ਦਿੱਲੀ ਪੁਲਿਸ ਇੱਕ ਵਾਰ ਫਿਰ ਵਿਵਾਦਾਂ ‘ਚ, ਸਿੱਖਾਂ ਨੂੰ ਕੁੱਟਣ ਤੋਂ ਬਾਅਦ ਇੱਕ ਨਵਾਂ ਕਾਰਾ, ਵੀਡੀਓ ਹੋਈ ਵਾਇਰਲ

TeamGlobalPunjab
4 Min Read

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਨਗਰ ‘ਚ ਇੱਕ ਸਿੱਖ ਡਰਾਇਵਰ ਅਤੇ ਉਸਦੇ ਨਾਬਾਲਗ ਬੇਟੇ ਨਾਲ ਪੁਲਿਸ ਵਲੋਂ ਕੁੱਟਮਾਰ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਕਿ ਦਿੱਲੀ ਪੁਲਿਸ ਇੱਕ ਵਾਰ ਮੁੜ ਚਰਚਾ ‘ਚ ਆ ਗਈ ਹੈ। ਇਸ ਵਾਰ ਇਸ ਮਹਿਕਮੇਂ ਦੇ ਚਰਚਾ ‘ਚ ਆਉਣ ਦਾ ਕਾਰਨ ਹੈ ਪੁਲਿਸ ਦੀ ਇੱਕ ਅਜਿਹੀ ਮਹਿੰਦਰਾ ਪਿੱਕ ਅੱਪ ਗੱਡੀ ਵੱਲੋਂ ਐਕਸੀਡੈਂਟ ਕਰਨਾ, ਜਿਸ ਨੂੰ ਕਿ ਇੱਕ ਐਸਾ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਜਿਹੜਾ ਕਿ ਨਸ਼ੇ ‘ਚ ਟੁੱਨ ਸੀ। ਵੇਖਣ ਨੂੰ ਤਾਂ ਭਾਵੇਂ ਇਹ ਇੱਕ ਸਧਾਰਨ ਸੜਕ ਹਾਦਸਾ ਸੀ, ਪਰ ਇਹ ਹਾਦਸਾ ਉਸ ਵੇਲੇ ਵਾਪਰਿਆ ਹੈ ਜਦੋਂ ਇਸੇ ਦਿੱਲੀ ਵਿੱਚ ਇੱਕ ਸਿੱਖ ਡਰਾਈਵਰ ਦੀ ਗੱਡੀ ਪੁਲਿਸ ਦੀ ਗੱਡੀ ਨਾਲ ਟਕਰਾਉਣ ਤੋਂ ਬਾਅਦ ਉਸ ਡਰਾਈਵਰ ਤੇ ਉਸ ਦੇ ਪੁੱਤਰ ਨੂੰ 15 ਹਥਿਆਰਬੰਦ ਪੁਲਿਸ ਵਾਲਿਆਂ ਵੱਲੋਂ ਸੜਕ ‘ਤੇ ਲੰਮਾ ਪਾ ਕੇ ਡਾਂਗਾਂ ਨਾਂਲ ਬੁਰੀ ਤਰ੍ਹਾਂ ਕੁੱਟਿਆ ਅਤੇ ਘੜੀਸਿਆ ਗਿਆ। ਅਜਿਹੇ ਵਿੱਚ ਜਦੋਂ ਇਸ ਨਸ਼ੇੜੀ ਦੱਸੇ ਜਾ ਰਹੇ ਪੁਲਿਸ ਵਾਲੇ ਦੀ ਗੱਡੀ ਕਿਸੇ ਨੂੰ ਟੱਕਰ ਮਾਰਦੀ ਹੈ ਤਾਂ ਲੋਕਾਂ ਵੱਲੋਂ ਸਵਾਲ ਕਰਨੇ ਲਾਜ਼ਮੀ ਸਨ ਕਿ ਹੁਣ ਇਸ ਨੂੰ ਕਿਉਂ ਨਹੀਂ ਕੁੱਟਦੀ ਪੁਲਿਸ?

