ਪਾਕਿਸਤਾਨ ‘ਚੋਂ ਆ ਰਹੇ ਟਰੱਕਾਂ ‘ਚੋਂ ਬਰਾਮਦ ਹੋਈ ਅਜਿਹੀ ਚੀਜ਼, ਪੂਰਾ ਭਾਰਤ ਹੋ ਸਕਦਾ ਸੀ ਬਰਬਾਦ! ਦੇਖ ਸਭ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ, ਦੇਖੋ ਵੀਡੀਓ

TeamGlobalPunjab
2 Min Read

ਅੰਮ੍ਰਿਤਸਰ : ਭਾਰਤ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਰਾਹੀਂ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੇ ਜਾਣ ਦੀ ਖਬਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਿਹੜੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਸੀ ਉਸ ‘ਚ 30 ਨਸ਼ੀਲੇ ਪੈਕਟ ਬਰਾਮਦ ਕੀਤੇ ਗਏ ਸਨ, ਤੇ ਜੇਕਰ ਗੱਲ ਇਸ ਵਾਰ ਦੀ ਕਰੀਏ ਤਾਂ ਸੂਤਰਾਂ ਮੁਤਾਬਕ ਹੁਣ ਇਹ ਅੰਕੜਾ 100 ਤੋਂ ਵੀ ਪਾਰ ਕਰ ਚੁਕਿਆ ਹੈ, ਅਤੇ ਪੁਲਿਸ ਅਧਿਕਾਰੀਆਂ ਵੱਲੋਂ ਅਜੇ ਵੀ ਚੈਕਿੰਗ ਜਾਰੀ ਹੈ। ਸੂਤਰਾਂ ਮੁਤਾਬਿਕ ਇੱਕ ਕਿੱਲੋ ਹੈਰੋਇਨ ਦੀ ਕੀਮਤ ਕੌਮਾਂਤਰੀ ਬਜ਼ਾਰ ‘ਚ ਲਗਭਗ 5 ਕਰੋੜ ਰੁਪਏ ਦੀ ਹੁੰਦੀ ਹੈ ਤੇ ਇਸ ਤਰ੍ਹਾਂ ਹੁਣ ਤੱਕ ਬੀਤੇ  ਸ਼ਨੀਵਾਰ ਤੋਂ ਲੈ ਕੇ ਤਕਰੀਬਨ 532 ਕਿੱਲੋਂ ਹੈਰੋਇਨ ਬਰਾਮਦ ਕੀਤੀ ਜਾ ਚੁਕੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸਰਹੱਦ ‘ਤੇ ਬਣੀ ਇੰਟੀਗ੍ਰੇਟਿਡ ਚੈਕ ਪੋਸਟ ‘ਤੇ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਨਮਕ ਦੀ ਤਲਾਸ਼ੀ ਲਈ ਜਾ ਰਹੀ ਸੀ। ਕਸਟਮ ਵਿਭਾਗ ਵੱਲੋਂ ਇਸ ਨਮਕ ਵਿੱਚੋਂ ਹੀ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਤੇ ਇਸ ਦੀ ਗਿਣਤੀ 100 ਪੈਕਟਾਂ ਨੂੰ ਵੀ ਪਾਰ ਕਰ ਗਈ ਹੈ। ਪਤਾ ਲੱਗਾ ਹੈ ਕਿ ਜਿਸ ਟਰੱਕ ਵਿੱਚੋਂ ਇਹ ਖੇਪ ਬਰਾਮਦ ਕੀਤੀ ਗਈ ਹੈ ਉਹ ਬੀਤੇ ਵੀਰਵਾਰ ਨੂੰ ਨਮਕ ਲੈ ਕੇ ਭਾਰਤ ਪਹੁੰਚਿਆ ਸੀ। ਇਸ ਸਬੰਧੀ ਜਦੋਂ ਪੂਰੀ ਜਾਣਕਾਰੀ ਲਈ ਸਾਡੇ ਪੱਤਰਕਾਰ ਸੁਖਚੈਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਿਸ ਵੇਲੇ ਪਾਕਿਸਤਾਨੀ ਟਰੱਕ ‘ਚੋਂ ਸਮਾਨ ਦੀ ਲੋਡਿੰਗ ਭਾਰਤੀ ਟਰੱਕ ‘ਚ ਕੀਤੀ ਜਾਂਦੀ ਹੈ ਤਾਂ ਇਸ ਦੀ ਬਾਕਾਇਦਾ ਤੌਰ ‘ਤੇ ਅਧਿਕਾਰੀਆਂ ਵੱਲੋਂ ਚੈਕਿੰਗ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਇਹ ਟਰੱਕ ਵੀ ਪਾਕਿਸਤਾਨ ਵਾਲੇ ਪਾਸਿਓਂ ਆਇਆ ਤਾਂ ਇਸ ਦੀ ਵੀ ਚੈਕਿੰਗ ਹੋਈ ਉਸ ਸਮੇਂ ਹੈਰੋਇਨ ਦੇ ਇੱਕ-ਇੱਕ ਕਿੱਲੋ ਦੇ ਪੈਕਟ ਇਸ ਵਿੱਚ ਮੌਜੂਦ ਸਨ।

ਕੀ ਹੈ ਇਹ ਪੂਰਾ ਮਾਮਲਾ ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਵੀਡੀਓ ਜ਼ਰੀਏ।

- Advertisement -

Share this Article
Leave a comment