ਨਸ਼ਾ ਤਸਕਰੀ ‘ਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਕੈਦ, ਕੱਟਣੇ ਪੈਣਗੇ 7 ਸਾਲ ਜੇਲ੍ਹ ‘ਚ !

Prabhjot Kaur
2 Min Read

ਚੰਡੀਗੜ੍ਹ: ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਅਤੇ ਅਰਜਨ ਅਵਾਰਡੀ ਖਿਡਾਰੀ ਰਹਿ ਚੁੱਕੇ ਜਗਦੀਸ਼ ਭੋਲਾ ਨੂੰ ਅਦਾਲਤ ਨੇ 10 ਸਾਲ ਦੀ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਭੋਲਾ ਨੂੰ ਕੁੱਲ 6 ਵਿੱਚੋਂ 3 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਅਤੇ 3 ਮਾਮਲਿਆਂ ਵਿੱਚੋਂ ਬਰੀ ਕਰ ਦਿੱਤਾ ਹੈ।

ਸੀਬੀਆਈ ਦੀ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਭੋਲਾ ਨੂੰ ਕੁਝ ਦੇਰ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ‘ਤੇ ਸਜ਼ਾ ਸੁਣਾਏ ਜਾਣ ਸਬੰਧੀ ਬਹਿਸ ਬਾਅਦ ਦੁਪਿਹਰ ਰੱਖੀ ਗਈ ਸੀ। ਅਦਾਲਤ ਨੇ ਦੋਵਾਂ ਪੱਖਾਂ ਦੀ ਬਹਿਸ ਸੁਨਣ ਤੋਂ ਬਾਅਦ ਭੋਲਾ ਨੂੰ 2 ਮਾਮਲਿਆਂ ਵਿੱਚ 10 ਅਤੇ 12 ਸਾਲ  ਦੀ ਸਜ਼ਾ ਸੁਣਾਈ ਗਈ ਹੈ। ਭੋਲਾ ਲਈ ਰਾਹਤ ਵਾਲੀ ਗੱਲ ਇਹ ਰਹੀ ਕਿ ਇਹ ਸਾਰੀਆਂ ਸਜ਼ਾਵਾਂ ਬਰਾਬਰ-ਬਰਾਬਰ ਚੱਲਣਗੀਆਂ, ਤੇ ਉਸ ਨੂੰ ਕੁੱਲ 12 ਸਾਲ ਜੇਲ੍ਹ ਵਿੱਚ ਬਿਤਾਉਣੇ ਹਨ ਜਿਨ੍ਹਾਂ ਵਿੱਚੋਂ 5 ਸਾਲ ਦਾ ਸਮਾਂ ਉਹ ਪਹਿਲਾਂ ਹੀ ਜੇਲ੍ਹ ਵਿੱਚ ਬਿਤਾ ਚੁੱਕਾ ਹੈ।

ਇਸ ਸਬੰਧ ਵਿੱਚ ਜਗਦੀਸ਼ ਭੋਲਾ ਦੇ ਵਕੀਲ ਸਤੀਸ਼ ਕਰਕਰਾ ਨਾਲ ਫੋਨ ਤੇ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਭੋਲਾ ਨੇ ਹੁਣ ਤੱਕ 5 ਸਾਲ ਦੀ ਸਜ਼ਾ ਪਹਿਲਾਂ ਹੀ ਜੇਲ੍ਹ ਵਿੱਚ ਕੱਟ ਲਈ ਹੈ ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਅੱਗੇ ਅਦਾਲਤੀ ਕੇਸ ਲੜ੍ਹਨ ਲਈ ਉਸ ਦੀ ਜ਼ਮਾਨਤ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭੋਲਾ ਖਿਲਾਫ ਹੁਣ ਸਿਰਫ ਇੰਨਫੋਰਸਮੈਂਟ ਡਾਇਰੈਕਟੋਰੇਟ ( ਈ.ਡੀ ) ਵੱਲੋਂ ਦਰਜ਼ ਕਰਵਾਇਆ ਗਿਆ ਕੇਸ ਹੀ ਅਦਾਲਤ ਵਿੱਚ ਬਕਾਇਆ ਹੈ ਜਿਸ ਦੀ ਸੁਣਵਾਈ ਲੱਗਭੱਗ 2 ਮਹੀਨੇ ਚੱਲਣ ਤੋਂ ਬਾਅਦ ਫੈਸਲਾ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਈਡੀ ਵੱਲੋਂ ਜਿਨਾਂ ਧਾਰਾਵਾਂ ਤਹਿਤ ਭੋਲਾ ਖਿਲਾਫ ਕੇਸ ਕੀਤਾ ਗਿਆ ਹੈ ਉਨ੍ਹਾਂ ਵਿੱਚ ਵੀ 5 ਤੋਂ 10 ਸਾਲ ਦੀ ਸਜ਼ਾ ਦੀ ਹੀ ਵਿਵਸਥਾ ਹੈ ਤੇ ਜੇਕਰ ਉਸ ਕੇਸ ਵਿੱਚ ਵੀ ਭੋਲਾ ਨੂੰ ਸਜ਼ਾ ਹੁੰਦੀ ਹੈ ਤਾਂ ਵੀ ਭੋਲਾ ਨੂੰ 7 ਸਾਲ ਹੀ ਹੋਰ ਜੇਲ੍ਹ ਵਿੱਚ ਬਿਤਾਉਣੇ ਪੈਣਗੇ।

 

- Advertisement -

 

Share this Article
Leave a comment