ਪੈ ਗਿਆ ਧਮਾਕਾ! ਅਕਾਲੀਆਂ ਨੇ ਐਨ ਡੀ ਏ ਦੀ ਮੀਟਿੰਗ ਦਾ ਬਾਈਕਾਟ ਕਰਕੇ ਸੱਦ ਲਈ ਮੀਟਿੰਗ

Prabhjot Kaur
4 Min Read

ਨਵੀਂ ਦਿੱਲੀ : ਪਹਿਲਾਂ ਤਖ਼ਤ ਸ਼੍ਰੀ ਪਟਨਾ ਸਾਹਿਬ ਤੇ ਫਿਰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕੀ ਬੋਰਡ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਮਨਮਰਜ਼ੀ ਦੇ ਬੰਦੇ ਬਠਾਉਣ ਦੇ ਯਤਨ ਅਕਾਲੀ ਭਾਜਪਾ ਗੱਠਜੋੜ ਨੂੰ ਧੂਹ ਕੇ ਟੁੱਟਣ ਦੀ ਕੰਡੇ ਤੱਕ ਲੈ ਗਏ ਹਨ। ਹਾਲਾਤ ਇਹ ਹਨ ਕਿ ਹੁਣ ਤਾਂ ਅਕਾਲੀ ਭਾਜਪਾਈਆਂ ਨਾਲ ਕਿਸੇ ਮੀਟਿੰਗ ‘ਚ ਬੈਠਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ। ਜੀ ਹਾਂ! ਇਸ ਦੀ  ਸ਼ੁਰੂਆਤ ਹੋ ਚੁੱਕੀ ਹੈ। ਐਨ ਡੀ ਏ ਵੱਲੋਂ ਸੱਦੀ ਗਈ ਮੀਟਿੰਗ ਦਾ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ ਹੈ। ਇਸ ‘ਤੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਨਰੇਸ਼ ਗੁਜਰਾਲ ਨੇ ਠਾਹ-ਸੋਟਾ! ਬਿਆਨ ਵਿੱਚ ਕਿਹਾ ਹੈ ਕਿ ਆਰ ਐਸ ਐਸ ਵੱਲੋਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਦਖ਼ਲ ਅੰਦਾਜੀ ਕੀਤੀ ਜਾ ਰਹੀ ਹੈ। ਲਿਹਾਜ਼ਾ ਉਹ ਇਨ੍ਹਾਂ ਹਾਲਾਤਾਂ ਵਿੱਚ ਚਾਹ ਕੇ ਵੀ ਐਨ ਡੀ ਏ ਵੱਲੋਂ ਬਜਟ ਇਜਲਾਸ ਦੀ ਰਣਨੀਤੀ ਸਬੰਧੀ ਸੱਦੀ ਗਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਨਰੇਸ਼ ਗੁਜ਼ਰਾਲ ਦਾ ਕਹਿਣਾ ਹੈ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿੱਚ ਉੱਥੋਂ ਦੀ ਸਰਕਾਰ ਵੱਲੋਂ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਅਕਾਲੀ ਦਲ ਨੂੰ ਉਸ ‘ਤੇ ਸਖਤ ਇਤਰਾਜ਼ ਹੈ, ਤੇ ਇਹ ਇਤਰਾਜ ਉਸ ਵੇਲੇ ਹੋਰ ਵੱਧ ਜਾਂਦਾ ਹੈ ਜਦੋਂ ਭਾਜਪਾ ਆਗੂ ਇਸ ਦੇ ਬਾਵਜੂਦ ਵੀ ਅਜਿਹੇ ਨਾਜ਼ੁਕ ਮਸਲਿਆਂ ‘ਤੇ ਵੀ ਵਿਰੋਧੀ ਸ਼ੁਰ ਵਾਲੀ ਬਿਆਨਬਾਜੀ ਕਰਨੋਂ ਗੁਰੇਜ਼ ਨਹੀਂ ਕਰ ਰਹੇ। ਦੱਸ ਦਈਏ ਕਿ ਐਨਡੀਏ ਵੱਲੋਂ ਦਿਨ ਵੇਲੇ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ ਅਕਾਲੀ ਆਗੂ ਉਸ ਵਿੱਚ ਤਾਂ ਸ਼ਾਮਲ ਹੋਏ ਪਰ ਸ਼ਾਂਮ ਢਲਦਿਆਂ ਹੀ ਜਿਹੜੀ ਮੀਟਿੰਗ ਐਨ ਡੀ ਏ ਨੇ ਆਪਣੇ ਭਾਈਵਾਲਾਂ ਨਾਲ ਬਜਟ ਇਜਲਾਸ਼ ਦੀ ਰਣਨੀਤੀ ਤੈਹ ਕਰਨ ਸਬੰਧੀ ਸੱਦੀ ਸੀ ਉਸ ਵਿੱਚੋਂ ਅਕਾਲੀ ਦਲ ਬਾਹਰ ਹੋ ਗਿਆ।

ਇੱਧਰ ਦੂਜੇ ਪਾਸੇ ਇਸ ਮੀਟਿੰਗ ਵਿੱਚ ਅਕਾਲੀਆਂ ਦੇ ਨਾ ਸਾਮਲ ਹੋਣ ਸਬੰਧੀ ਪੁੱਛੇ ਜਾਣ ‘ਤੇ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਮੀਟਿੰਗ ਵਿੱਚ ਨਾ ਸਾਮਲ ਹੋਣ ਸਬੰਧੀ ਉਨ੍ਹਾਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ।

ਉੱਧਰ ਸਿਰਸਾ ਹਾਲੇ ਵੀ ਨਹੀਂ ਟਲ ਰਹੇ ਹੋ ਰਹੇ ਨੇ ਟਵੀਟੋ-ਟਵੀਟ!

