ਵਰਲਡ ਕੱਪ ਹਾਰਨ ਤੋਂ ਬਾਅਦ ਟੀਮ ਇੰਡੀਆ ਦਾ ਪੈ ਗਿਆ ਪਟਾਕਾ, ਆਹ ਵੱਡੇ ਖਿਡਾਰੀ ਨੂੰ ਭੁਗਤਣਾ ਪਵੇਗਾ ਖਾਮਿਆਜਾ

TeamGlobalPunjab
1 Min Read

ਨਵੀਂ ਦਿੱਲੀ : ਖ਼ਬਰ ਹੈ ਕਿ ਭਾਰਤੀ ਟੀਮ ਦੇ ਸੀਨੀਅਰ ਖਿਡਾਰੀ ਨੇ ਬੀਸੀਸੀਆਈ ਦੇ ਸੈਕਸ਼ਨ-1 (ਬੀ)(1) ਪਰਿਵਾਰ ਸੰਬਧਿਤ ਨਿਯਮ ਦਾ ਉਲੰਘਣ ਕੀਤਾ ਹੈ। ਦੋਸ਼ ਹੈ ਕਿ ਇਸ ਖਿਡਾਰੀ ਨੇ ਵਿਸ਼ਵ ਕੱਪ ਦੌਰਾਨ ਆਪਣੀ ਪਤਨੀ ਨੂੰ ਪੂਰੇ 7 ਹਫਤੇ ਨਾਲ ਰੱਖਿਆ ਅਤੇ ਇਸ ਲਈ ਉਸ ਖਿਡਾਰੀ ਨੇ ਕਪਤਾਨ ਅਤੇ ਕੋਚ ਤੋਂ ਮਨਜੂਰੀ ਵੀ ਨਹੀਂ ਲਈ। ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਵਰਲਡ ਕੱਪ ਵਿੱਚੋਂ ਸੈਮੀਫਾਇਨਲ ‘ਚੋਂ ਨਿਊਜ਼ੀਲੈਂਡ ਤੋਂ ਹਾਰ ਗਈ ਸੀ ਅਤੇ ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਬੀਸੀਸੀਆਈ ਇਸ ਸੀਨੀਅਰ ਕ੍ਰਿਕਟ ਖਿਡਾਰੀ ਵਿਰੁੱਧ ਕਾਰਵਾਈ ਕਰ ਸਕਦੀ ਹੈ। ਸੰਸਥਾ ਨੇ ਇਸ ਗੱਲ ਦੀ ਪੁਸ਼ਟੀ ਖਿਡਾਰੀ ਦਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕੀਤੀ ਹੈ।

ਜਾਣਕਾਰੀ ਮੁਾਤਬਕ ਇਸ ਖਿਡਾਰੀ ਨੇ ਆਪਣੀ ਪਤਨੀ ਨੂੰ ਨਾਲ ਰੱਖਣ ਲਈ 15 ਦਿਨ ਦੀ ਇਜਾਜ਼ਤ ਮੰਗੀ ਸੀ ਪਰ ਨਿਯਮ ਬਣਾਉਣ ਵਾਲੇ ਅਧਿਕਾਰੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਏਜੰਸੀ ਮੁਤਾਬਕ ਸੀਓ ਨੇ 3 ਮਈ ਨੂੰ ਹੋਈ ਬੈਠਕ ਦੌਰਾਨ ਇਸ ਮਾਮਲੇ ‘ਤੇ ਚਰਚਾ ਕੀਤੀ ਸੀ, ਪਰ ਫਿਰ ਵੀ ਇਸ ਲਈ ਮਨਜੂਰੀ ਨਹੀਂ ਦਿੱਤੀ ਗਈ ਸੀ।ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤਰ੍ਹਾਂ ਉਸ ਖਿਡਾਰੀ ਨੇ ਕ੍ਰਿਕਟ ਦੇ ਨਿਯਮਾਂ ਦਾ ਉਲੰਘਣ ਕੀਤਾ ਹੈ।

 

Share this Article
Leave a comment