ਬੰਦੀ ਸਿੰਘਾਂ ਦੀ ਜੇਲ੍ਹਾਂ ‘ਚੋਂ ਹੋਵੇਗੀ ਰਿਹਾਈ? ਕੈਪਟਨ ਸਰਕਾਰ ਲਵੇਗੀ ਵੱਡਾ ਫੈਸਲਾ? ਦੇਖੋ ਵੀਡੀਓ

TeamGlobalPunjab
2 Min Read

ਚੰਡੀਗੜ੍ਹ : ਸਾਲ 1993 ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ‘ਚ ਕਈ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਇਆ ਗਿਆ। ਇਨ੍ਹਾਂ ਬਾਰੇ ਦੋਸ਼ ਇਹ ਲੱਗ ਰਹੇ ਹਨ ਕਿ ਪੁਲਿਸ ਵੱਲੋਂ ਇਹ ਮੁਕਾਬਲੇ ਝੂਠੇ ਅਤੇ ਵੱਡੇ ਆਹੁਦੇ ਹਾਸਲ ਕਰਨ ਲਈ ਕੀਤੇ ਗਏ ਸਨ। ਇਹੋ ਜਿਹੇ ਹੀ ਇੱਕ ਝੂਠੇ ਪੁਲਿਸ ਮੁਕਾਬਲੇ ‘ਚ ਮਾਰਿਆ ਜਾਣ ਵਾਲਾ ਸਿੱਖ ਨੌਜਵਾਨ ਸੀ ਹਰਜੀਤ ਸਿੰਘ, ਜਿਸ ਕਤਲ ਦੇ ਦੋਸ਼ੀਆਂ ਨੂੰ ਸਾਲ 2015 ‘ਚ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਹੁਣ ਸਿਰਫ 4 ਸਾਲ ਜੇਲ੍ਹ ਕੱਟਣ ਤੋਂ ਬਾਅਦ ਹੀ ਉਨ੍ਹਾਂ ਦੀ ਸਜ਼ਾ ਮਾਫ ਕਰ ਦਿੱਤੀ ਗਈ ਹੈ। ਇਹ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ ਤੇ ਹੁਣ ਇਸ ਮਸਲੇ ਦੇ ਨਾਲ ਨਾਲ ਉਹੋ ਜਿਹੇ ਹੀ ਕਈ ਹੋਰ ਮਸਲੇ ਵੀ ਉੱਭਰ ਕੇ ਸਾਹਮਣੇ ਆ ਰਹੇ ਹਨ। ਉਨ੍ਹਾਂ ਮਸਲਿਆਂ ਵਿੱਚੋਂ ਇੱਕ ਹੈ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰੇ ਗਏ ਉਨ੍ਹਾਂ ਨੌਜਵਾਨਾਂ ਦਾ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਦੂਜਾ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ। ਇਨ੍ਹਾਂ ਮਸਲਿਆਂ ਬਾਰੇ ਜਦੋਂ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਵੱਲੋਂ ਜੰਗ ਸਿੰਘ ਅਤੇ ਭਵਨਦੀਪ ਸਿੰਘ (ਜਿਸ ਦੇ ਮਾਮੇ ਨੂੰ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ ) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਬੰਧੀ ਉਨ੍ਹਾਂ ਕਈ ਅਹਿਮ ਖੁਲਾਸੇ ਕੀਤੇ। ਭਾਈ ਜੰਗ ਸਿੰਘ ਨੇ ਕਿਹਾ ਕਿ ਅੱਜ 3 ਸਿੰਘ ਤਾਂ ਆਪਣੀ ਸਜ਼ਾ ਪੂਰੀ ਕਰ ਚੁਕੇ ਹਨ ਪਰ ਕਈ ਹੋਰ ਸਿੰਘਾਂ ਨੂੰ ਲੰਮੀ ਕੈਦ ਕੀਤੀ ਗਈ ਹੈ ਜਿਨ੍ਹਾਂ ਵਿੱਚ ਹਨ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਪਿਓਰਾ, ਜਗਤਾਰ ਸਿੰਘ ਤਾਰਾ। ਭਾਈ ਜੰਗ ਸਿੰਘ ਨੇ ਤਿੰਨ ਸਜ਼ਾਵਾਂ ਪੂਰੀਆਂ ਕਰ ਚੁਕੇ ਸਿੰਘਾ ਬਾਰੇ ਉਨ੍ਹਾਂ ਦੱਸਿਆ ਕਿ ਇਹ ਹਨ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸੇਰ ਸਿੰਘ ਤੇ ਭਾਈ ਗੁਰਮੀਤ ਸਿੰਘ ਇੰਜਨੀਅਰ ਪਟਿਆਲਾ । ਭਾਈ ਜੰਗ ਸਿੰਘ ਨੇ ਖੁਲਾਸੇ ਕਰਦਿਆਂ ਕਿਹਾ ਕਿ ਇੱਕ ਵਾਰ ਸਰਕਾਰ ਇਨ੍ਹਾਂ ਨੂੰ ਛੱਡਣਾ ਚਾਹੁੰਦੀ ਸੀ ਪਰ ਉਦੋਂ ਸਾਡੇ ਕੁਝ ਵੀਰਾਂ ‘ਚ ਲਾਲਚ ਆ ਗਿਆ। ਭਾਈ ਜੰਗ ਸਿੰਘ ਦੇ ਨਾਲ ਨਾਲ ਭਵਨਦੀਪ ਸਿੰਘ ਨੇ ਵੀ ਕਈ ਅਹਿਮ ਖੁਲਾਸੇ ਕੀਤੇ।

ਕੀ ਹਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Share this Article
Leave a comment