ਉੱਧਰ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਇਸ ਮਾਮਲੇ ਨੂੰ ਲੈ ਕੇ ਕੁਝ ਜ਼ਿਆਦਾ ਹੀ ਅੱਗ ਬਬੂਲਾ ਹੋਏ ਪਏ ਹਨ। ਜਿੰਨ੍ਹਾਂ ਨੇ ਸ਼ੋਸਲ ਮੀਡੀਆ ‘ਤੇ ਉੱਤੇ-ਥੱਲੇ ਕਈ ਟਵੀਟ ਤੇ ਵੀਡੀਓ ਸਨੇਹੇ ਪਾ ਕੇ ਭਾਜਪਾਈਆਂ ਨੂੰ ਅਕਾਲੀ ਦਲ ਨਾਲੋਂ ਤੋੜਨ ਤੱਕ ਦੀ ਧਮਕੀ ਦੇ ਦਿੱਤੀ ਹੈ। ਸਿਰਸਾ ਨੇ ਆਪਣੇ ਵੀਡੀਓ ਸਨੇਹੇ ਵਿੱਚ ਸਾਫ-ਸਾਫ ਕਹਿ ਦਿੱਤਾ ਸੀ ਕਿ ਅਕਾਲੀ ਆਗੂਆ ਲਈ ਵਿਧਾਇਕ ਜਾਂ ਮੰਤਰੀ ਬਨਣਾ ਜਰੂਰੀ ਨਹੀਂ, ਜਰੂਰੀ ਹਨ ਗੁਰੂਘਰ। ਉਨ੍ਹਾਂ ਕਿਹਾ ਕਿ ਮਹਾਂਰਾਸਟਰ ਭਾਜਪਾ ਸਰਕਾਰ ਦੀ ਬਦਨਿਤੀ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਇੱਕ ਵਿਧਾਇਕ ਨੂੰ ਪ੍ਰਧਾਨਗੀ ਸ਼ੌਂਪ ਦਿੱਤੀ ਤੇ ਹੁਣ ਪ੍ਰਧਾਨ ਥਾਪਣ ਦਾ ਪੱਕਾ ਅਧਿਕਾਰ ਆਪਣੇ ਕੋਲ ਰੱਖਣ ਲਈ ਉੱਥੋਂ ਦੀ ਸਰਕਾਰ ਕਾਨੂੰਨ ਬਦਲਨ ਦੀ ਤਿਆਰੀ ਵਿੱਚ ਹੈ। ਸਿਰਸਾ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਭਾਜਪਾ ਨੇ ਚੋਰ ਮੋਰੀ ਵਿੱਚੋਂ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਕਬਜਾ ਕਰਨ ਦੀ ਰਣਾਨੀਤੀ ਨਾ ਛੱਡੀ ਤਾਂ ਅਕਾਲੀ ਦਲ ਇਸ ਲੜਾਈ ਨੂੰ ਕਿਸੇ ਵੀ ਹੱਦ ਤੱਕ ਲਿਜਾ ਸਕਦਾ ਹੈ।

- Advertisement -

ਮੀਟਿੰਗ ‘ਚ ਭਾਜਪਾ ਵੱਲੋਂ ਹਜ਼ੂਰ ਸਾਹਿਬ ‘ਚ ਕੀਤੀ ਕਾਰਗੁਜ਼ਾਰੀ ‘ਤੇ ਗੰਭੀਰਤਾ ਨਾਲ ਕਰਾਂਗੇ ਚਰਚਾ : ਡਾ. ਚੀਮਾਂ

ਇਸ ਸਾਰੇ ਮਸਲੇ ਨੂੰ ਵਿਚਾਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 3 ਫਰਵਰੀ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਵਾਲੀ ਮੀਟਿੰਗ ਸੱਦ ਲਈ ਹੈ। ਜਿਸ ਦਾ ਖੁਲਾਸਾ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੁੱਦੇ ਤੋਂ ਇਲਾਵਾ ਕੋਰ ਕਮੇਟੀ ਮੈਂਬਰਾਂ ਵੱਲੋਂ ਸੂਬੇ ਅੰਦਰ ਮੌਜੂਦਾ ਸਿਆਸੀ ਹਾਲਾਤਾਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਭਾਜਪਾ ਨਾਲ ਵੱਧ ਰਹੀ ਦੂਰੀ ‘ਤੇ ਵੀ ਵਿਚਾਰ ਚਰਚਾ ਕੀਤੀ ਜਾਣੀ ਹੈ।

Share this Article
Leave a comment