ਪੁਲਵਾਮਾ ਹਮਲੇ ‘ਤੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੇ ਭਾਰਤ ਨੂੰ ਦਿੱਤੀ ਖੁੱਲੀ ਧਮਕੀ

Prabhjot Kaur
2 Min Read

ਇਸਲਾਮਾਬਾਦ: ਪੁਲਵਾਮਾ ਅੱਤਵਾਦੀ ਹਮਲੇ ‘ਤੇ ਜਿਥੇ ਭਾਰਤ ‘ਚ ਜਿਥੇ ਭਾਰਤ ਦੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਪਾਕਿਸਤਾਨ ਨੇ ਇਸ ਮਾਮਲੇ ‘ਤੇ ਭਾਰਤ ਨੂੰ ਜੰਗ ਦੀ ਖੁੱਲੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪੁਲਵਾਮਾ ਹਮਲੇ ‘ਚ ਪਾਕਿਸਤਾਨ ਦਾ ਕੋਈ ਹੱਥ ਨਹੀਂ ਤੇ ਭਾਰਤ ਬਿਨਾ ਕਿਸੇ ਸਬੂਤ ਦੇ ਇਸਲਾਮਾਬਾਦ ‘ਤੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ‘ਤੇ ਕੋਈ ਕਾਰਵਾਈ ਕਰੇਗਾ ਤਾਂ ਉਹ ਵੀ ਪਲਟਵਾਰ ਕਰੇਗਾ ਤੇ ਜੰਗ ਰੋਕਣੀ ਮੁਸ਼ਕਲ ਹੋ ਜਾਵੇਗੀ। ਆਪਣੇ ਕੁਝ ਦੇਰ ਦੇ ਸੰਬੋਧਨ ‘ਚ ਇਮਰਾਨ ਨੇ ਅੱਤਵਾਦ ‘ਤੇ ਵਿਕਟਿਮ ਕਾਰਡ ਖੇਲਦਿਆਂ ਇੱਕ ਵਾਰ ਫੇਰ ਕਸ਼ਮੀਰ ਰਾਗ ਗਇਆ।

ਇਮਰਾਨ ਖਾਨ ਕਿਹਾ ਕਿ ਕਸ਼ਮੀਰ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਹੋ ਰਹੀਆਂ ਹਨ ਇਸ ‘ਤੇ ਸੋਚਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਉਹ ਅਜਿਹਾ ਹਮਲਾ ਕਿਉਂ ਕਰਵਾਉਣਗੇ ਉਹ ਤਾਂ ਖੁਦ ਅੱਤਵਾਦ ਤੋਂ ਪੀੜਤ ਹਨ। ਇਮਰਾਨ ਖਾਨ ਨੇ ਕਿਹਾ ਕਿ ਨਵੇਂ ਪਾਕਿਸਤਾਨ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ। ਉਹ ਭਾਰਤ ਨਾਲ ਅੱਤਵਾਦ ਦੇ ਮੁੱਦੇ ‘ਤੇ ਗੱਲ਼ਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਤੋਂ ਪਹਿਲਾਂ ਅੱਤਵਾਦ ‘ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਜੇਕਰ ਹਮਲੇ ਦਾ ਸਬੂਤ ਮਿਲੇਗਾ ਤਾਂ ਐਕਸ਼ਨ ਦੀ ਗਾਰੰਟੀ ਦਿੰਦੇ ਹਾਂ।

ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੰਗ ਸ਼ੁਰੂ ਕਰਨਾ ਸੌਖਾ ਹੈ ਪਰ ਖ਼ਤਮ ਕਰਨਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਜੰਗ ਹੋਈ ਤਾਂ ਪਾਕਿਸਤਾਨ ਵੀ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ।

Share this Article
Leave a comment