ਦਾਦੂਵਾਲ ਦਾ ਡੇਰਾ ਪ੍ਰੇਮੀ ਬਿੱਟੂ ਬਾਰੇ ਵੱਡਾ ਖੁਲਾਸਾ, ਸੁਖਬੀਰ ਤੇ ਬਿੱਟੂ ਦੇ ਰਿਸ਼ਤਿਆਂ ਬਾਰੇ ਵੀ ਖੋਲ੍ਹੇ ਰਾਜ਼ ! ਕੈਪਟਨ ਸਰਕਾਰ ਨੂੰ ਦਿੱਤੀ ਸਿੱਧੀ ਚਿਤਾਵਨੀ

TeamGlobalPunjab
2 Min Read

 ਚੰਡੀਗੜ੍ਹ : ਬੇਅਦਬੀ ਮਾਮਲੇ ਦੇ ਮੁਲਜ਼ਮ ਮਹਿੰਦਰ ਪਾਲ ਬਿੱਟੂ ਦੇ ਕਤਲ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ  ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਡੇਰਾ ਪ੍ਰੇਮੀਆਂ ਨੇ ਬਿੱਟੂ ਦਾ ਸੰਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ, ਉੱਥੇ ਦੂਜੇ ਪਾਸੇ ਇਸ ਮਾਮਲੇ ‘ਤੇ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਕਤਲ ਨੂੰ ਸਿੰਘਾਂ ਵੱਲੋਂ ਸੋਧਾ ਲਾਉਣਾ ਕਰਾਰ ਦਿੱਤਾ ਹੈ। ਦਾਦੂਵਾਲ ਅਨੁਸਾਰ ਮਹਿੰਦਰਪਾਲ ਬਿੱਟੂ ਨੇ ਉਨ੍ਹਾਂ ਦੇ ਕਤਲ ਦੀ ਵੀ ਸਾਜਿਸ਼ ਘੜੀ ਸੀ ਜਿਹੜੀ ਕਿ ਜੇਕਰ ਪੂਰੀ ਹੋ ਜਾਂਦੀ ਤਾਂ ਅੱਜ ਉਹ ਜਿੰਦਾ ਨਾ ਹੁੰਦੇ।

ਇਸ ਸਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਪਾਉਂਦਿਆਂ ਦਾਦੂਵਾਲ ਨੇ ਤਰਕ ਦਿੱਤਾ ਕਿ ਬਿੱਟੂ ਨੂੰ ਤਾਂ ਐਸਆਈਟੀ ਨੇ ਵੀ ਬੇਅਦਬੀ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਹੈ, ਜਿਸ ਨੇ ਇੱਕ ਪਾਖੰਡੀ ਦੇ ਪਿੱਛੇ ਲੱਗ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਇੱਥੇ ਉਨ੍ਹਾਂ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲੈਂਦਿਆਂ ਕਿਹਾ ਕਿ ਇਹ ਕਤਲ ਤਾਂ ਹੋਇਆ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ ਸਨ ਤੇ ਉਨ੍ਹਾਂ ਨੇ ਸਮੇਂ ਸਿਰ ਇਨਸਾਫ ਨਹੀਂ ਮਿਲਿਆ।

ਬਲਜੀਤ ਸਿੰਘ ਦਾਦੂਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਸਿੱਖ ਨਿਯਮਾਂ ਅਨੁਸਾਰ ਹੀ ਖਾਲਸੇ ਨੇ ਉਸ ਬਿੱਟੂ ਦਾ ਸੋਦਾ ਲਾਇਆ ਹੈ। ਇੱਥੇ ਹੀ ਦਾਦੂਵਾਲ ਨੇ ਵੀ ਬੰਬੀਹਾ ਗਰੁੱਪ ਵਾਂਗ ਚੇਤਾਵਨੀ ਦਿੰਦਿਆਂ ਕਿਹਾ ਕਿ ਖ਼ਬਰਦਾਰ ਜੇਕਰ ਬਿੱਟੂ ਦਾ ਕਤਲ ਕਰਨ ਵਾਲੇ ਨੌਜਵਾਨਾਂ ਨੂੰ ਕਿਸੇ ਨੇ ਕੁਝ ਕਿਹਾ ਤਾਂ। ਇੱਥੇ ਦਾਦੂਵਾਲ ਨੇ ਇਹ ਦੋਸ਼ ਲਾਇਆ ਕਿ ਜਿਹੜੇ ਲੋਕਾਂ ਵੱਲੋਂ ਇਨਸਾਨੀਅਤ ਦੀ ਅਵਾਜ਼ ਚੁੱਕੀ ਜਾਂਦੀ ਹੈ ਉਨ੍ਹਾਂ ‘ਤੇ ਸਰਕਾਰਾਂ ਵੱਲੋਂ ਲਾਠੀਚਾਰਜ ਕਰਵਾਈਆ ਜਾਂਦਾ ਹੈ ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਹਨ।

ਇਸ ਤੋਂ ਇਲਾਵਾ ਦਾਦੂਵਾਲ ਨੇ ਇਸ ਵੀਡੀਓ ਵਿੱਚ ਬੋਲਦਿਆਂ ਹੋਰ ਕੀ ਅਹਿਮ ਖੁਲਾਸੇ ਕੀਤੇ ਹਨ, ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/7khpw87jk_0

Share this Article
Leave a comment