• 1:20 pm
Go Back
ਰਿਆਧ- ਸਾਊਦੀ ਅਰਬ ਦੇ ਅਟਾਰਨੀ ਜਨਰਲ ਨੇ ਦੇਸ਼ ਵਿਚ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ‘ਤੇ 11 ਸ਼ਹਿਜ਼ਾਦਿਆਂ ਦੀ ਗ੍ਰਿਫ਼ਤਾਰੀ ਦੀ ਐਤਵਾਰ ਨੂੰ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ‘ਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਜਾਵੇਗਾ। ਸ਼ਨਿਵਾਰ ਨੂੰ ਇਤਿਹਾਸਕ ਮਹੱਲ ਕਸਰ ਅਲ-ਹੋਕਮ ਦੇ ਬਾਹਰ ਇਕੱਠੇ ਹੋਏ 11 ਸ਼ਹਿਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਸਾਰੇ ਸ਼ਾਹੀ ਪਰਿਵਾਰ ਦੇ ਬਿਜਲੀ ਅਤੇ ਪਾਣੀ ਦੇ ਬਿੱਲਾਂ ਦੇ ਸਰਕਾਰ ਵੱਲੋਂ ਭੁਗਤਾਨ ਨੂੰ ਰੋਕੇ ਜਾਣ ਦਾ ਵਿਰੋਧ ਕਰ ਰਹੇ ਸਨ। ਅਟਾਰਨੀ ਜਨਰਲ ਸਊਦ ਅਲ-ਮੋਜੇਬ ਨੇ ਕਿਹਾ ਕਿ ਇਹ ਸਾਰੇ ਆਪਣੇ ਇਕ ਰਿਸ਼ਤੇਦਾਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ‘ਤੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਕਾਨੂੰਨ ਵਿਰੁੱਧ ਹਨ, ਇਹ ਦੱਸੇ ਜਾਣ ਦੇ ਬਾਵਜੂਦ ਇਹ ਸ਼ਹਿਜ਼ਾਦੇ ਵਿਰੋਧ ਵਾਲੀ ਥਾਂ ਤੋਂ ਨਹੀਂ ਹਟੇ। ਉਨ੍ਹਾਂ ਕਾਨੂੰਨ ਵਿਵਸਥਾ ਦੀ ਸਥਿਤੀ ਭੰਗ ਕੀਤੀ। ਮੋਜੇਬ ਨੇ ਕਿਹਾ ਕਿ ਗ੍ਰਿਫ਼ਤਾਰੀ ਪਿੱਛੋਂ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰ ਸ਼ਹਿਜ਼ਾਦਿਆਂ ਨੂੰ ਦੱਖਣੀ ਰਿਆਧ ਦੀ ਸਭ ਤੋਂ ਵੱਧ ਸੁਰੱਖਿਆ ਵਾਲੀ ਅਲ-ਹਾਇਰ ਜੇਲ੍ਹ ਵਿਚ ਰੱਖਿਆ ਗਿਆ ਹੈ। ਸਾਊਦੀ ਅਰਬ ਨੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਪਿੱਛੋਂ ਮਾਲੀਆ ਘਾਟੇ ਨੂੰ ਘੱਟ ਕਰਨ ਲਈ ਪਿਛਲੇ ਦੋ ਸਾਲਾਂ ਵਿਚ ਕਈ ਸਖ਼ਤ ਆਰਥਿਕ ਕਦਮ ਚੁੱਕੇ ਹਨ। ਅਰਥ-ਵਿਵਸਥਾ ਦੀ ਮਜ਼ਬੂਤੀ ਦੇ ਲਈ ਪਿਛਲੇ ਸਾਲ ਨਵੰਬਰ ਵਿਚ ਉੱਥੋਂ ਕਈ ਸ਼ਹਿਜ਼ਾਦਿਆਂ ਸਮੇਤ 200 ਲੋਕਾਂ ਨੂੰ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਲਗਜ਼ਰੀ ਹੋਟਲ ਸਟਿਜ-ਕਾਰਲਟਨ ਵਿਚ ਰੱਖਿਆ ਗਿਆ। ਇਨ੍ਹਾਂ ਵਿਚੋਂ ਕਈ ਲੋਕਾਂ ਨੂੰ ਭਾਰੀ ਰਕਮ ਦੇਣ ਦੇ ਇਵਜ਼ ਵਿਚ ਰਿਹਾਅ ਕਰ ਦਿੱਤਾ ਗਿਆ।
Facebook Comments
Facebook Comment