ਥਾਈਲੈਂਡ ਦੇ ਰਾਜਾ ਦਾ ਆਪਣੀ ਬਾਡੀਗਾਰਡ ਤੇ ਆਇਆ ਦਿਲ, ਵਿਆਹ ਕਰਵਾ ਬਣਾਇਆ ਮਹਾਂਰਾਣੀ

TeamGlobalPunjab
2 Min Read

ਬੈਂਕਾਕ : ਥਾਈਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਨੇ ਆਪਣੇ ਰਾਜ ਤਿਲਕ ਤੋਂ ਪਹਿਲਾਂ ਇਕ ਅਜਿਹਾ ਕਦਮ ਚੁੱਕਿਆ ਹੈ ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਵਜੀਰਾਲੋਂਗਕੋਰਨ ਨੇ ਆਪਣੇ ਨਿੱਜੀ ਸੁਰੱਖਿਆ ਦਸਤੇ ਦੀ ਡਿਪਟੀ ਕਮਾਂਡਰ ਸੁਥਿਦਾ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਸ਼ਾਹੀ ਮਹਿਲ ਵੱਲੋਂ ਇਕ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਹੈ।

66 ਸਾਲਾ ਰਾਜਾ ਵਜੀਰਾਲੋਂਗਕੋਰਨ ਦਾ ਇਹ ਚੌਥਾ ਵਿਆਹ ਹੈ। ਵਜੀਰਾਲੋਂਗਕੋਰਨ ਦੀਆਂ ਤਿੰਨ ਰਾਣੀਆਂ ਤੋਂ ਉਨ੍ਹਾਂ ਦੇ 5 ਲੜਕੇ ਅਤੇ 2 ਲੜਕੀਆਂ ਹਨ। ਉਹ ਆਪਣੀ ਤਿੰਨੇ ਪਤਨੀਆਂ ਨੂੰ ਤਲਾਕ ਦੇ ਚੁੱਕੇ ਹਨ। 44 ਸਾਲਾ ਸੁਥਿਦਾ ਦਾ ਪੂਰਾ ਨਾਂ ਸੁਥਿਦਾ ਤਿਦਜਈ ਹੈ, ਜੋ ਕਿ ਥਾਈ ਏਅਰਵੇਜ਼ ‘ਚ ਫ਼ਲਾਈਟ ਅਟੈਂਡੈਂਟ ਰਹਿ ਚੁੱਕੀ ਹੈ। ਸਾਲ 2014 ‘ਚ ਵਜੀਰਾਲੋਂਗਕੋਰਨ ਨੇ ਸੁਥਿਦਾ ਨੂੰ ਆਪਣੀ ਬਾਡੀਗਾਰਡ ਯੂਨਿਟ ਦਾ ਡਿਪਟੀ ਕਮਾਂਡਰ ਬਣਾਇਆ ਸੀ। ਵਜੀਰਾਲੋਂਗਕੋਰਨ ਨੇ ਦਸੰਬਰ 2016 ‘ਚ ਸੁਥਿਦਾ ਨੂੰ ਸੈਨਾਪਤੀ ਬਣਾਇਆ ਅਤੇ 2017 ‘ਚ ਥਾਨਪੁਇੰਗ ਬਣਾਇਆ। ਥਾਨਪੁਇੰਗ ਇਕ ਸ਼ਾਹੀ ਅਹੁਦਾ ਹੁੰਦਾ ਹੈ, ਜਿਸ ਦਾ ਮਤਲਬ ਅਰਥ ਲੇਡੀ ਹੈ।

ਜ਼ਿਕਰਯੋਗ ਹੈ ਕਿ 13 ਅਕਤੂਬਰ 2016 ਨੂੰ ਸਾਬਕਾ ਰਾਜੇ ਭੂਮਿਬੋਲ ਅਦੁਲਯਾਦੇਜ਼ ਦਾ ਦੇਹਾਂਤ ਹੋਇਆ ਸੀ। ਭੂਮਿਬੋਲ ਅਦੁਲਯਾਦੇਜ਼ ਦੁਨੀਆਂ ‘ਚ ਸੱਭ ਤੋਂ ਲੰਮੇ ਸਮੇਂ ਤਕ ਰਾਜ ਕਰਨ ਵਾਲੇ ਰਾਜਾ ਸਨ। ਉਨ੍ਹਾਂ ਦਾ ਦੇਹਾਂਤ 88 ਸਾਲ ਦੀ ਉਮਰ ‘ਚ ਹੋਇਆ ਸੀ। ਇਸ ਤੋਂ ਬਾਅਦ ਥਾਈਲੈਂਡ ਦੇ ਵਜੀਰਾਲੋਂਗਕੋਰਨ ਨੇ ਅਕਤੂਬਰ 2016 ‘ਚ ਹੀ ਦੇਸ਼ ਦੀ ਸੰਸਦ ਤੋਂ ਰਾਜਾ ਬਣਨ ਦੇ ਮਤੇ ਨੂੰ ਸਵੀਕਾਰ ਕੀਤਾ ਸੀ।

- Advertisement -

Share this Article
Leave a comment