ਸਰਕਾਰ ਦੇ ਸਤਾਏ ਗਰੀਬ ਕਿਸਾਨ ਲਈ ਮਸੀਹਾ ਬਣ ਕੇ ਆਇਆ ਬਟਾਲੇ ਦੇ ਡਾ.ਸਤਨਾਮ ਸਿੰਘ ਨਿੱਜਰ

Prabhjot Kaur
2 Min Read

ਬਟਾਲਾ: ਕੈਪਟਨ ਸਰਕਾਰ ਦੇ ਲਾਏ ਝੂਠੇ ਲਾਰਿਆਂ ਦਾ ਸ਼ਿਕਾਰ ਹੋਇਆ ਗਰੀਬ ਕਿਸਾਨ ਆਪਣੇ ਮਾੜ੍ਹੇ ਕਰਮਾਂ ਨੂੰ ਬੁਰੀ ਤਰ੍ਹਾਂ ਕੋਸ ਰਿਹਾ ਸੀ। ਪਰ ਕਹਿੰਦੇ ਨੇ ਕਿ ਉੱਪਰ ਵਾਲਾ ਜਦ ਵੀ ਦਿੰਦਾ, ਛੱਪੜ ਪਾੜ ਕੇ ਦਿੰਦਾ। ਜੀ ਹਾਂ ਬਟਾਲਾ ਦੇ ਇਸ ਕਿਸਾਨ ਲਈ ਡਾ.ਡਾਕਟਰ ਸਤਨਾਮ ਸਿੰਘ ਇੱਕ ਮਸੀਹੇ ਦਾ ਰੂਪ ਧਾਰਣ ਕਰ ਕੇ ਆਏ ਹ। ਦੱਸ ਦੇਈਏ ਕਿ ਕੈਪਟਨ ਸਰਕਾਰ ਨੇ ਆਪਣੀ ਜਿੱਤ ਹਾਸਿਲ ਕਰਨ ਲਈ ਗਰੀਬ ਕਿਸਾਨਾ ਦਾ ਹੀ ਸਹਾਰਾ ਲਿਆ ਸੀ ਉਨ੍ਹਾਂ ਨੇ ਇਸ ਗਰੀਬ ਕਿਸਾਨ ਦੀ ਆਪਣੇ ਕਰਜ਼ਾ ਮਾਫੀ ਦੇ ਫਾਰਮਾਂ ਤੇ ਫੋਟੋ ਲਾ ਕੇ ਚੋਣਾਂ ਦਾ ਪ੍ਰਚਾਰ ਕੀਤਾ ਸੀ। ਇਸ ਗਰੀਬ ਕਿਸਾਨ ਕੋਲ ਸਿਰਫ 31 ਕਨਾਲਾਂ ਹੀ ਜ਼ਮੀਨ ਹੈ ਤੇ ਇਸ ਦੇ ਕਰਜ਼ੇ ਦੀ  ਰਕਮ 3.81 ਲੱਖ ਹੈ ਇਸ ਗਰੀਬ ਕਿਸਾਨ ਨੇ ਸਰਕਾਰ ਵੱਲੋਂ ਮਿਲਣ ਵਾਲੇ ਕਰਜ਼ਾ ਮਾਫੀ ਦੀ ਸਕੀਮ ਦੀ ਆਸ ਛੱਡ ਦਿੱਤੀ ਸੀ ਅਤੇ ਆਪਣੇ ਘਰ ਦਾ ਸਮਾਨ ਵੇਚ ਕੇ ਆਪਣਾ ਕਰਜ਼ਾ ਉਤਾਰਣ ਦੀ ਕੋਸ਼ਿਸ਼ ਕੀਤੀ ਪਰ ਕਰਜ਼ੇ ਦੀ ਰਕਮ ਜ਼ਿਆਦਾ ਹੋਣ ਕਾਰਨ ਉਹ ਸਿਰਫ 80 ਹਜ਼ਾਰ ਰੁਪਏ ਹੀ ਵਾਪਿਸ ਕਰ ਸਕੇ ਸਨ।

ਇਸ ਟੁੱਟ ਚੁੱਕੇ ਕਿਸਾਨ ਕੋਲ ਇਸ ਸਮੇਂ ਇੱਕ ਮਸੀਹਾ ਦਾ ਰੂਪ ਧਾਰਣ ਕਰਕੇ ਆਏ ਡਾਕਟਰ ਸਤਨਾਮ ਸਿੰਘ ਨੇ ਗਰੀਬ ਕਿਸਾਨ ਬੁੱਧ ਸਿੰਘ ਨੂੰ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਇਸ ਦੋ ਲੱਖ ਰੁਪਏ ਦਾ ਚੈੱਕ ਪ੍ਰਾਪਤ ਕਰਨ ਸਮੇਂ ਇਸ ਗਰੀਬ ਕਿਸਾਨ ਦੀਆਂ ਅੱਖਾਂ ‘ਚ ਖੁਸ਼ੀ ਦੇ ਅੱਥਰੂ ਆ ਗਏ। ਇਸ ਕਿਸਾਨ ਨੂੰ ਹੁਣ ਯਕੀਨ ਹੈ ਕਿ ਕੈਪਟਨ ਸਰਕਾਰ ਦੁਆਰਾ ਮਾਰਚ ਮਹੀਨੇ ‘ਚ ਹੋਣ ਵਾਲੀ ਕਰਜ਼ਾ ਮਾਫੀ ਸਮੇਂ ਸ਼ਾਇਦ ਉਸ ਦਾ ਬਾਕੀ ਰਹਿੰਦਾ ਕਰਜ਼ਾ ਮਾਫ ਹੋ ਜਾਵੇਗਾ।

Share this Article
Leave a comment