ਲੁਧਿਆਣਾ ਗੈਂਗਰੇਪ ਮਾਮਲਾ: ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਕੀਤੇ ਜਾਰੀ

Prabhjot Kaur
2 Min Read

ਲੁਧਿਆਣਾ : ਸੂਬੇ ‘ਚ ਸ਼ਨੀਵਾਰ ਦੀ ਰਾਤ ਲੁਧਿਆਣਾ, ਮੁੱਲਾਂਪੁਰ ਰੋਡ ਨੇੜੇ ਇੱਕ ਮਹਿਲਾ ਨਾਲ 12 ਲੋਕਾਂ ਨੇ ਵਲੋਂ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਇਸ ਮਾਮਲੇ ‘ਚ ਕਾਰਵਾਈ ਨੂੰ ਲੈ ਕੇ ਪੁਲਿਸ ਦੀ ਵੱਡੀ ਕੋਤਾਹੀ ਸਾਹਮਣੇ ਆਈ ਹੈ। ਜਿਸ ‘ਤੇ ਕਾਰਵਾਈ ਕਰਦੇ ਹੋਏ ਉੱਚ ਅਧਿਆਕਾਰੀਆਂ ਏ.ਐਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਤੇ ਪੁਲਿਸ ਜਾਂਚ ਤੇਜੀ ਲਿਆਉਣ ਲਈ ਐੱਸ.ਆਈ.ਟੀ ਦਾ ਗਠਨ ਕੀਤਾ ਹੈ, ਹੁਣ ਪੁਲਿਸ ਨੇ 6 ਮੁਲਜ਼ਮਾਂ ਦੇ ਸਕੈੱਚ ਜਾਰੀ ਕੀਤੇ ਨੇ, ਜਿਨ੍ਹਾ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਤੇ ਪੁੱਛਗਿੱਛ ਲਈ 5 ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਥੇ ਹੀ ਇਸ ਮਾਮਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਛੇ ਮੁਲਜ਼ਮ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਛੇ ਮੁਲਜ਼ਮਾਂ ਦੇ ਸਕੈਚ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਦੱਸ ਦਈਏ ਕਿ ਲੁਧਿਆਣਾ ਤੋਂ ਕਰੀਬ ਨੌਂ ਕਿਲੋਮੀਟਰ ਦੂਰ ਈਸੇਵਾਲ ਪਿੰਡ ਕੋਲ 21 ਸਾਲਾ ਕਾਲਜ ਵਿਦਿਆਰਥਣ ਨਾਲ 9 ਤੇ 10 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਲੜਕੀ ਨੇ ਐਤਵਾਰ ਨੂੰ ਪੁਲਿਸ ਕੋਲ ਪਹੁੰਚ ਕੀਤੀ ਤੇ 10 ‘ਅਣਪਛਾਤੇ’ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਲੜਕੀ ਤੇ ਉਸ ਦਾ ਇਕ ਦੋਸਤ ਜਦ ਈਸੇਵਾਲ ਪਿੰਡ ਵੱਲ ਕਾਰ ਵਿਚ ਜਾ ਰਹੇ ਸਨ ਤਾਂ ਰਾਹ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ। ਉਨ੍ਹਾਂ ਵਿੱਚੋਂ ਦੋ ਜਣੇ ਕਾਰ ਦਾ ਸ਼ੀਸ਼ਾ ਇੱਟ ਨਾਲ ਤੋੜ ਕੇ ਵਾਹਨ ਵਿੱਚ ਜ਼ਬਰੀ ਵੜ ਗਏ। ਇਸ ਤੋਂ ਬਾਅਦ ਉਨ੍ਹਾਂ ਕੁਝ ਹੋਰ ਵਿਅਕਤੀਆਂ ਨੂੰ ਵੀ ਸੱਦ ਲਿਆ ਤੇ ਲੜਕੀ ਨੂੰ ਖਾਲੀ ਪਲਾਟ ਵਿੱਚ ਲੈ ਗਏ।

- Advertisement -

Share this Article
Leave a comment