ਸਿੱਧੂ ਮੂਸੇ ਵਾਲੇ ਦੇ ਗੀਤਾਂ ਤੋਂ ਪਏ ਪਵਾੜਿਆਂ ਕਾਰਨ ਸਰੀ ਪੁਲਿਸ ਵੀ ਦੁਖੀ, ਲਵਾ ਤੀ ਗਾਉਣ ‘ਤੇ ਪਾਬੰਦੀ

TeamGlobalPunjab
2 Min Read

ਸਰੀ : ਪੰਜਾਬ ਦੇ ਪ੍ਰਸਿੱਧ ਕਲਾਕਾਰ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਆਲਾ ਹਰ ਦਿਨ ਆਪਣੇ ਸੁਪਰਹਿੱਟ ਗੀਤਾਂ ਨਾਲ ਤਾਂ ਮੀਡੀਆ ਦੀਆਂ ਸੁਰਖੀਆਂ ‘ਚ ਰਹਿੰਦਾ ਹੀ ਹੈ, ਪਰ ਇਸ ਦੇ ਨਾਲ ਹੀ ਇੱਕ ਸੱਚ ਇਹ ਵੀ ਹੈ, ਕਿ ਉਸ ਦੇ ਗੀਤ ਨਿੱਤ ਨਵੇਂ ਵਿਵਾਦਾਂ ਨੂੰ  ਜਨਮ ਦਿੰਦੇ ਰਹਿੰਦੇ ਹਨ। ਇਸੇ ਲੜੀ ਤਹਿਤ ਹੁਣ ਫਿਰ ਇੱਕ ਹੋਰ ਵਿਵਾਦ ਨੇ ਸਿੱਧੂ ਮੂਸੇ ਵਾਲੇ ਨੂੰ ਆਣ ਘੇਰਿਆ ਹੈ। ਜੀ ਹਾਂ ਉਹ ਵਿਵਾਦ ਜਿਸ ਕਾਰਨ ਸਿੱਧੂ ਨੂੰ 15 ਜੂਨ ਵਾਲੇ ਦਿਨ ਸਰੀ ‘ਚ ਹੋਣ ਵਾਲੇ ‘ਵੈਨਕੁਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ’ ‘ਚ ਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਾਣਕਾਰੀ ਮੁਤਾਬਕ ਸਰੀ ਪੁਲਿਸ ਨੇ ਸਿੱਧੂ ਮੂਸੇ ਆਲੇ ਨੂੰ ਇਹ ਕਹਿੰਦਿਆਂ ਗੀਤ ਗਾਉਣ ਤੋਂ ਮਨ੍ਹਾਂ ਕਰਨ ਦੀ ਸ਼ਿਫਾਰਿਸ ਕੀਤੀ ਹੈ, ਕਿ ਉਨ੍ਹਾਂ ਦੇ ਗੀਤ ਜਨਤਕ ਸੁਰੱਖਿਆ ਲਈ ਖ਼ਤਰਾ ਹਨ। ਪੁਲਿਸ ਦੀ ਇਸ ਸਿਫਾਰਿਸ਼ ‘ਤੇ ਸਿਟੀ ਆਫ ਸਰੀ ਦੇ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਦੇ ਪ੍ਰਬੰਧਕਾ ਨੂੰ ਹਿਦਾਇਤ ਕੀਤੀ ਕਿ ਸਮਾਗਮ ਲਈ ਪਰਮਿਟ ਤਾਂ ਮਿਲੇਗਾ ਜੇਕਰ ਸਿੱਧੂ ਮੂਸੇ ਆਲੇ ਦਾ ਨਾਂ ਉਸ ਸੂਚੀ ‘ਚੋਂ ਹਟਾ ਲਿਆ ਜਾਵੇਗਾ ਜਿਸ ਸੂਚੀ ‘ਚ ਹੋਰ ਗਾਉਣ ਵਾਲਿਆਂ ਦੇ ਨਾਂ ਸ਼ਾਮਲ ਹਨ। ਪਤਾ ਲੱਗਾ ਹੈ ਕਿ ਪ੍ਰਬੰਧਕ ਅਜਿਹਾ ਕਰਨ ਲਈ ਮੰਨ ਵੀ ਗਏ ਹਨ।

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਸਰੀ ‘ਚ ਸਿੱਧੂ ਮੂਸੇ ਆਲਾ ਅਤੇ ਐਲੀ ਮਾਂਗਟ ਦਾ ਸ਼ੋਅ ਕਰਵਾਇਆ ਗਿਆ ਸੀ। ਜਿਸ ਦੌਰਾਨ ਹਾਲਾਤ ਨਾਜੁਕ ਹੋ ਗਏ ਸਨ ਅਤੇ ਨੌਜਵਾਨਾਂ ਦੀਆਂ ਬਹੁਤ ਸਾਰੀਆਂ ਲੜਾਈਆਂ ਵੀ ਹੋਈਆਂ ਸਨ। ਇੱਥੋਂ ਤੱਕ ਕਿ ਲੜਾਈ ਦੌਰਾਨ ਇੱਕ ਨੌਜਵਾਨ ਦੀ ਗਰਦਨ ‘ਤੇ ਚਾਕੂ ਨਾਲ ਵਾਰ ਤੱਕ ਕਰ ਦਿੱਤੇ ਗਏ ਸਨ, ਜਿਸ ਉਪਰੰਤ ਪੁਲਿਸ ਨੂੰ ਦਖਲ ਦੇਣਾ ਪਿਆ ਸੀ। ਇਹ ਕੋਈ ਇੱਕ ਮਾਮਲਾ ਨਹੀਂ ਸੀ  ਇਸ ਤੋਂ ਪਹਿਲਾਂ ਕੈਲਗਰੀ, ਐਡਮਿੰਟਨ ਆਦਿ ਸ਼ਹਿਰਾਂ ‘ਚ ਸਿੱਧੂ ਮੂਸੇ ਵਾਲੇ ਦੇ ਸ਼ੋਅ ਦੌਰਾਨ ਪੁਲਿਸ ਨੂੰ ਦਖ਼ਲ ਦੇਣ ਦੀ ਨੌਬਤ ਆ ਗਈ ਸੀ। ਸਿੱਧੂ ਨੂੰ ਇਜਾਜ਼ਤ ਨਾ ਮਿਲਣ ‘ਤੇ ਸਿਟੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਪੁਲਿਸ ਦੇ ਫੈਸਲੇ ਨਾਲ ਸਹਿਮਤ ਹਨ, ਪਰ ਇਸ ਫੈਸਲੇ ਨੂੰ ਸਿੱਧੂ ਦੇ ਪ੍ਰਸ਼ੰਸਕ ਧੱਕੇਸ਼ਾਹੀ ਵਾਲਾ ਫੈਸਲਾ ਕਰਾਰ ਦੇ ਰਹੇ ਹਨ।

 

Share this Article
Leave a comment