ਪੰਜਾਬੀ ਸਿਨੇਮਾ ਦੇ ‘ਅਮਿਤਾਭ ਬੱਚਨ’ ਦੀ ਕੈਪਟਨ ਨੇ ਲਈ ਸਾਰ, ਜਤਾਇਆ ਡੂੰਗਾ ਦੁੱਖ

Prabhjot Kaur
2 Min Read

ਲੁਧਿਆਣਾ: ਪੰਜਾਬੀ ਸਿਨੇਮਾ ਦੇ ਅਮਿਤਾਭ ਬਚਨ ਕਹਾਏ ਜਾਂ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦੀ ਹਾਲਤ ‘ਤੇ ਆਖਿਰਕਾਰ ਪੰਜਾਬ ਸਰਕਾਰ ਨੂੰ ਨੂੰ ਜਗਾ ਦਿੱਤਾ। ਉਨ੍ਹਾਂ ਦੀ ਖਰਾਬ ਹਾਲਤ ਦੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਗਾ ਦੁੱਖ ਜਤਾਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਪਣੀ ਚਿੰਤਾ ਜਤਾਈ ਹੈ ਉਨ੍ਹਾਂ ਲਿਖਿਆ ਕਿ “ਸਾਡੇ ਮਹਾਨ ਕਲਾਕਾਰ ਸਤੀਸ਼ ਕੌਲ ਜੀ ਦੀ ਹਾਲਤ ਦੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਸਨੇ ਲੁਧਿਆਣਾ ਦੇ ਡੀਸੀ ਨੂੰ ਉਨ੍ਹਾਂ ਦੀ ਹਾਲਤ ਦੇ ਬਾਰੇ ਰਿਪੋਰਟ ਦੇਣ ਨੂੰ ਕਿਹਾ ਹੈ। ਸੂਬਾ ਸਰਕਾਰ ਨਿਸ਼ਚਿਤ ਤੌਰ ਉੱਤੇ ਉਨ੍ਹਾਂ ਦੀ ਸਹਾਇਤਾ ਕਰੇਗੀ।“

ਦੱਸ ਦੇਈਏ ਕਿ ਪੰਜਾਬੀ ਸਿਨੇਮਾ ‘ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਦੀ ਹਾਲਤ ਬਹੁਤ ਖਰਾਬ ਹੈ ਤੇ ਉਹ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਅਦਾਕਾਰ ਸਤੀਸ਼ ਕੌਲ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਹਨ ਅਤੇ ਅੱਜ ਕੱਲ੍ਹ ਉਸ ਦੀ ਦੇਖ ਭਾਲ ਉਸ ਦੀ ਮੂੰਹ ਬੋਲੀ ਭੈਣ ਸੱਤਿਆ ਦੇਵੀ ਕਰ ਰਹੀ ਹੈ। ਕਿਰਾਏ ਦੇ ਘਰ ‘ਚ ਰਹਿ ਰਹੀ ਸੱਤਿਆ ਦੇਵੀ ਆਪਣਾ ਤੇ ਸਤੀਸ਼ ਕੌਲ ਦਾ ਗੁਜ਼ਾਰਾ ਆਪਣੇ ਲੜਕੇ ਦੀ ਤਨਖ਼ਾਹ ਦੇ ਸਹਾਰੇ ਹੀ ਕਰ ਰਹੀ ਹੈ।

ਸਤੀਸ਼ ਕੌਲ ਨੇ 300 ਤੋਂ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ‘ਚ ਧਰਮਿੰਦਰ, ਸ਼ਾਹਰੁਖ ਖਾਨ, ਵਿਨੋਦ ਖੰਨਾ, ਗੋਵਿੰਦਾ, ਡੈਨੀ ਅਤੇ ਲਗਭਗ ਹਰ ਪੰਜਾਬੀ ਅਦਾਕਾਰ ਨਾਲ ਕੰਮ ਕੀਤਾ ਹੈ।

Share this Article
Leave a comment