ਭਗਵੰਤ ਮਾਨ ਨੇ ਬੀਬੀ ਭੱਠਲ ਨੂੰ ਕਿਹਾ, ਰਜਿੰਦਰ ਕੌਰ “ਥੱਪੜ”, ਪੈ ਗਿਆ ਰੌਲਾ, ਕਾਂਗਰਸੀਆਂ ਨੇ ਕਰ ਲਈਆਂ ਅੱਖਾਂ ਲਾਲ

TeamGlobalPunjab
2 Min Read

ਸੰਗਰੂਰ : ਜਿਉਂ ਜਿਉਂ ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਤਿਉਂ ਤਿਉਂ ਸਿਆਸੀ ਆਗੂਆਂ ਵਲੋਂ ਇੱਕ ਦੂਜੇ ਖਿਲਾਫ ਸ਼ਬਦੀ ਜੰਗ ਤੇਜ ਕਰ ਦਿੱਤੀ ਗਈ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ‘ਆਪ’ ਵਿਰੋਧੀਆਂ ਨੂੰ ਆਪਣੇ ਹੀ ਢੰਗ ਨਾਲ ਘੇਰ ਰਹੇ ਨੇ। ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੱਲ੍ਹ ਪਠਾਨਕੋਟ ਵਿਖੇ ਰੈਲੀ ਦੌਰਾਨ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਐਲਾਨ ਕਰਨ ‘ਤੇ ਕੈਪਟਨ ਨੂੰ ਵੀ ਖੂਬ ਖਰੀਆਂ ਖੋਟੀਆਂ ਸੁਣਾਈਆਂ । ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਨ ਕਿ ਉਨ੍ਹਾਂ ਨੇ ਇਹ ਮੰਨ ਲਿਆ ਕਿ ਉਹ ਜਾਣ ਵਾਲੇ ਮੁੱਖ ਮੰਤਰੀ ਹਨ। ਇੱਥੇ ਹੀ ਉਨ੍ਹਾਂ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਸਹੀ ਪੰਜਾਬੀ ਅਖਬਾਰ ਪੜ੍ਹਣ ਦਾ ਵੀ ਚੈਲੰਜ ਕਰ ਦਿੱਤਾ। ਇਸ ਦੇ ਨਾਲ ਹੀ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਵੀ ਖੂਬ ਸਿਆਸੀ ਵਾਰ ਕੀਤੇ। ਮਾਨ ਨੇ ਵੱਡੇ ਬਾਦਲ ਵੱਲੋਂ ਨਕੋਦਰ ਮਾਮਲੇ ‘ਚ ਦਿੱਤੇ ਬਿਆਨ ਬਾਰੇ ਕਿਹਾ, ਕਿ ਉਨ੍ਹਾਂ ਨੇ ਬਿਲਕੁਲ ਸਹੀ ਬਿਆਨ ਦਿੱਤਾ ਹੈ ਕਿਉਂਕਿ ਗੁਰਬਾਣੀ ਅਤੇ ਗੁਰੂ ਦੇ ਸਾਹਿਬਜਾਦੇ ਤਾਂ ਅਕਾਲੀ ਦਲ ਦਾ ਏਜੰਡਾ ਹੀ ਨਹੀਂ ਹਨ, ਤੇ ਲੋਕ 50 ਸਾਲ ਇਨ੍ਹਾਂ ਨੂੰ ਇਸੇ ਮੁੱਦੇ ‘ਤੇ ਵੋਟਾਂ ਪਾਉਂਦੇ  ਆ ਰਹੇ ਹਨ। ਮਾਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇੱਥੇ ਹੀ ਮਾਨ ਨੇ ਕਾਂਗਰਸ ਪਾਰਟੀ ‘ਤੇ ਸਿਆਸੀ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਦਾ ਚੋਣ ਨਿਸ਼ਾਨ ਪੰਜਾ ਨਹੀਂ, ਬਲਕਿ ਥੱਪੜ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ‘ਤੇ ਨਿੱਜੀ ਹਮਲਾ ਬੋਲਦਿਆਂ ਕਿਹਾ, ਕਿ ਬੀਬੀ ਰਜਿੰਦਰ ਕੌਰ ਭੱਠਲ ਨਹੀਂ, ਬਲਕਿ ਰਜਿੰਦਰ ਕੌਰ ਥੱਪੜ ਹੈ, ਤੇ ਇਹ (ਕਾਂਗਰਸੀ) ਹੁਣ ਸਵਾਲ ਪੁੱਛਣ ‘ਤੇ ਥੱਪੜ ਮਾਰ ਰਹੇ ਹਨ। ਮਾਨ ਨੇ ਕਾਂਗਰਸ ਪਾਰਟੀ ਵਾਲਿਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਹ (ਕਾਂਗਰਸੀ) ਉਂਝ ਤਾਂ ਲੋਕਾਂ ਦੀ ਇੱਜ਼ਤ ਨਹੀਂ ਕਰਦੇ, ਪਰ ਹੁਣ ਵੋਟਾਂ ‘ਚ ਤਾਂ ਕਰ ਲੈਣ, ਤੇ ਸਵਾਲ ਪੁੱਛਣ ਵਾਲਿਆਂ ਨੂੰ ਥੱਪੜ ਨਾ ਮਾਰਨ।

https://youtu.be/dLjz9lCpf7w

Share this Article
Leave a comment