ਜ਼ੀਰਾ ਕਹਿੰਦਾ ਸੁਖਬੀਰ ‘ਤੇ ਲਗਵਾ ਕੇ ਹੀ ਰਹੂੰ ਅਮਲੀ ਦਾ ਟੈਗ ਭੱਜ ਲੇ ਜਿੱਥੇ ਭੱਜਣੈ?

Prabhjot Kaur
2 Min Read

ਜ਼ੀਰਾ : ਲੋਕ ਸਭਾ ਚੋਣਾਂ ਨੇੜੇ ਨੇ, ਤੇ ਸਿਆਸੀ ਆਗੂ ਆਪਣਾ ਆਪਣਾ ਚੋਣ ਪ੍ਰਚਾਰ ਬੜੇ ਹੀ ਜ਼ੋਰ-ਸ਼ੋਰ ਨਾਲ ਕਰ ਰਹੇ ਨੇ। ਇਸੇ ਚੋਣ ਪ੍ਰਚਾਰ ‘ਚ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੇ। ਕਾਂਗਰਸ ਪਾਰਟੀ ‘ਚ ਮੁੜ ਬਹਾਲੀ ਮਗਰੋਂ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਲਗਾਤਾਰ ਆਪਣੇ ਵਿਰੋਧੀਆਂ ‘ਤੇ ਤੰਜ ਕਸਦੇ ਜਾ ਰਹੇ ਹਨ। ਇਸ ਵਾਰ ਉਨ੍ਹਾਂ ਨੇ ਤੰਜ ਕਸੇ ਹਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਜਦੋਂ ਜ਼ੀਰਾ ਨੇ ਨਸ਼ਿਆਂ ਖਿਲਾਫ ਬੋਲਦਿਆਂ ਆਪਣੀ ਪਾਰਟੀ ਨੂੰ ਬਿਆਨਾਂ ਰਾਹੀਂ ਘੇਰ ਲਿਆ ਸੀ ਤਾਂ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਜ਼ੀਰਾ ‘ਤੇ ਦੋਸ਼ ਲਾਇਆ ਸੀ ਕਿ ਇਹ ਤਾਂ ਨਸ਼ੇੜੀ ਹੈ ਹੁਣ ਜੀਰਾ ਨੇ ਕਾਂਗਰਸ ਪਾਰਟੀ ‘ਚ ਮੁੜ ਬਹਾਲੀ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਸਾਬਿਤ ਕਰ ਦਿੱਤਾ ਹੈ। ਡੋਪ ਟੈਸਟ ਟੀਮ ਦੀ ਰਿਪੋਰਟ ਮੁਤਾਬਕ ‘ਜੀਰਾ’ ਕੋਈ ਵੀ ਨਸ਼ਾ ਨਹੀਂ ਕਰਦੇ।

ਦੱਸ ਦਈਏ ਕਿ ਇੰਨੀਂ ਦਿਨੀਂ ਅਕਾਲੀ ਦਲ ਵੀ ਲੋਕ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਣਾ ਚੋਣ ਪ੍ਰਚਾਰ ਕਰਨ ‘ਚ ਲੱਗੀ ਹੋਈ ਹੈ। ਪਾਰਟੀ ਵੱਲੋਂ ਆਪਣੇ ਕਈ ਰੁੱਸੇ ਵਰਕਰਾਂ ਅਤੇ ਲੋਕਾਂ ਦਾ ਸਮਰਥਣ ਲੈਣ ਲਈ ਹਰ ਦਿਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਰੈਲੀਆਂ ਦੇ ਮਾਹੌਲ ‘ਚ ਪਿਛਲੇ ਦਿਨੀਂ ਆਪਣੇ ਹਲਕਾ ਜ਼ੀਰਾ ਦੇ ਵਰਕਰਾਂ ਨਾਲ ਮੀਟਿੰਗ ਕੀਤੀ, ਜਿੱਥੇ ਕਿ ਇੱਕ ਡੋਪ ਟੈਸਟ ਕੈਂਪ ਵੀ ਲੱਗਾ ਹੋਇਆ ਸੀ। ਇਸ ਕੈਂਪ ‘ਚ ਹੀ ਹਲਕਾ ਜ਼ੀਰਾ ਦੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਡੋਪ ਟੈਸਟ ਕਰਾਉਣ ਲਈ ਚੈਲੰਜ ਕੀਤਾ । ਉਨ੍ਹਾਂ ਨੇ ਸਿਰਫ ਇਹ ਚੈਲੰਜ ਹੀ ਨਹੀਂ ਕੀਤਾ ਬਲਕਿ ਪਹਿਲਾਂ ਖੁਦ ਦਾ ਵੀ ਡੋਪ ਟੈਸਟ ਕਰਵਾਇਆ। ਪਰ ਜ਼ੀਰਾ ਅਨੁਸਾਰ ਜਦੋਂ ਵਾਰੀ ਸੁਖਬੀਰ ਬਾਦਲ ਦੀ ਵਾਰੀ ਆਈ ਤਾਂ ਉਹ ਉੱਥੋਂ ਨੌਂ ਦੋ ਗਿਆਰਾਂ ਹੋ ਗਏ।

ਕੁਲਬੀਰ ਸਿੰਘ ਜ਼ੀਰਾ ਨੇ ਇਸ ਮੌਕੇ ਛਾਤੀ ਠੋਕ ਕੇ ਕਿਹਾ ਕਿ ਫਿਰ ਕੀ ਹੋਇਆ ਜੇ ਅੱਜ ਸੁਖਬੀਰ ਬਾਦਲ ਇੱਥੋ ਬਿਨਾਂ ਡੋਪ ਟੈਸਟ ਕਰਾਏ ਭੱਜ ਗਏ ਹਨ, ਉਹ ਕਿੰਨੀ ਦੇਰ ਭੱਜਣਗੇ। ਉਨ੍ਹਾਂ ਐਲਾਨ ਕੀਤਾ ਕਿ। ਜਦੋਂ ਤੱਕ ਸੁਖਬੀਰ ਬਾਦਲ ਆਪਣਾ ਡੋਪ ਟੈਸਟ ਨਹੀਂ ਕਰਵਾ ਲੈਂਦੇ ਉਨ੍ਹਾਂ ਵੱਲੋਂ ਇਹ ਮੁਹਿੰਮ ਜਾਰੀ ਰਹੇਗੀ।

Share this Article
Leave a comment