ਪਹਿਲੀ ਵਾਰ ਖੁਸਰਿਆਂ ਦੀ ਲੜਾਈ ਹੋਈ ਲਾਇਵ, ਵੇਖ ਕੇ ਲੋਕੀ ਨਾਲੇ ਹੱਸੀ ਜਾਣ, ਨਾਲੇ ਸ਼ਰਮਾਈ ਜਾਣ, ਨਾਲੇ ਸਵਾਦ ਲਈ ਜਾਣ

TeamGlobalPunjab
4 Min Read

ਮੋਰਿੰਡਾ : ਲੜਾਈ ਝਗੜਿਆਂ ਦੀਆਂ ਘਟਨਾਵਾਂ ਤਾਂ ਅਕਸਰ ਵਾਪਰ ਦੀਆਂ ਹੀ ਰਹਿੰਦੀਆਂ ਨੇ, ਉਨ੍ਹਾਂ ਲੜਾਈ ਝਗੜਿਆਂ ਵਿੱਚ ਕਦੇ ਔਰਤਾਂ ਦੇ ਹਿੰਸਕ ਰੂਪ ਤੁਹਾਨੂੰ ਦਿਖਾਈ ਦਿੰਦੇ ਹਨ, ਤੇ ਕਦੇ ਮਰਦਾਂ ਦੇ। ਪਰ ਅੱਜ ਅਸੀਂ ਤੁਹਾਨੂੰ ਲੜਾਈ ਝਗੜੇ ਦੀ ਜਿਸ ਘਟਨਾਂ ਤੋਂ ਵਾਕਫ਼ ਕਰਵਾਉਣ ਜਾ ਰਹੇ ਹਾਂ ਉਹ ਨਾ ਔਰਤਾਂ ਦੀ ਹੈ ਤੇ ਨਾ ਮਰਦਾਂ ਦੀ। ਉਹ ਹੈ ਖੁਸਰਿਆਂ ਦੀ। ਜੀ ਹਾਂ, ਖੁਸਰਿਆਂ ਦੀ। ਇਸ ਲੜਾਈ ਵਿੱਚ ਕੀ ਹੋਇਆ, ਸ਼ਾਇਦ ਇਹ ਗੱਲ ਵੀ ਕਿਸੇ ਆਮ ਘਟਨਾ ਵਾਂਗ ਆਈ ਗਈ ਹੋ ਜਾਂਦੀ, ਪਰ ਮੌਕੇ ‘ਤੇ ਮੌਜੂਦ ਕਿਸੇ ਮੋਬਾਇਲ ਧਾਰਕ ਨੇ ਇਸ ਲੜਾਈ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਹੁਣ ਇਸ ਵੀਡੀਓ ਨੂੰ ਦੇਖ ਦੇਖ ਕੋਈ ਕੰਨਾਂ ਨੂੰ ਹੱਥ ਲਾਉਂਦਾ ਹੈ, ਕੋਈ ਹੈਰਾਨੀ ਨਾਲ ਅੱਖਾਂ ਟੱਡ ਲੈਂਦਾ ਹੈ, ਤੇ ਕੋਈ ਸ਼ਰਮ ਦੇ ਮਾਰੇ ਪਾਣੀ-ਪਾਣੀ ਹੋ ਜਾਂਦਾ ਹੈ, ਤੇ ਕਿਸੇ ਕਿਸੇ ਸਮਾਜ ਸੇਵਕ ਨੂੰ ਇਹ ਦੇਖ ਕੇ ਗੁੱਸਾ ਵੀ ਆ ਜਾਂਦਾ ਹੈ। ਆਖ਼ਰ ਕੀ ਹੈ ਅਜਿਹਾ ਇਸ ਵੀਡੀਓ ਵਿੱਚ? ਚਲੋਂ ਅਸੀਂ ਤੁਹਾਨੂੰ ਦਸਦੇ ਹਾਂ।

