ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਚਾਰ ‘ਚੋਂ ਤਿੰਨ ਵਿਭਾਗਾਂ ਦੀ ਹੈੱਡ ਔਰਤਾਂ

TeamGlobalPunjab
3 Min Read

ਵਾਸ਼ਿੰਗਟਨ: ਦੁਨੀਆ ‘ਚ ਔਰਤਾਂ ਹਰ ਖੇਤਰ ‘ਚ ਅੱਗੇ ਵਧ ਰਹੀਆਂ ਹਨ ਇਸ ਦੇ ਨਾਲ ਹੀ ਵਿਗਿਆਨੀ ਖੇਤਰ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਔਰਤਾਂ ਦਾ ਦਬਦਬਾ ਬਣ ਗਿਆ ਹੈ। ਨਾਸਾ ਦੇ ਚਾਰ ‘ਚੋਂ ਤਿੰਨ ਵਿਗਿਆਨੀ ਵਿਭਾਗਾਂ ਦੀ ਹੈੱਡ ਮਹਿਲਾਵਾਂ ਹਨ। ਦ ਅਰਥ ਸਾਇੰਸ, ਹੇਲਿਓਫਿਜ਼ਿਕਸ ਅਤੇ ਪਲੇਨੇਟਰੀ ਸਾਇੰਸ ਡਿਵੀਜ਼ਨਾਂ ਦੀ ਅਗਵਾਈ ਔਰਤਾਂ ਹੀ ਕਰ ਰਹੀਆਂ ਹਨ। ਜੇਕਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ ਨੂੰ ਪੂਰਾ ਕਰਦੇ ਹੋਏ ਨਾਸਾ ਸਾਲ 2024 ਤੱਕ ਚੰਦਰਮਾ ‘ਤੇ ਕਦਮ ਰੱਖਣ ਵਿੱਚ ਸਮਰੱਥ ਹੁੰਦਾ ਹੈ ਤਾਂ ਅਮਰੀਕੀ ਪੁਲਾੜ ਏਜੰਸੀ ਪ੍ਰਤਿਬਧ ਹੈ ਕਿ ਉਹ ਪਹਿਲੀ ਮਹਿਲਾ ਨੂੰ ਚੰਦਰਮਾ ‘ਤੇ ਭੇਜੇਗੀ ।

ਇੰਨਾ ਹੀ ਨਹੀਂ , 12 ਪੁਲਾੜ ਯਾਤਰੀਆਂ ‘ਚੋਂ ਪੰਜ ਔਰਤਾਂ ਹਨ ਫਿਰ ਵੀ ਨਾਸਾ ਦੇ ਪ੍ਰਸ਼ਾਸਕਾ ਦੇ ਰੂਪ ਵਿੱਚ ਇੱਕ ਔਰਤਾਂ ਨੇ ਕਦੇ ਵੀ ਪੂਰੀ ਪੁਲਾੜ ਏਜੰਸੀ ਦੀ ਅਗਵਾਈ ਨਹੀਂ ਕੀਤੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਅਮਰੀਕੀ ਸਰਕਾਰ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦਿਆਂ ‘ਤੇ ਮਹਿਲਾਵਾਂ ਦੀ ਤਰਜਮਾਨੀ ਹਾਲੇ ਵੀ ਘੱਟ ਹੀ ਹੈ। ਟਰੰਪ ਦੀ ਕੈਬੀਨਟ ਦੇ 21 ਮੈਬਰਾਂ ‘ਚੋਂ ਸਿਰਫ਼ ਚਾਰ ਹੀ ਮਹਿਲਾਵਾਂ ਹਨ।

