ਪਠਾਨਕੋਟ ‘ਚ ਧਰਤੀ ਨੂੰ ਤਬਾਹ ਕਰਨ ਵਾਲੀ ਚੀਜ਼ ਦਾ ਸੱਚ ਆਇਆ ਸਾਹਮਣੇ, ਆਹ ਦੇਖੋ ਸਬੂਤ

TeamGlobalPunjab
4 Min Read

ਪਠਾਨਕੋਟ : ਬੀਤੇ ਦਿਨੀਂ ਪਠਾਨਕੋਟ ਦੇ ਪਿੰਡ ਥਰਿਆਲ ‘ਚ ਆਸਮਾਨ ਤੋਂ ਕਿਸੇ ਅਜੀਬ ਚੀਜ਼ ਡਿੱਗਣ ਨਾਲ ਧਰਤੀ ਦੇ ਅੱਗ ਵਾਂਗ ਗਰਮ ਹੋਣ ਅਤੇ ਉੱਥੋਂ ਦਾ ਤਾਪਮਾਨ ਬਹੁਤ ਜਿਆਦਾ ਵਧਣ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਚਾਰੇ ਪਾਸੇ ਤਰਥੱਲੀ ਮੱਚ ਗਈ ਸੀ ਤੇ ਚਾਰੇ ਪਾਸੇ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਆਸਮਾਨੋਂ ਡਿੱਗੀ ਇਹ ਚੀਜ਼ ਕਿਸੇ ਗ੍ਰਹਿ ਦਾ ਇਹ ਟੁਕੜਾ ਯਾਨੀਕਿ ਉਲਕਾ ਪਿੰਡ ਹੈ। ਹਾਲਾਤ ਇਹ ਸਨ ਕਿ ਇਸ ਬਾਰੇ ਪਤਾ ਲੱਗਦਿਆਂ ਹੀ ਪੂਰੇ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਸੀ ਤੇ ਲੋਕ ਇਹ ਜਾਣਨ ਲਈ ਉਤਾਵਲੇ ਸਨ ਕਿ ਆਖ਼ਰ ਆਸਮਾਨੋਂ ਡਿੱਗੀ ਇਹ ਅਜਿਹੀ ਕੀ ਸ਼ੈਅ ਹੈ ਜਿਸ ਨੇ ਧਰਤੀ ਨੂੰ ਇਸ ਕਦਰ ਸਾੜ ਕੇ ਰੱਖ ਦਿੱਤਾ ਹੈ, ਕਿ ਉਸ ਦੀ ਰਾਖ ਵਿੱਚ ਵੀ ਕੋਈ ਚੀਜ਼ ਸੁੱਟਣ ਨਾਲ ਭਾਂਬੜ ਮੱਚ ਪੈਂਦੇ ਸਨ। ਆਖ਼ਰਕਾਰ ਇੱਕ ਵਾਰ ਫਿਰ ਇਸ ਸੱਚਾਈ ਤੋਂ ਪਰਦਾ ਚੁੱਕਣ ਦਾ ਜਿੰਮਾ ਗਲੋਬਲ ਪੰਜਾਬ ਟੀ.ਵੀ ਦੀ ਟੀਮ ਨੇ ਆਪਣੇ ਮੋਢਿਆਂ ‘ਤੇ ਚੁੱਕਿਆ ਤੇ ਮੁੱਢਲੇ ਤੌਰ ‘ਤੇ ਘੋਖ ਕਰਨ ‘ਤੇ ਪਤਾ ਲੱਗਾ ਹੈ ਕਿ ਇਹ ਕੋਈ ਉਲਕਾ ਪਿੰਡ ਨਹੀਂ ਬਲਕਿ ਇਸ ਖੇਤ ਹੇਠਲੀ ਕਿਸੇ ਕੋਇਲੇ ਦੀ ਖ਼ਾਨ ਉੱਤੇ ਬਿਜਲੀ ਡਿੱਗਣ ਕਾਰਨ ਇੱਥੇ ਅੱਗ ਦਾ ਵਾਸ ਹੋਇਆ ਹੈ।