ਕੁੱਲ 2 ਮਿੰਟ 41 ਸਕਿੰਟ ਦੀ ਇਸ ਵਾਇਰਲ ਵੀਡੀਓ ਨੂੰ ਚਲਾਉਂਦੇ ਸਾਰ ਹੀ ਪਹਿਲਾ ਸੀਨ ਕਿਸੇ ਹਸਪਤਾਲ ਦਾ ਪ੍ਰਤੀਤ ਹੁੰਦਾ ਹੈ ਜਿੱਥੇ ਦੋ ਵੱਖੋ ਵੱਖ ਬੈੱਡਾਂ ‘ਤੇ ਇੱਕ ਮਰੀਜ਼ ਜਨਾਨਾ ਕੱਪੜੇ ਪਾਈ ਪਿਆ ਹੈ ਤੇ ਇੱਕ ਮਰੀਜ਼ ਮਰਦਾਨਾ। ਇਨ੍ਹਾਂ ਦੋਵਾਂ ਮਰੀਜ਼ਾਂ ਦੇ ਕੱਪੜੇ ਫਟੇ ਹੋਏ ਹਨ, ਤੇ ਜਨਾਨਾ ਮਰੀਜ਼ ਦੇ ਸਿਰ ‘ਤੇ ਪੱਟੀ ਕੀਤੀ ਹੋਈ ਹੈ। ਵੀਡੀਓ ਵਿੱਚ ਸੀਨ ਬਦਲਦਾ ਹੈ ਤੇ ਅਗਲੇ ਸੀਨ ਵਿੱਚ ਗਲੀ ਦੇ ਮੋੜ ‘ਤੇ ਖੜ੍ਹ ਕੇ ਕੁਝ ਖੁਸਰੇ ਤਾੜੀਆਂ ਮਾਰ ਮਾਰ ਕੇ ਮਰਦਾਨਾਂ ਗਾਲਾਂ ਕੱਢਦੇ ਵੀਡੀਓ ਬਣਾਉਣ ਵਾਲੇ ਨੂੰ ਧਮਕੀਆਂ ਦਿੰਦੇ ਦਿਖਾਈ ਦਿੰਦੇ ਹਨ। ਵੀਡੀਓ ਚਲਦੀ ਰਹਿੰਦੀ ਹੈ ਤੇ ਇੰਨੇ ਨੂੰ ਵੀਡੀਓ ਬਣਾਉਣ ਵਾਲੇ ਦੇ ਪਿੱਛੋਂ ਅਵਾਜ਼ ਆਉਂਦੀ ਹੈ ਜਿਸ ਵਿੱਚ ਫੋਨ ‘ਤੇ ਕਿਸੇ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ, ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਘਰ ‘ਤੇ ਆ ਕੇ ਉਨ੍ਹਾਂ ਹਿਜੜਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਇੰਨੇ ਨੂੰ ਕਿਸੇ ਹਿਜੜੇ ਦੀ ਅਵਾਜ਼ ਆਉਂਦੀ ਹੈ ਤੇ ਉਹ 3-4 ਵਾਰ ਇੱਕੋ ਗੱਲ ਲਮਕਾ ਲਮਕਾ ਕੇ ਦੁਹਰਾਉਂਦਾ ਹੈ, ” ਘਰ ਮੇ ਆ ਕੇ ਦਾਦਾਗਿਰੀ,ਘਰ ਮੇਂ ਆ ਕੇ ਦਾਦਾਗਿਰੀ,ਘਰ ਮੇਂ ਆ ਕੇ ਦਾਦਾਗਿਰੀ, ਮਾਰਨੇ ਕੀ ਧਮਕੀ ਦੇਤਾ ਹੈ।” ਇੰਨੇ ਨੂੰ ਦੂਜੇ ਪਾਸਿਓਂ ਗਲੀ ਦੇ ਮੋੜ ‘ਤੇ ਖੜ੍ਹਾ ਇੱਕ ਹਿਜੜਾ ਕਹਿੰਦਾ ਹੈ, ” ਡਾਕੂ ਗੁੰਡੇ ਹੋ ਤੁਮ ਬੇਟਾ” ਜਿਸ ਦਾ ਜਵਾਬ ਵੀਡੀਓ ਪਿੱਛੇ ਵਾਲਾ ਹਿਜੜਾ ਵੀ,” ਤੁਮ ਡਾਕੂ ਗੁੰਡੇ ਹੋ” ਕਹਿ ਕੇ ਦਿੰਦਾ ਹੈ।

