ਪੰਜਾਬ ਸਰਕਾਰ ਨੇ ਸਰਕਾਰੀ ਕੰਮ ਕਾਜ ਲਈ ਵੱਟਸਐਪ ਦੀ ਵਰਤੋਂ ‘ਤੇ ਲਾਈ ਪਾਬੰਦੀ

TeamGlobalPunjab
1 Min Read

ਚੰਡੀਗੜ੍ਹ : ਸਰਕਾਰ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਦਿਨ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਨੇ, ਉੱਥੇ ਇਸੇ ਮਹੌਲ ‘ਚ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਕਿਸੇ ਵੀ ਅਧਿਕਾਰੀ ਨੇ ਸਰਕਾਰੀ ਕੰਮ ਕਾਜ ਲਈ ਵੱਟਸਐਪ ਦੀ ਵਰਤੋਂ ਨਹੀਂ ਕਰਨੀ, ਇਸ ਦੀ ਬਜਾਏ ਉਨ੍ਹਾਂ ਨੂੰ ਦਫਤਰੀ ਈਮੇਲ ਦੀ ਵਰਤੋਂ ਕਰਨ ਦੇ ਹੁਕਮ ਆਦੇਸ਼ ਦਿੱਤੇ ਹਨ।

ਦੱਸ ਦਈਏ ਕਿ ਸਰਕਾਰ ਵੱਲੋਂ ਅਜਿਹੀ ਹਦਾਇਤ ਦਫਤਰੀ ਕੰਮ ਦਾ ਰਿਕਾਰਡ ਸੁਰੱਖਿਅਤ ਰੱਖਣ ਲਈ ਕੀਤਾ ਗਿਆ ਹੈ ਤਾਂ ਜੋ ਕਦੇ ਵੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।ਸਰਕਾਰ ਨੇ ਇਹ ਪੱਤਰ ਜਾਰੀ ਕਰਦਿਆਂ ਅੱਗੇ ਇਹ ਅਪੀਲ ਕੀਤੀ ਕਿ ਜੇਕਰ ਇਸ ਪੱਤਰ ਦੀ ਕੁਤਾਹੀ ਕਰਨ ਨਾਲ ਸਰਕਾਰ ਦੀ ਵੱਕਾਰ ਨੁੰ ਧੱਕਾ ਲੱਗੇਗਾ।

ਇਸ ਪੱਤਰ ਸਬੰਧੀ ਅਫਸਰਾਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਪਹਿਲਾਂ ਜਦੋਂ ਦਫਤਰੀ ਕੰਮ ਕਾਜ ਲਈ ਵੱਟਸਐਪ ਦੀ ਵਰਤੋਂ ਕੀਤੀ ਜਾਂਦੀ ਸੀ ਤਾਂ ਡਾਟਾ ਵਾਇਰਲ ਹੋ ਜਾਂਦਾ ਸੀ। ਇਸ ਸਬੰਧੀ ਬਠਿੰਡਾ ਦੇ ਆਈਜੀ ਐਮ ਐਫ ਫਾਰੂੁਕੀ ਨੇ ਕਿਹਾ ਕਿ ਜਦੋਂ ਅਸੀਂ ਸਰਕਾਰੀ ਕੰਮਕਾਜ ਕਰ ਰਹੇ ਹੁੰਦੇ ਹਾਂ ਤਾਂ ਸਰਕਾਰੀਤੰਤਰ ਦੀ ਹੀ ਵਰਤੋ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਾਈਵੇਟ ਦੀ।

Share this Article
Leave a comment