ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 5 ਸੁਰੱਖਿਆ ਬਲਾਂ ਸਮੇਤ 9 ਮੌਤਾਂ

TeamGlobalPunjab
1 Min Read

ਪਾਕਿਸਤਾਨ ਦੇ ਲਾਹੌਰ ਵਿੱਚ ਧਾਰਮਿਕ ਸਥਾਨ ਦਾਤਾ ਦਰਬਾਰ ਦੇ ਬਾਹਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਵਿੱਚ ਜਾਨ ਗਵਾਉਣ ਵਾਲੇ 5 ਪਾਕਿਸਤਾਨ ਪੰਜਾਬ ਪੁਲਿਸ ਦੇ ਐਲੀਟ ਫੋਰਸ ਦੇ ਕਮਾਂਡੋ ਹਨ ਜਦਕਿ ਇੱਕ ਸੁਰੱਖਿਆ ਗਾਰਡ ਹੈ।
ਇਸ ਤੋਂ ਇਲਾਵਾ ਇਸ ਆਤਮਘਾਤੀ ਹਮਲੇ ‘ਚ 24 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ।

ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ। ਦਾਤਾ ਦਰਬਾਰ ਇੱਕ ਸੂਫੀ ਦਰਗਾਹ ਹੈ ਇਸ ਹਮਲੇ ਵਿੱਚ ਜਖ਼ਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ‘ਚੋਂ 7 – 8 ਜਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਦੋਂ ਧਮਾਕਾ ਹੋਇਆ ਤਾਂ ਸੈਂਕੜੇ ਸ਼ਰਧਾਲੂ ਦਾਤਾ ਦਰਬਾਰ ਅੰਦਰ ਅਤੇ ਬਾਹਰ ਸਨ। ਕੁੱਝ ਟੀਵੀ ਫੁਟੇਜ ਵਿੱਚ ਇੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਪੁਲਿਸ ਵਾਹਨ ਵਿਖਾਇਆ ਗਿਆ ਹੈ। ਇਸ ਹਮਲੇ ਦੇ ਬਾਅਦ ਦਾਤਾ ਦਰਬਾਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਗਿਆ ਹੈ। ਇਹ ਧਮਾਕਾ ਰਮਜ਼ਾਨ ਸ਼ੁਰੂ ਹੋਣ ਤੋਂ ਇੱਕ ਦਿਨ ਬਾਅਦ ਹੋਇਆ ਹੈ ਜਿਸਦੀ ਦੀ ਜ਼ਿੰਮੇਦਾਰੀ ਪਾਕਿਸਤਾਨੀ ਤਾਲਿਬਾਨ ਨੇ ਲਈ ਹੈ।

Share this Article
Leave a comment