ਵੀਡੀਓ ਵਿੱਚ ਅੱਗੇ ਚੱਲ ਕੇ ਇੱਕ ਖੁਸਰਾ ਜਾਣਕਾਰੀ ਦਿੰਦਾ ਹੈ ਕਿ ਵੀਡੀਓ ‘ਚ ਜਿਹੜੀ ਖੁਸਰਾ ਪਾਰਟੀ ਗਾਲ੍ਹਾਂ ਕੱਢਦੀ ਦਿਖਾਈ ਦੇ ਰਹੀ ਹੈ ਉਹ ਅੰਬਾਲਾ ਦੇ ਰਹਿਣ ਵਾਲੇ ਖੁਸਰੇ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ। ਜਿਸ ‘ਚ ਉਸ ਦੀ ਗੁਰੂ ਭੈਣ ਦੇ ਸੱਟਾਂ ਲੱਗਿਆ ਨੇ ਤੇ ਬਾਅਦ ਵਿੱਚ ਉਸ ਨੂੰ  ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਜਿਸ ਮਕਾਨ ਦੇ ਨਾਲ ਲਗਦੀ ਗਲੀ ਦੇ ਮੋੜ ‘ਤੇ ਹਿਜੜੇ ਤਾੜੀਆਂ ਮਾਰਦੇ ਤੇ ਗਾਲਾਂ ਕੱਢਦੇ ਦਿਖਾਈ ਦੇ ਰਹੇ ਹਨ ਉਸ ਮਕਾਨ ਦੀ ਮਾਲਕਿਨ ਪਰਮਜੀਤ ਕੌਰ ਦੋਸ਼  ਲਾਉਂਦੀ ਹੈ ਕਿ ਇਸ ਹਿਜੜਾ ਪਾਰਟੀ ਨੇ ਉਨ੍ਹਾਂ ਨਾਲ ਮਾਰ ਕੁਟਾਈ ਕੀਤੀ ਹੈ ਜਿਸ ਵਿੱਚ ਇੱਕ ਹਿਜੜੇ ਦੇ ਸਿਰ ‘ਤੇ ਸੱਟ ਲੱਗੀ ਹੈ।

ਪਰਮਜੀਤ ਕੌਰ ਦਾ ਕਹਿਣਾ ਹੈ ਕਿ ਪੀੜਤ ਖੁਸਰੇ ਉਨ੍ਹਾਂ ਦੇ ਘਰ ਪਿਛਲੇ  ਇੱਕ ਸਾਲ ਤੋਂ ਕਰਾਏ ‘ਤੇ ਰਹੇ ਰਹੇ ਹਨ ਤੇ ਉਨ੍ਹਾਂ ‘ਤੇ ਬਾਹਰੋਂ ਆਏ ਕੁਝ ਹਿਜੜਿਆਂ ਨੇ ਹਮਲਾ ਕੀਤਾ ਹੈ। ਪਰਮਜੀਤ ਕੌਰ ਅਨੁਸਾਰ ਇਨ੍ਹਾਂ ਲੋਕਾਂ ਨੇ ਸ਼ਹਿਰ ‘ਚ ਗੰਦ ਪਾਇਆ ਹੋਇਆ ਹੈ ਤੇ ਲੋਕ ਇਨ੍ਹਾਂ ਤੋਂ ਤੰਗ ਹਨ। ਇਸ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਕਰਵਾਈ ਦੀ ਮੰਗ ਕੀਤੀ ਹੈ।

- Advertisement -

Share this Article
Leave a comment