ਪੈ ਗਿਆ ਪਟਾਕਾ ! ਆਮ ਆਦਮੀ ਪਾਰਟੀ ਦੇ ਵੱਡੇ ਉਮੀਦਵਾਰ ਦੇ ਕਾਗਜ ਰੱਦ, ਵਿਰੋਧੀਆਂ ਨੇ ਵਜਾਈਆਂ ਕੱਛਾਂ

TeamGlobalPunjab
2 Min Read

ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਨੇ ਜਿਸ ਸੀਟ ਖਾਤਰ ਟਕਸਾਲੀ ਅਕਾਲੀਆਂ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਉਸੇ ਅਨੰਦਪੁਰ ਸਾਹਿਬ ਸੀਟ ਦੇ ‘ਆਪ’ ਉਮੀਦਵਾਰ ਨਰਿੰਦਰ ਸਿੰਘ ਸੇਰਗਿੱਲ ਦੇ ਨਾਮਜ਼ਦਗੀ ਕਾਗਜ ਚੋਣ ਕਮਿਸ਼ਨ ਨੇ ਅਯੋਗ ਕਰਾਰ ਦਿੰਦਿਆਂ ਰੱਦ ਕਰ ਦਿੱਤੇ ਹਨ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਸਿੰਘ ਸੇਰਗਿੱਲ ਨੇ ਸਾਲ 2017 ਦੌਰਾਨ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਆਪਣੇ ਚੋਣ ਖਰਚਿਆਂ ਦਾ ਵੇਰਵਾ ਜਮ੍ਹਾਂ ਨਹੀਂ ਕਰਵਾਇਆ ਸੀ ਜਿਸ ਕਾਰਨ ਇਸ ਨੂੰ ਚੋਣ ਕਮਿਸ਼ਨ ਦੇ ਨਿਯਮ ਅਤੇ ਕਾਨੂੰਨਾਂ ਦੀ ਉਲੰਘਣਾ ਮੰਨਿਆ ਗਿਆ ਤੇ ਇੰਝ ਸੇਰਗਿੱਲ ਦੇ ਨਾਲ ਨਾਲ ‘ਆਪ’ ਦੀਆਂ ਆਸਾਂ, ਉਮੀਦਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਭਾਵੇਂ ਕਿ ਨਰਿੰਦਰ ਸਿੰਘ ਸੇਰਗਿੱਲ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਪੀਲ ਵੀ ਦਾਇਰ ਕੀਤੀ ਹੈ ਪਰ ਇਸ ਦੇ ਬਾਵਜੂਦ ‘ਆਪ’ ਦੇ ਵਿਰੋਧੀ ਫਿਲਹਾਲ ਸੇਰਗਿੱਲ ਦੀ ਨਾਮਜ਼ਦਗੀ ਰੱਦ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਕੱਛਾਂ ਵਜਾਂਉਦੇ ਦਿਖਾਈ ਦਿੰਦੇ ਹਨ।

ਇਸ ਸਬੰਧ ਵਿੱਚ ਚੋਣ ਅਧਿਕਾਰੀ ਅਨੁਸਾਰ ਨਰਿੰਦਰ ਸਿੰਘ ਸੇਰਗਿੱਲ ਦੇ ਕਾਗਜਾਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਨਰਿੰਦਰ ਸਿੰਘ ਸੇਰਗਿੱਲ ਦਾ ਨਾਂ ਚੋਣ ਕਮਿਸ਼ਨ ਵੱਲੋਂ ਅਯੋਗ ਕਰਾਰ ਦਿੱਤੇ ਜਾ ਚੁੱਕੇ ਉਮੀਦਵਾਰਾਂ ਦੀ ਲਿਸਟ ਵਿੱਚ ਦਰਜ ਹੈ, ਲਿਹਾਜਾ ਉਨ੍ਹਾਂ ਦੇ ਨਾਮਜ਼ਦਗੀ ਕਾਗਜ ਯੋਗ ਕਰਾਰ ਨਹੀਂ ਦਿੱਤੇ ਜਾ ਸਕਦੇ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਅੰਦਰ ਭਾਜੜਾਂ ਪੈ ਗਈਆਂ ਤੇ ਪਾਰਟੀ ਦੇ ਸਹਿਯੋਗ ਨਾਲ ਸ਼ੇਰਗਿੱਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਲਈ ਅਪੀਲ ਦਾਖਲ ਕਰ ਦਿੱਤੀ ਹੈ। ਜਿਸ ‘ਤੇ ਅਦਾਲਤ ਨੇ ਸੁਣਵਾਈ ਲਈ 2 ਮਈ ਸਵੇਰੇ 11 ਵਜੇ ਦਾ ਦਿਨ ਤੇ ਸਮਾਂ ਤੈਅ ਕੀਤਾ ਹੈ।           

Share this Article
Leave a comment