ਸਿਆਸਤ ‘ਚ ਕਿਸਮਤ ਅਜ਼ਮਾਏਗੀ ਉਰਮਿਲਾ ਮਾਤੋਂਡਕਰ, ਕਾਂਗਰਸ ’ਚ ਹੋਈ ਸ਼ਾਮਲ

Prabhjot Kaur
2 Min Read

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਵਿਚ ਸ਼ਾਮਿਲ ਹੋ ਗਈ ਹੈ। ਉਰਮਿਲਾ ਨੇ ਪਾਰਟੀ ਦੇ ਮੁੱਖ ਪ੍ਰਵਕਤਾ ਰਣਦੀਪ ਸੂਰਜੇਵਾਲਾ, ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਧਾਨ ਭੌਰਾ ਦੇਵੜਾ ਅਤੇ ਪੂਰਵ ਪ੍ਰਧਾਨ ਸੰਜੈ ਨਿਰੁਪਮ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰੀ ਕਬੂਲ ਕੀਤੀ, ਪਾਰਟੀ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਰਮਿਲਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਫਿਲਮ ‘ਮਾਸੂਮ ਤੋਂ ਬਤੋਰ ਬਾਲ ਕਲਾਕਾਰ ਅਤੇ ‘ਰੰਗੀਲਾ ਤੋਂ ਬਤੋਰ ਐਕਟਰਸ ਹਿੰਦੀ ਸਿਨੇਮਾ ਵਿਚ ਆਪਣੀ ਧਾਕ ਜਮਾਉਣ ਵਾਲੀ ਉਰਮਿਲਾ ਹੁਣ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ।

1974 ਨੂੰ ਮੁੰਬਈ ਵਿਚ ਜਨਮੀ ਉਰਮਿਲਾ ਮਾਤੋਂਡਕਰ ਕਾਫ਼ੀ ਸਮੇਂ ਤੋਂ ਗਲੈਮਰ ਦੀ ਦੁਨੀਆ ਤੋਂ ਦੂਰ ਹਨ। ਫ਼ਿਲਮੀ ਪਰਦੇ ਉੱਤੇ ਉਹ ਆਖ਼ਰੀ ਵਾਰ ਫ਼ਿਲਮ ਬਲੈਕਮੇਲ ਵਿਚ ਇੱਕ ਆਇਟਮ ਡਾਂਸ ਕਰਦੀ ਨਜ਼ਰ ਆਈ ਸੀ। ਉਰਮਿਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਤੋਂ ਕੀਤੀ ਸੀ। ਸਾਲ 1980 ਵਿਚ ਚਾਇਲਡ ਆਰਟੈਸਟ ਦੇ ਰੂਪ ਵਿਚ ਉਰਮਿਲਾ ਨੇ ਮਰਾਠੀ ਫਿਲਮ ‘ਜਾਕੋਲ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਕਰੀਅਰ ਦੀ ਰਫ਼ਤਾਰ ਢਿੱਲੀ ਪੈਣ ਨਾਲ ਉਰਮਿਲਾ ਨੇ ਕਸ਼ਮੀਰੀ ਬਿਜਨੈੱਸਮੈਨ ਅਤੇ ਮਾਡਲ ਮੋਹਸਿਨ ਅਖ਼ਤਰ ਮੀਰ ਨਾਲ ਵਿਆਹ ਕਰ ਲਿਆ, ਦੱਸ ਦਈਏ ਕਿ ਮੀਰ ਉਮਰ ਵਿਚ ਉਰਮਿਲਾ ਤੋਂ 9 ਸਾਲ ਛੋਟੇ ਹਨ। ਵਿਆਹ ਤੋਂ ਬਾਅਦ ਪਰਦੇ ਉੱਤੇ ਉਨ੍ਹਾਂ ਦੀ ਹਾਜ਼ਰੀ ਬੇਹੱਦ ਘੱਟ ਹੋਣ ਲੱਗੀ। ਆਪਣੇ ਫਿਲਮੀ ਕਰੀਅਰ ਵਿਚ ਕਈ ਮੀਲ ਪੱਥਰ ਸਥਾਪਤ ਕਰਨ ਤੋਂ ਬਾਅਦ ਉਰਮਿਲਾ ਹੁਣ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ।

Share this Article
Leave a comment