਨਲਾਈਨ ਡੇਟਿੰਗ ਵੈਬਸਾਈਟ “ਕੋਕੋਲੋਨੀ ਡੌਟ ਜੇਪੀ” ਵੱਲੋਂ ਕੀਤੇ ਗਏ ਸਰਵੇ ਅਨੁਸਾਰ ਜਾਪਾਨ ਵਿੱਚ ਔਰਤਾਂ ਉਪਰ ਵੀ ਮਰਦਾਂ ਵਾਂਗ ਹੀ ਕੰਮ ਕਰਨ ਦਾ ਬੋਝ ਹੈ। ਇਸ ਲਈ ਕੰਮ ਖ਼ਤਮ ਹੋਣ ਤੋਂ ਬਾਅਦ ਥੱਕ ਚੁੱਕੀਆਂ ਇਹ ਮਹਿਲਾਵਾਂ ਡੇਟ ਦੀ ਥਾਂ ਸੋਫੇ ‘ਤੇ ਲੇਟ ਕੇ ਟੈਲੀਵਿਜ਼ਨ ਦੇਖਣਾ ਵਧੇਰੇ ਪਸੰਦ ਕਰਦੀਆਂ ਹਨ। ਇੱਕ ਹੋਰ ਆਨਲਾਈਨ ਡੇਟਿੰਗ ਸਾਈਟ “ਲਵਲੀ ਮੀਡੀਆ” ਨੇ ਕਿਹਾ ਕਿ ਡੇਟ ‘ਤੇ ਨਾਂ ਜਾਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਇਹ ਸਮੇਂ ਦੀ ਬਰਬਾਦੀ ਲੱਗਦਾ ਹੈ।

Facebook Comments
Facebook Comment