ਵੱਡੀ ਖ਼ਬਰ ਸੁਨੀਲ ਜਾਖੜ ਨੂੰ ਦਾਖਾ ਤੋਂ ਜਿਮਨੀ ਚੋਣ ਲੜਾ ਕੇ ਮੰਤਰੀ ਬਣਾਉਣ ਦੀ ਤਿਆਰੀ

TeamGlobalPunjab
2 Min Read

ਦਾਖਾ : ਪੰਜਾਬ ਦੀ ਸਿਆਸਤ ਵਿੱਚ ਉਥਲ ਪੁਥਲ ਮਚਾਉਣ ਵਾਲੀ ਇੱਕ ਅਜਿਹੀ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਕੀ ਸੱਤਾਧਾਰੀ ਤੇ ਕੀ ਵਿਰੋਧੀਧਿਰਾਂ ਸਾਰਿਆਂ ਹੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਹੈ। ਪਤਾ ਲੱਗਾ ਹੈ ਕਿ ਹੁਣੇ ਹੁਣੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਹਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਾਂਗਰਸ ਪਾਰਟੀ ਨੇ ਬਹੁਤ ਜਲਦ ਖਾਲੀ ਹੋਣ ਜਾ ਰਹੇ ਹਲਕਾ ਦਾਖਾ ਤੋਂ ਜਿਮਨੀ ਚੋਣ ਲੜਾਉਣ ਦੀ ਤਿਆਰੀ ਵਿੱਢਣੀ ਸ਼ੁਰੂ ਕਰ ਦਿੱਤੀ ਹੈ। ਇਸ ਹਲਕੇ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਅਸਤੀਫਾ ਦੇ ਚੁਕੇ ਹਨ, ਪਰ ਉਨ੍ਹਾਂ ਦਾ ਅਸਤੀਫਾ ਅਜੇ ਤੱਕ ਮਨਜੂਰ ਨਹੀਂ ਹੋਇਆ ਹੈ। ਸੂਤਰਾਂ ਅਨੁਸਾਰ ਜੇਕਰ ਜਾਖੜ ਇੱਥੋਂ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਦਾ ਸੂਬਾ ਸਰਕਾਰ ਵਿੱਚ ਕੈਬਨਿਟ ਰੈਂਕ ਦਾ ਮੰਤਰੀ ਬਣਨਾ ਤੈਅ ਹੈ। ਦੱਸ ਦਈਏ ਕਿ ਐਚ ਐਸ ਫੂਲਕਾ ਵੱਲੋਂ ਭੇਜਿਆ ਗਿਆ ਅਸਤੀਫਾ ਅਜੇ ਵਿਚਾਰ ਅਧੀਨ ਹੈ, ਤੇ ਇਸ ਅਸਤੀਫੇ ਨੂੰ ਜਲਦ ਮਨਜੂਰ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਇੱਧਰ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ ਤੇ ਹਲਕਾ ਦਾਖਾ ਤੋਂ ਕਾਂਗਰਸ ਦੇ ਇੰਚਾਰਜ ਮੇਜਰ ਸਿੰਘ ਭੈਣੀ ਵੀ ਇਸ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਹਨ। ਜਦੋਂ ਇਨ੍ਹਾਂ ਦੋਵਾਂ ਨਾਲ ਮੀਡੀਆ ਨੇ ਗੱਲਬਾਤ ਕੀਤੀ ਗਈ ਤਾਂ ਇਨ੍ਹਾਂ ਦਾ ਕਹਿਣਾ ਸੀ ਕਿ ਇਹ ਹਾਈ ਕਮਾਂਡ ਦੀ ਮਰਜੀ ਹੈ, ਕਿ ਇੱਥੋਂ ਕਿਹੜਾ ਉਮੀਦਵਾਰ ਪਾਰਟੀ ਲਈ ਸੀਟ ਕੱਢ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੋਂ ਸੁਨੀਲ ਜਾਖੜ ਜਾਂ ਕੋਈ ਵੀ ਅਜਿਹਾ ਉਮੀਦਵਾਰ ਚੋਣ ਲੜਦਾ ਹੈ ਜਿਸ ਨੂੰ ਪਾਰਟੀ ਹਾਈ ਕਮਾਂਡ ਟਿਕਟ ਜਾਰੀ ਕਰਦਾ ਹੈ ਤਾਂ ਉਹ ਨਾ  ਸਿਰਫ ਉਸ ਦਾ ਸਵਾਗਤ ਕਰਨਗੇ, ਬਲਕਿ ਉਨ੍ਹਾਂ ਦੀ ਜਿੱਤ ਲਈ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਜਾਵੇਗਾ।

ਹੁਣ ਵੇਖਣਾ ਇਹ ਹੋਵੇਗਾ ਕਿ ਫੂਲਕਾ ਦਾ ਅਸਤੀਫਾ ਕਦੋਂ ਪ੍ਰਵਾਨ ਹੁੰਦਾ ਹੈ ਕਿਉਂਕਿ ਹਰਵਿੰਦਰ ਸਿੰਘ ਫੂਲਕਾ ਵੀ ਆਪਣਾ ਅਸਤੀਫਾ ਪ੍ਰਵਾਨ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਕਈ ਵਾਰ ਕਹਿ ਚੁਕੇ ਹਨ।

 

- Advertisement -

 

 

Share this Article
Leave a comment