ਨਿਊਜ਼ੀਲੈਂਡ ਦੇ ਕਿਸਾਨ ਉੱਤਰੇ ਸੜਕਾਂ ‘ਤੇ,ਬੈਨਰ ਲਹਿਰਾ ਕੇ ਆਪਣੀਆਂ ਮੰਗਾਂ ਲਈ ਕੀਤਾ ਪ੍ਰਦਰਸ਼ਨ

TeamGlobalPunjab
2 Min Read

ਆਕਲੈਂਡ : ਨਿਊਜ਼ੀਲੈਂਡ ‘ਚ  ‘ਮਦਰ ਔੌਫ ਆਲ ਪ੍ਰੋਟੈਸਟਸ’ ਦੇ ਨਾਂ ਹੇਠ ਵੱਖ-ਵੱਖ ਵੱਡੇ-ਛੋਟੇ ਸ਼ਹਿਰਾਂ ‘ਚ ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਆਪਣੀਆਂ ਅੱਠ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਇਆ। ਪ੍ਰਦਰਸ਼ਨ ਦੀ ਸਫ਼ਲਤਾ ਵੇਖ ਕੇ ਪ੍ਰਬੰਧਕ ਖੁਸ਼ ਹਨ। ਆਕਲੈਂਡ ਵਿੱਚ, ਅਣਵਰਤੀ ਨਿਯਮਾਂ ਦਾ ਵਿਰੋਧ ਕਰਨ ਲਈ, ਸੈਂਕੜੇ ਯੂਟਸ ਅਤੇ ਹਰੇ ਟਰੈਕਟਰ ਸ਼ਹਿਰ ਵਿੱਚ ਜਾਂਦੇ ਸਮੇਂ ਆਪਣੇ ਹਾਰਨ ਵਜਾ ਰਹੇ ਸਨ  ਅਤੇ ਆਪਣੀਆਂ ਲਾਈਟਾਂ ਨੂੰ ਫਲੈਸ਼ ਕਰ ਰਹੇ ਸਨ। ਬੈਨਰ ਲਹਿਰਾ ਕੇ ਆਪਣੀਆਂ ਮੰਗਾਂ ਦਾ ਮੁਜ਼ਾਹਰਾ ਕੀਤਾ। ਕਈ ਕਿਸਾਨ ਆਪਣੇ ਨਾਲ ਕੁੱਤੇ ਵੀ ਲੈ ਕੇ ਆਏ। ਇਸ ਵਾਰ ਦੀ ਥੀਮ ਮਦਰ ਆਫ ਆਲ ਪ੍ਰੋਟੈਸਟ ਸੀ ਅਤੇ ਹੋਰ ਕਮਿਊਨਿਟੀ ਗਰੁੱਪਾਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ।

ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ ‘ਗਰਾਊਂਡਜਵੈੱਲ ਐਨਜ਼ੈੱਡ’ ਦੇ ਲੀਡਰ ਲੌਰੀ ਪੀਟਰਸਨ ਤੇ ਕੋ-ਲੀਡਰ ਬਰਾਈਸ ਮੈਕੈਨਜ਼ੀ ਸਭ ਦਾ ਸਮਰਥਨ ਦੇਖ ਕੇ ਖੁਸ਼ ਹੋਏ। ਸਰਕਾਰ ਦੀ ਮੁੱਖ ਵਿਰੋਧੀ ਧਿਰ, ਨੈਸ਼ਨਲ ਪਾਰਟੀ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਪਾਰਟੀ ਆਗੂ ਜੁਡਿਥ ਕੌਲਿਨਜ ਨੇ ਟਰੈਕਟਰ ‘ਤੇ ਚੜ੍ਹ ਕੇ ਕਿਸਾਨਾਂ ਨਾਲ ਖੜ੍ਹਨ ਦਾ ਭਰੋਸਾ ਦਿਵਾਇਆ। ਪੁੱਕੀਕੋਹੀ ‘ਚ ਨੈਸ਼ਨਲ ਪਾਰਟੀ ਦੇ ਇਕ ਪਾਰਲੀਮੈਂਟ ਐਂਡਰਿਊ ਲਿਟਲ ਨੇ ਘੋੜੇ ‘ਤੇ ਚੜ੍ਹ ਕੇ ਕਿਸਾਨਾਂ ਨਾਲ ਇੱਕਜੁਟਤਾ ਵਿਖਾਈ। ਕਿਸਾਨਾਂ ਨੇ ਡੋਨਲਡ ਟਰੰਪ ਵਾਲਾ ਨਾਅਰਾ ‘ਮੇਕ ਅਮੈਰਿਕਾ ਗਰੇਟ ਅਗੇਨ’ ਦੀ ਸ਼ੌਰਟ ਫੌਰਮ ‘ਐਮਏਜੀਏ’ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਵਿਰੋਧ ‘ਚ ‘ਮੇਕ ਅਰਡਰਨ ਗੋ ਅਵੇ’ ਵਜੋਂ ਵਰਤਿਆ। ਇਸ ਤੋਂ ਇਲਾਵਾ ਕਿਸਾਨਾਂ ਦਾ ਮਹੱਤਵ ਦਰਸਾਉਣ ਵਾਲੇ ਹੋਰ ਵੀ ਕਈ ਤਰ੍ਹਾਂ ਦੇ ਨਾਅਰਿਆਂ ਵਾਲੇ ਬੈਨਰ ਬਣਾਏ ਹੋਏ ਸਨ ਕਿ ‘ਰੋਟੀ ਦੇਣ ਵਾਲੇ ਹੱਥਾਂ ਨੂੰ ਵੱਢਿਆ ਨਹੀਂ ਜਾਣਾ ਚਾਹੀਦਾ।

- Advertisement -

Share this Article
Leave a comment