ਜੀ ਹਾਂ ਇਹ ਖੁਲਾਸਾ ਕੀਤਾ ਹੈ ਇੱਥੋਂ ਦੇ ਨਾਇਬ ਤਹਿਸੀਲਦਾਰ ਲਕਸ਼ਮਣ ਸਿੰਘ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਖੇਤਾਂ ‘ਚੋਂ ਨਿੱਕਲ ਰਿਹਾ ਲਾਵਾ ਅਸਮਾਨੋਂ ਕਿਸੇ ਚੀਜ਼ ਡਿੱਗਣ ਨਾਲ ਨਹੀਂ, ਬਲਕਿ ਕਈ ਸਾਲ ਪਹਿਲਾਂ ਇੱਥੇ ਬਣੀ ਕਿਸੇ ਕੋਇਲੇ ਦੀ ਖ਼ਾਨ ਅੰਦਰਲੇ ਬੁਰਾਦੇ ਦੇ ਫਿਰ ਤੋਂ ਭਖਣ ਕਾਰਨ ਬਾਹਰ ਆ ਰਿਹਾ ਹੈ। ਦੱਸਣਯੋਗ ਹੈ ਕਿ ਗਲੋਬਲ ਪੰਜਾਬ ਟੀ.ਵੀ. ਦੀ ਟੀਮ ਵੱਲੋਂ ਇਹ ਸੱਚ ਜਾਣਨ ਲਈ ਜਦੋਂ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਵਤਾ ਕਾਇਮ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਅਜੀਬ ਸ਼ੈਅ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ, ਤੇ ਉਸ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਸਾਲ ਪਹਿਲਾਂ ਇੱਥੇ ਖੇਤਾਂ ‘ਚ ਕੋਇਲੇ ਦੀ ਖ਼ਾਨ ਮਿੱਟੀ ਹੇਠ ਦੱਬ ਗਈ ਸੀ ਤੇ ਹੁਣ 7 ਜੂਨ ਵਾਲੇ ਦਿਨ ਬਿਜਲੀ ਚਮਕਣ ਕਾਰਨ ਇਸ ਕੋਇਲੇ ਦਾ ਬੁਰਾਦਾ ਮੁੜ ਭਖਣ ਲੱਗ ਪਿਆ ਤੇ ਮਿੱਟੀ ‘ਚੋਂ ਬਾਹਰ ਆ ਗਿਆ। ਜਾਣਕਾਰੀ ਮੁਤਾਬਕ ਇਸ ਕੋਇਲੇ ਦੇ ਬੁਰਾਦੇ ਦੀ ਮਾਤਰਾ ਦੀ ਬਹੁਤ ਜਿਆਦਾ ਸੀ, ਜਿਸ ਕਾਰਨ ਮੀਂਹ ਪੈਣ ਦੇ ਬਾਵਜੂਦ ਵੀ ਇਸ ਨੇ ਭਖਣਾ ਬੰਦ ਨਹੀਂ ਕੀਤਾ।

ਦੱਸ ਦਈਏ ਕਿ ਪ੍ਰਸ਼ਾਸਨ ਨੇ ਸ਼ੁਕਰਵਾਰ ਦੇਰ ਰਾਤ ਜੇਸੀਬੀ ਮਸ਼ੀਨ (ਪੀਲਾ ਪੰਜਾ) ਨਾਲ ਖੇਤ ‘ਚ ਕੀਤੀ ਜਾ ਰਹੀ ਖੁਦਾਈ ਕਰਵਾਉਣ ਤੋਂ ਬਾਅਦ ਇਹ ਬਿਆਨ ਦਿੱਤਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਕੋਇਲੇ ਦੇ ਬੁਰਾਦੇ ਦੀ ਖਾਨ ਵਾਲੇ ਖੇਤ ਦੇ ਉਸ ਹਿੱਸੇ ‘ਚ ਤਾਪਮਾਨ ਆਮ ਨਾਲੋਂ ਵਧੇਰੇ ਸੀ ਤੇ ਮਸ਼ੀਨ ਨਾਲ ਕੀਤੀ ਗਈ ਪੁਟਾਈ ਵਿੱਚ ਇਹ ਬੁਰਾਦਾ 7 ਤੋਂ 8 ਫੁੱਟ ਡੂੰਘਾਈ ਤੱਕ ਮੌਜੂਦ ਸੀ। ਪ੍ਰਸ਼ਾਸਨ ਵੱਲੋਂ ਇਸ ਬੁਰਾਦੇ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਹੁਣ ਉਸ ਜਗ੍ਹਾ ‘ਤੇ ਪਾਣੀ ਪਾਇਆ ਜਾ ਰਿਹਾ ਹੈ।

ਕੁੱਲ ਮਿਲਾ ਕੇ ਹੁਣ ਜਦ ਗਲੋਬਲ ਪੰਜਾਬ ਟੀ.ਵੀ. ਦੀ ਟੀਮ ਨੇ ਇਹ ਸੱਚ ਸਾਰਿਆਂ ਦੇ ਸਾਹਮਣੇ ਲੈ ਆਂਦਾ ਹੈ ਤਾਂ ਇੱਕ ਬੇਨਤੀ ਇਹ ਵੀ ਹੈ ਕਿ ਲੋਕ ਇਸ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਤੇ ਨਾ ਹੀ ਆਪ ਅਜਿਹੀ ਕੋਈ ਗੱਲ ਕਰਨ ਜਿਸ ਨਾਲ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸ਼ਹਿ ਮਿਲੇ।

- Advertisement -

ਇਸ ਸਾਰੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਨਾਇਬ ਤਹਿਸੀਲਦਾਰ ਲਕਸ਼ਣ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਇਹੀ ਗੱਲ ਸਾਹਮਣੇ ਆਈ ਹੈ ਕਿ ਕੋਇਲੇ ਦੇ ਬੁਰਾਦੇ ਦੇ ਭਖਣ ਨਾਲ ਲਾਵਾ ਨਿੱਕਲ ਰਿਹਾ ਹੈ। ਇਸ ‘ਤੇ ਕਾਬੂ ਪਾਉਣ ਲਈ ਹੁਣ ਉਸ ਜਗ੍ਹਾ ‘ਤੇ ਪਾਣੀ ਪਾਇਆ ਜਾ ਰਿਹਾ ਹੈ।

ਕੀ ਸੀ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

 

Share this Article
Leave a comment