ਨਿਕੋਲਾ ਫਾਕਸ , ਹੈਲਿਓਫਿਜ਼ਿਕਸ ਡਿਵੀਜ਼ਨ ਦੀ ਨਿਦੇਸ਼ਕ: ਨਿਕੋਲਾ ਨਾਸਾ ਦੀਆਂ ਕੋਸ਼ਿਸ਼ਾਂ ਨੂੰ ਵੇਖਦੀ ਹੈ ਕਿ ਸੂਰਜ ਸਾਡੇ ਗ੍ਰਹਿ ਅਤੇ ਬਾਕੀ ਸੌਰ ਮੰਡਲ ‘ਤੇ ਕਿਵੇਂ ਪ੍ਰਭਾਵ ਪਾਉਂਦਾ ਹੈ ਨਾਲ ਹੀ ਅਸੀ ਆਪਣੇ ਪੁਲਾੜ ਯਾਤਰੀਆਂ, ਉਪਗ੍ਰਹਿ ਅਤੇ ਰੋਬੋਟ ਮਿਸ਼ਨਾਂ ਦੀ ਸੁਰੱਖਿਆ ਤੇਜ ਰੈਡੀਏਸ਼ਨ ਤੋਂ ਕਿਵੇਂ ਕੀਤੀ ਜਾ ਸਕਦੀ ਹੈ।

ਲੋਰੀ ਗਲੇਜ, ਪਲੇਨੇਟਰੀ ਸਾਇੰਸ ਡਿਵੀਜ਼ਨ ਦੀ ਡਾਇਰੈਕਟਰ: ਮੰਗਲ ‘ਤੇ ਜਦੋਂ ਸਾਲ 2020 ਵਿੱਚ ਕਾਰ ਵਰਗਾ ਅਗਲਾ ਮਾਡਲ ਲੈਂਡ ਕਰੇਗਾ ਤਾਂ ਇਸ ਨਿਰਾਲੀ ਕੋਸ਼ਿਸ਼ ਦੀ ਪ੍ਰਮੁੱਖ ਭੌਤਿਕ ਵਿਗਿਆਨੀ ਲੋਰੀ ਗਲੇਜ ਹੋਵੇਗੀ। ਉਹ ਨਾਸਾ ਦੇ ਉਸ ਵਿਭਾਗ ਦੀ ਮੁੱਖੀ ਹਨ ਜੋ ਮਨੁੱਖਤਾ ਦੇ ਸਭ ਤੋਂ ਜਿਆਦਾ ਦਬਾਅ ਵਾਲੇ ਪ੍ਰਸ਼ਨਾਂ ਦੇ ਜਵਾਬ ਖੋਜ ਰਹੀ ਹੈ। ਸਵਾਲ ਹੈ ਕਿ, ਕੀ ਸਾਡੇ ਗ੍ਰਹਿ ਦੇ ਬਾਹਰ ਸੌਰ ਮੰਡਲ ਵਿੱਚ ਜੀਵਨ ਹੈ ? ਫਿਲਹਾਲ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਕਿਤੇ ਹੋਰ ਜੀਵਨ ਮੌਜੂਦ ਹੈ।

ਸੈਂਡਰਾ ਕਾਫਮੈਨ ਅਰਥ ਸਾਇੰਸ ਡਿਵੀਜ਼ਨ ਦੀ ਐਕਟਿੰਗ ਡਾਇਰੈਕਟਰ: ਸੈਂਡਰਾ ਨਾਸਾ ਦੇ ਸਭ ਤੋਂ ਮਹੱਤਵਪੂਰਣ ਮਿਸ਼ਨ ‘ਤੇ ਕੰਮ ਕਰ ਰਹੀ ਹੈ , ਜੋ ਸਾਡੇ ਗ੍ਰਹਿ ਨੂੰ ਸੱਮਝਣਾ ਹੈ । ਧਰਤੀ ਵਿਗਿਆਨ ਭਾਗ ਦਾ ਕੰਮ ਤੇਜੀ ਨਾਲ ਚਲ ਰਿਹਾ ਕਿਉਂਕਿ ਸਾਡਾ ਗ੍ਰਹਿ ਤਬਦੀਲੀ ਦਾ ਅਨੁਭਵ ਕਰ ਰਿਹਾ ਹੈ।

Share this Article
Leave a comment