ਇਹ ਸਾਰਾ ਮਾਮਲਾ ਉਸ ਵੇਲੇ ਧਿਆਨ ਵਿੱਚ ਆਇਆ ਜਦੋਂ ਇਸ ਹਾਦਸੇ ਮੌਕੇ ਬਣਾਈ ਗਈ ਇੱਕ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਗਲੋਬਲ ਪੰਜਾਬ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਕਦੋਂ ਦਾ ਹੈ, ਦਿੱਲੀ ਦੇ ਕਿਹੜੇ ਇਲਾਕੇ ਦਾ ਹੈ, ਤੇ ਇਸ ਨੂੰ ਕਿਸ ਨੇ ਬਣਾਇਆ ਹੈ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਪੁਲਿਸ ਮੁਲਾਜ਼ਮ ਅਤੇ ਗੱਡੀ ਦਿੱਲੀ ਪੁਲਿਸ ਦੀ ਹੈ। ਵੀਡੀਓ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਦਿੱਲੀ ਪੁਲਿਸ ਦਾ ਮੁਲਾਜ਼ਮ ਪੀਸੀਆਰ ਦੀ ਗੱਡੀ ਵਿੱਚ ਡਰਾਇੰਵਿੰਗ ਸੀਟ ‘ਤੇ ਬੈਠਾ ਨਸ਼ੇ ਦੀ ਹਾਲਤ ਵਿੱਚ ਟੁੰਨ ਨਜ਼ਰ ਆ ਰਿਹਾ ਹੈ ਤੇ ਆਲੇ ਦੁਆਲੇ ਲੋਕ ਗਾਲਾਂ ਕੱਢਦੇ ਰੌਲਾ ਪਾ ਰਹੇ ਹਨ ਕਿ ਇਸ ਨੇ ਐਕਸੀਡੈਂਟ ਕਰ ਦਿੱਤਾ ਹੈ। ਵੀਡੀਓ ‘ਚ ਇਸ ਪੁਲਿਸ ਮੁਲਾਜ਼ਮ ਦੇ ਕੋਲ ਪਏ ਬੈਗ ‘ਚ ਸ਼ਰਾਬ ਦੀ ਬੋਤਲ ਦਾ ਡੱਬਾ ਅਤੇ ਖਾਣ ਪੀਣ ਦਾ ਸਮਾਨ ਵੀ ਸਾਫ ਦਿਖਾਈ ਦਿੰਦਾ ਹੈ।

ਇਸ ਦੌਰਾਨ ਸਥਾਨਕ ਲੋਕ ਇਸ ਪੁਲਿਸ ਮੁਲਾਜ਼ਮ ਨੂੰ ਲਾਹਨਤਾਂ ਪਾਉਂਦੇ ਹੋਏ ਗਾਲਾਂ ਵੀ ਕੱਢ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਪੁਲਿਸ ਮੁਲਾਜ਼ਮ ‘ਤੇ ਇੱਕ ਸਕੂਟੀ ਸਵਾਰ ਨੂੰ ਟੱਕਰ ਮਾਰਨ ਦਾ ਵੀ ਇਲਜ਼ਾਮ ਹੈ ਕਿਉਂਕਿ ਵੀਡੀਓ’ਚ ਲੋਕ ਇਹ ਦਿਖਾ ਰਹੇ ਹਨ ਕਿ ਪੁਲਿਸ ਵਾਲਿਆਂ ਨੇ ਹੀ ਸਕੂਟੀ ਨੂੰ ਟੱਕਰ ਮਾਰੀ ਹੈ ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ । ਅਸੀ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਵਾ ਦਈਏ ਕਿ ਕੁੱਝ ਦਿਨ ਪਹਿਲਾਂ ਦਿੱਲੀ ਪੁਲਿਸ ਵਲੋਂ ਇੱਕ ਸਿੱਖ ਟੈਂਪੂ ਡਰਾਇਵਰ ਅਤੇ ਉਸਦੇ ਨਾਬਾਲਿਗ ਬੇਟੇ ਨੂੰ ਪੁਲਿਸ ਦੀ ਗੱਡੀ ਦੇ ਨਾਲ ਟੱਕਰ ਮਾਰਨ ਤੋਂ ਬਾਅਦ ਸੜਕ ‘ਤੇ ਲੰਮਾ ਪਾ ਕੇ ਘੜੀਸਦੇ ਹੋਏ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਅਤੇ ਹੁਣ ਉਸੇ ਦਿੱਲੀ ਪੁਲਿਸ ਦੇ ਆਪਣੇ ਮੁਲਾਜ਼ਮ ਨੇ ਇੱਕ ਵਿਅਕਤੀ ਨੂੰ ਸਰਕਾਰੀ ਗੱਡੀ ਦੇ ਨਾਲ ਟੱਕਰ ਮਾਰੀ ਹੈ ਇੱਥੇ ਸਵਾਲ ਇਹ ਹੈ ਕਿ ਇਸ ਪੁਲਿਸ ਮੁਲਾਜ਼ਮ ਦੇ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ? ਇੱਥੇ ਅਸੀਂ ਇੱਕ ਵਾਰ ਫਿਰ ਕਹਿੰਦੇ ਹਾਂ ਕਿ ਗਲੋਬਲ ਪੰਜਾਬ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ।

ਹਾਂ ਜੇਕਰ ਤੁਸੀਂ ਵੀ ਇਹ ਸਾਰਾ ਮਾਮਲਾ ਆਪਣੀ ਅੱਖੀਂ ਵੇਖਣਾ ਚਾਹੁੰਦੇ ਹੋਂ ਤਾਂ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ ਸਾਰਾ ਕੁਝ ਤੁਹਾਡੇ ਸਾਹਮਣੇ ਆਪ ਸਾਫ ਹੋ ਜਾਵੇਗਾ।

- Advertisement -

https://youtu.be/Q9mK5i6ga7E

Share this Article
Leave a comment