ਹੁਣ ਮਿਲੇਗਾ ਆਸਿਫਾ ਨੂੰ ਇਨਸਾਫ, 10 ਜੂਨ ਨੂੰ ਕੀ ਫੈਸਲਾ ਸੁਣਾਵੇਗੀ ਅਦਾਲਤ?

TeamGlobalPunjab
2 Min Read

ਪਠਾਨਕੋਟ: ਬੀਤੇ ਸਾਲ 27 ਮਈ ਨੂੰ ਪਠਾਨਕੋਟ ਸੈਸ਼ਨ ਕੋਰਟ ‘ਚ ਸ਼ਿਫਟ ਹੋਏ ਬਹੁ ਚਰਚਿਤ ਕਠੂਆ ਜਬਰ-ਜਨਾਹ ਅਤੇ ਕਤਲ ਮਾਮਲੇ ਦਾ ਟ੍ਰਾਇਲ ਖਤਮ ਹੋਇਆ। ਅਦਾਲਤ ‘ਚ 114 ਗਵਾਹਾ ਨੂੰ ਪੇਸ਼ ਕੀਤਾ ਗਿਆ। ਲੰਬੀ ਚਲੀ ਬਹਿਸ ਅਤੇ ਸੁਣਵਾਈ ਦੇ ਅਧਾਰ ‘ਤੇ 10 ਜੂਨ ਨੂੰ ਅਦਾਲਤ ਆਪਣਾ ਫੈਸਲਾ ਸੁਣਾਵੇਗੀ।

ਤੁਹਾਨੂੰ ਦੱਸ ਦਈਏ ਕਿ ਜਨਵਰੀ 2018 ‘ਚ ਕਠੂਆ ਜ਼ਿਲ੍ਹੇ ਦੇ ਰਸਾਨਾ ਪਿੰਡ ਦੀ 8 ਸਾਲ ਦੀ ਬਕਰਵਾਲ ਬੱਚੀ ਆਪਣੇ ਘੋੜੇ ਨੂੰ ਚਰਾਉਣ ਗਈ ਸੀ ਅਤੇ ਵਾਪਸ ਨਹੀਂ ਆਈ।  7 ਦਿਨਾਂ ਬਾਅਦ ਉਸ ਦੀ ਲਾਸ਼ ਮਿਲੀ, ਜਿਸ ‘ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ ਨਾਲ ਪੁਸ਼ਟੀ ਹੋਈ ਕਿ ਹੱਤਿਆ ਤੋਂ ਪਹਿਲਾਂ ਬੱਚੀ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਜਬਰ ਜਿਨਾਹ ਕੀਤਾ ਗਿਆ ਸੀ।

ਪੂਰੇ ਮਾਮਲੇ ਦੀ ਜਾਂਚ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਸੌਂਪੀ ਗਈ। ਕ੍ਰਾਈਮ ਬ੍ਰਾਂਚ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਸਾਜਿਸ਼, ਅਗਵਾ ਕਰਨ, ਜਬਰਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ। ਹਾਲਾਤ ਓਦੋਂ ਖਰਾਬ ਹੋਏ ਜਦੋਂ 7 ਅਪ੍ਰੈਲ 2018 ਨੂੰ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਸੀ ਜਦੋਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕਠੂਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ‘ਚ ਚਾਰਜ਼ਸ਼ੀਟ ਦਾਇਰ ਕਰਨ ਲੱਗੇ। ਤਾਂ ਇਸ ਦੌਰਾਨ ਵਕੀਲਾਂ ਦੇ ਇੱਕ ਸਮੂਹ ਨੇ ਹੱਲਾ ਕੀਤਾ ਅਤੇ ਅਧਿਕਾਰੀਆਂ ਨੂੰ ਚਾਰਜ਼ਸ਼ੀਟ ਕਰਨ ਤੋਂ ਰੋਕਿਆ ਸੀ।

ਹਾਲਾਤ ਵਿਗੜਦੇ ਵੇਖ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਕਠੂਆ ਰੇਪ ਕੇਸ ਮਾਮਲੇ ‘ਚ ਪੀੜਤਾ ਦੇ ਪਰਿਵਾਰ ਅਤੇ ਵਕੀਲ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਕੇਸ ਦੀ ਸੂਬੇ ਤੋਂ ਬਾਹਰ ਸੁਣਵਾਈ ਕੀਤੀ ਜਾਵੇ। ਹੁਣ ਲੰਬੇ ਸੰਘਰਸ਼ ਤੋਂ ਬਾਅਦ ਆਖਿਰਕਾਰ 10 ਜੂਨ ਨੂੰ ਇਸ ਮਾਮਲੇ ‘ਚ ਸੁਣਵਾਈ ਹੋਵੇਗੀ।

- Advertisement -

ਕੋਰਟ ਨੇ ਇਸ ਮਾਮਲੇ ‘ਚ ਫੈਸਲਾ ਤਾਂ ਸੁਰੱਖਿਅਤ ਰੱਖ ਲਿਆ ਹੈ ਅਤੇ 10 ਜੂਨ ਨੁੰ ਇਸ ਮਾਮਲੇ ‘ਤੇ ਕੋਰਟ ਫੈਸਲਾ ਸੁਣਾ ਸਕਦਾ ਹੈ, ਪਰ ਜ਼ਰੂਰਤ ਹੈ ਅਜਿਹੇ ਹੈਵਾਨਾਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਸੁਣਾਉਣ ਦੀ ਤਾਂ ਜੋ ਅੱਗੇ ਤੋਂ ਅਜਿਹੀਆਂ ਵਾਰਦਾਤਾਂ ‘ਤੇ ਲਗਾਮ ਲਗਾਈ ਜਾ ਸਕੇ ਅਤੇ ਕੋਈ ਹੋਰ ਆਸਿਫਾ ਅਜਿਹੇ ਲੋਕਾਂ ਦੀ ਦਰਿੰਦਗੀ ਸਾ ਸ਼ਿਕਾਰ ਨਾ ਹੋ ਸਕੇ।

Share this Article
Leave a comment