ਸਿੱਧੂ ਸਾਹਿਬ ਜੇ ‘ਆਪ’ ‘ਚ ਆਉਣਾ ਚਾਹੁੰਦੇ ਹੋ ਤਾਂ ਆ ਜਾਓ, ਪਰ ਆਹੁਦੇ ਦੀ ਆਸ ਨਾ ਰੱਖਿਓ : ਭਗਵੰਤ ਮਾਨ

TeamGlobalPunjab
2 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜੇ ਆਉਂਦਿਆਂ ਹੀ ਜਿੱਥੇ ਕਾਂਗਰਸ ਪਾਰਟੀ ਨੂੰ 8 ਸੀਟਾਂ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਹਾਵੀ ਹੁੰਦੇ ਦਿਖਾਈ ਦੇ ਰਹੇ ਹਨ, ਉੱਥੇ ਦੂਜੇ ਪਾਸੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਬੱਸ ਫਰਕ ਇੰਨਾ ਹੈ, ਕਿ ਸੁਖਪਾਲ ਖਹਿਰਾ ਨੇ ਸਿੱਧੂ, ਬੈਂਸ ਭਰਾ, ਡਾ. ਗਾਂਧੀ ਤੇ ਪੰਜਾਬ ਏਕਤਾ ਪਾਰਟੀ ਨੂੰ ਮਿਲਾ ਕੇ ਇੱਕ ਪਾਰਟੀ ਬਣਾਉਣ ਦਾ ਸੱਦਾ ਦਿੱਤਾ ਸੀ, ਤੇ ਭਗਵੰਤ ਮਾਨ ਨੇ ਸਿੱਧੂ ਨੂੰ ਇਹ ਕਿਹਾ ਹੈ, ਕਿ ਜੇਕਰ ਆਮ ਆਦਮੀ ਬਣ ਕੇ ‘ਆਪ’ ‘ਚ ਆਉਣਾ ਚਾਹੋਂ ਤਾਂ ਆ ਸਕਦੇ ਹੋਂ, ਪਰ ਕਿਸੇ ਆਹੁਦੇ ਦੀ ਆਸ ਨਾ ਰੱਖਿਓ।

ਜੀ ਹਾਂ, ਇਹ ਸੱਚ ਹੈ ਕਿਉਂਕਿ ਭਗਵੰਤ ਮਾਨ ਨੇ ਕਾਂਗਰਸ ਅੰਦਰ ਨਵਜੋਤ ਸਿੰਘ ਸਿੱਧੂ ਦੇ ਲੰਬੀ ਹਲਕੇ ਵਿੱਚ 75-25 ਦੀ ਭਾਈਵਾਲੀ ਨਾਲ ਚੋਣ ਲੜਨ ਦੇ ਦਿੱਤੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ ਸਬੰਧੀ ਬਿਆਨ ਦਿੰਦਿਆਂ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਬਿਨਾਂ ਕਿਸੇ ਸ਼ਰਤ ਤੇ ਬਿਨਾਂ ਕਿਸੇ ਆਹੁਦੇ ਦੀ ਮੰਗ ਤੋਂ ਜੇਕਰ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਹਨ, ਤਾਂ ਉਹ ਜਦੋਂ ਮਰਜੀ ਆ ਸਕਦੇ ਹਨ, ਕਿਉਂਕਿ ‘ਆਪ’ ਨੂੰ ਆਮ ਆਦਮੀਆਂ ਦੀ ਸਖਤ ਲੋੜ ਹੈ।

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਮਿਸ਼ਨ-13 ਪਛੜ ਕੇ 8 ਸੀਟਾਂ ਰਹਿ ਜਾਣ ਨੂੰ ਨਵਜੋਤ ਸਿੰਘ ਵੱਲੋਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਬਿਆਨਬਾਜ਼ੀ ਨੂੰ ਕਰ ਰਹੇ ਹਨ, ਤੇ ਕੈਪਟਨ ਅਤੇ ਉਨ੍ਹਾਂ ਦੇ ਕਈ ਮੰਤਰੀਆਂ ਨੇ ਸਿੱਧੂ ਤੋਂ ਇਸ ਬਿਆਨਬਾਜ਼ੀ ਤੋਂ ਬਾਅਦ ਅਸਤੀਫਾ ਵੀ ਮੰਗਿਆ ਹੈ। ਹਾਲਾਂਕਿ ਪਤਾ ਲੱਗਿਆ  ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਨੇ ਇਸ ਮਸਲੇ ‘ਤੇ ਮਿਲਣ ਦਾ ਸਮਾਂ ਨਹੀਂ ਦਿੱਤਾ ਹੈ, ਪਰ ਉਹ ਅਜੇ ਵੀ ਦਿੱਲੀ ਵਿੱਚ ਹੀ ਡੇਰੇ ਲਾਈ ਬੈਠੇ ਹਨ।

Share this Article
Leave a comment