ਨਿਊਜ਼ੀਲੈਂਡ ਮਸਜਿਦ ਹਮਲੇ ਦੇ ਪੀੜਤਾਂ ਲਈ ਸਿੱਖ ਭਾਈਚਾਰੇ ਨੇ ਵਧਾਇਆ ਹੱਥ, ਦਾਨ ਕੀਤੇ 60,000 ਡਾਲਰ

TeamGlobalPunjab
2 Min Read

ਨਿਊਜ਼ੀਲੈਂਡ: 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਮਸਜਿਦ ਵਿਚ ਆਸਟ੍ਰੇਲੀਅਨ ਹਮਲਾਵਰ ਵੱਲੋਂ ਗੋਲੀਬਾਰੀ ਕਰ ਕੇ 50 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਕ੍ਰਾਈਸਟਚਰਚ ਵਿਖੇ ਹੋਏ ਇਸ ਅੱਤਵਾਦੀ ਹਮਲੇ ਤੋਂ ਬਾਅਦ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਏ ਗਏ। ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਵੀ ਪੀੜਤਾਂ ਦੀ ਮਦਦ ਕੀਤੀ ਗਈ।

ਸਿੱਖ ਭਾਈਚਾਰੇ ਨੇ ਇਸ ਹਮਲੇ ਦੇ ਪੀੜਤਾਂ ਦੀ ਮਦਦ ਲਈ ਇਕੱਠੇ ਹੋ ਕੇ ਫੇਸਬੁੱਕ ਰਾਹੀਂ 60,000 ਡਾਲਰ ਤੋਂ ਜ਼ਿਆਦਾ ਦੀ ਰਕਮ ਇੱਕਠੀ ਕੀਤੀ। ਇਸ ਕੰਮ ਦੀ ਸ਼ੁਰੂਆਤ 16 ਮਾਰਚ ਨੂੰ ਸਿੱਖ ਸੁਪਰੀਮ ਸੁਸਾਇਟੀ ਦੀ ਮਦਦ ਨਾਲ ਔਕਲੈਂਡ ਵਾਸੀ ਜਸਪ੍ਰੀਤ ਸਿੰਘ ਵੱਲੋਂ ਕੀਤੀ ਗਈ ਜਸਪ੍ਰੀਤ ਸਿੰਘ ਨੇ ਫੇਸਬੁੱਕ ਰਾਹੀਂ ਕ੍ਰਾਈਸਟਚਰਚ ਮਸਜਿਦ ਹਮਲੇ ਦੇ ਪੀੜਤਾਂ ਦੀ ਮਦਦ ਲ਼ਈ ਸਥਾਨਕ ਭਾਈਚਾਰੇ ਨੂੰ ਅਪੀਲ ਕੀਤੀ ਸੀ। ਉਹਨਾਂ ਕਿਹਾ ਕਿ ਜੋ ਕੁਝ ਵੀ ਹੋਇਆ ਉਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਅਸੀਂ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਕੇ ਉਹਨਾਂ ਦਾ ਦੁੱਖ ਘੱਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਪੰਜ ਦਿਨਾਂ ਵਿਚ ਹੀ 60,458 ਡਾਲਰ ਇਕੱਠੇ ਕੀਤੇ ਗਏ ਜਦਕਿ ਉਹਨਾਂ ਨੇ ਸ਼ੁਰੂਆਤ ਵਿਚ 50,000 ਡਾਲਕ ਹੀ ਇਕੱਠੇ ਕਰਨ ਬਾਰੇ ਹੀ ਸੋਚਿਆ ਸੀ।

ਉਹਨਾਂ ਨੇ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਕੱਠਾ ਕੀਤਾ ਗਿਆ ਫੰਡ ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਦੀ ਮਦਦ ਨਾਲ ਪੀੜਤਾਂ ਦੇ ਪਰਿਵਾਰਾਂ ਵਿਚ ਵੰਡਿਆ ਜਾਵੇਗਾ, ਤਾਂ ਜੋ ਉਹਨਾਂ ਨੂੰ ਲੰਬੇ ਸਮੇਂ ਲਈ ਇਸ ਦਾ ਫਾਇਦਾ ਹੋ ਸਕੇ। ਉਹਨਾਂ ਨੇ ਕਿਹਾ ਕਿ ਇਕੱਠਾ ਕੀਤਾ ਗਿਆ ਫੰਡ ਫੇਸਬੁੱਕ ਦਾ ਟੈਕਸ ਕੱਟਣ ਤੋਂ ਬਾਅਦ ਸੁਪਰੀਮ ਸਿੱਖ ਸੁਸਾਇਟੀ ਨੂੰ ਸੌਂਪ ਦਿੱਤਾ ਜਾਵੇਗਾ।

Share this Article
Leave a comment