ਵਿਆਹ ਦੀ ਜਾਗੋ ਕੱਢਦੇ ਸਮੇਂ ਗੋਲੀ ਚੱਲਣ ਕਾਰਨ ਫੋਟੋਗ੍ਰਾਫਰ ਦੀ ਮੌਤ

Prabhjot Kaur
1 Min Read

ਹੁਸ਼ਿਆਰਪੁਰ: ਵਿਆਹ ਸਮਾਗਮ ‘ਚ ਗੋਲੀ ਚੱਲਣ ਕਾਰਨ ਨੁਕਸਾਨ ਹੋਣ ਦੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਤਾਜ਼ਾ ਮਾਮਲਾ ਦਸੂਹਾ ਦੇ ਪਿੰਡ ਹਰਦੋਥਲਾਂ ਤੋਂ ਸਾਹਮਣੇ ਆਇਆ ਹੈ। ਜਿੱਥੇ ਜਾਗੋ ਦੌਰਾਨ ਗੋਲੀ ਚੱਲਣ ਕਾਰਨ ਪ੍ਰੋਗਰਾਮ ਨੂੰ ਕਵਰ ਕਰ ਰਹੇ ਫੋਟੋਗ੍ਰਾਫਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਜਸਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਕਮਲਜੀਤ ਸਿੰਘ ਵਾਸੀ ਮਨਸੂਰਪੁਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਹਰਦੋਥਲਾਂ ਵਿੱਚ ਉਪਜੀਤ ਸਿੰਘ ਦੀ ਲੜਕੀ ਦਾ ਵਿਆਹ ਸੀ ਤੇ ਜਿਸ ਸਬੰਧੀ ਬੀਤੀ ਰਾਤ ਕਰੀਬ 8.30 ਵਜੇ ਜਾਗੋ ਕੱਢੀ ਜਾ ਰਹੀ ਸੀ ਤੇ ਉਥੇ ਮੌਜੂਦ ਇੱਕ ਰਿਸ਼ਤੇਦਾਰ ਵੱਲੋਂ ਅਚਾਨਕ ਚਲਾਈ ਗਈ ਗੋਲੀ ਜਾਗੋ ਦੀ ਮੂਵੀ ਬਣਾ ਰਹੇ ਫੋਟੋਗ੍ਰਾਫਰ ਦੇ ਲੱਗੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦਸੂਹਾ ਕੇਆਰ ਸ਼ਰਮਾ ਮੌਕੇ ’ਤੇ ਪਹੁੰਚ ਗਏ ਤੇ ਮੌਕੇ ਦਾ ਜਾਇਜ਼ਾ ਲੈ ਕੇ ਮ੍ਰਿਤਕ ਨੂੰ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ। ਇਸ ਘਟਨਾ ਮਗਰੋਂ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਹਸਪਤਾਲ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਡੀਐੱਸਪੀ ਨੇ ਮਾਮਲਾ ਦਰਜ ਕਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ।

Share this Article
Leave a comment