ਤਲਾਸ਼ੀ ਲੈਣ ਗਈ ਪੁਲਿਸ ਨੂੰ ਘਰ ‘ਚੋਂ ਮਿਲੀਆਂ 1000 ਤੋਂ ਜ਼ਿਆਦਾ ਬੰਦੂਕਾਂ

TeamGlobalPunjab
2 Min Read

ਲਾਸ ਏਂਜਲਸ ਵਿਖੇ ਸਥਿਤ ਇੱਕ ਘਰ ‘ਚ ਪੁਲਿਸ ਵੱਲੋਂ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ। ਇਹ ਬਰਾਮਦਗੀ ਉਸ ਵੇਲੇ ਹੋਈ ਜਦੋਂ ਪੁਲਿਸ ਨੇ ਨਾਜਾਇਜ਼ ਤਰੀਕੇ ਨਾਲ ਹਥਿਆਰ ਬਣਾਉਣ ਅਤੇ ਉਸ ਦੀ ਵਿਕਰੀ ਦੇ ਸ਼ੱਕ ‘ਚ ਤਲਾਸ਼ੀ ਵਾਰੰਟ ਲੈ ਕੇ ਇਕ ਘਰ ‘ਚ ਦਾਖਲ ਹੋਈ। ਤਲਾਸ਼ੀ ਦੌਰਾਨ ਇਸ ਘਰ ‘ਚੋਂ ਇਕ ਹਜ਼ਾਰ ਬੰਦੂਕਾਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ‘ਚ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਲਕੋਹਲ, ਤੰਬਾਕੂ, ਫਾਇਰਆਰਮਸ ਐਂਡ ਐਕਸਪਲੋਸਿਵਸ ਬਿਊਰੋ ਦੇ ਬੁਲਾਰੇ ਜਿੰਜਰ ਕੋਲਬਰਨ ਨੇ ਕਿਹਾ ਕਿ ਬਰਾਮਦ ਕੀਤੀ ਗਈ ਬੰਦੂਕਾਂ ‘ਚ ਹੈਂਡ ਗੰਨ ਤੋਂ ਲੈ ਕੇ ਰਾਈਫਲ ਤਕ ਹਨ। ਇਸ ਤੋਂ ਇਲਾਵਾ ਘਰੋਂ ਹਥਿਆਰ ਬਣਾਉਣ ਦੇ ਔਜਾਰ ਵੀ ਬਰਾਮਦ ਹੋਏ ਹਨ।

ਲਾਸ ਏਂਜਲਸ ਪੁਲਿਸ ਵਿਭਾਗ ਦੇ ਅਧਿਕਾਰੀ ਜੈੱਫ ਲੀ ਮੁਤਾਬਕ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਸੰਘੀ ਲਾਇਸੈਂਸ ਦੇ ਬਗੈਰ ਹਥਿਆਰ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਸੂਚਨਾ ‘ਤੇ ਵਿਭਾਗ ਦੇ ਅਧਿਕਾਰੀ ਬੁੱਧਵਾਰ ਨੂੰ ਜਾਂਚ-ਪੜਤਾਲ ਲਈ ਗਏ ਸਨ। ਸ਼ਹਿਰ ਦੇ ਬਾਹਰੀ ਇਲਾਕੇ ਦੇ ਜਿਸ ਘਰੋਂ ਹਥਿਆਰਾਂ ਦਾ ਜਖੀਰਾ ਮਿਲਿਆ ਹੈ ਉੱਥੋਂ ਦਾ ਇਕ ਫੁੁਟੇਜ ਵੀ ਜਾਰੀ ਕੀਤਾ ਗਿਆ ਹੈ। ਇਸ ਵਿਚ ਘਰ ਦੇ ਬਾਹਰ ਦੀ ਸੜਕ ‘ਤੇ ਸੈਂਕੜੇ ਬੰਦੂਕਾਂ ਦਿਸ ਰਹੀਆਂ ਹਨ ਅਤੇ ਅਧਿਕਾਰੀ ਉਨ੍ਹਾਂ ਦਾ ਵੇਰਵਾ ਨੋਟ ਕਰ ਰਹੇ ਹਨ।

ਬਿਊਰੋ ਦੀ ਬੁਲਾਰੇ ਜਿੰਜਰ ਕੋਲਬਰਨ ਨੇ ਇੱਕ ਲਿਖਤੀ ਬਿਆਨ ‘ਚ ਕਿਹਾ ਅਧਿਕਾਰੀਆਂ ਨੂੰ ਇਜ ਗੁਪਤ ਸੂਚਨਾ ਮਿਲੀ ਸੀ ਕਿ ਗੈਰਕਾਨੂੰਨੀ ਤਰੀਕੇ ਨਾਲ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਾਲ 2015 ‘ਚ ਲਾਸ ਏਂਜਲਸ ਪੁਲਿਸ ਨੇ ਇਕ ਘਰ ਵਿਚੋਂ ਕਰੀਬ 1,200 ਬੰਦੂਕਾਂ, ਸੱਤ ਟਨ ਧਮਾਕਾਖੇਜ਼ ਸਮੱਗਰੀ ਅਤੇ 23 ਲੱਖ ਦੀ ਨਕਦੀ ਬਰਾਮਦ ਕੀਤੀ ਸੀ। ਘਰ ਦਾ ਮਾਲਕ ਇਕ ਗੱਡੀ ‘ਚ ਮ੍ਰਿਤਕ ਮਿਲਿਆ ਸੀ। ਉਸ ਸਮੇਂ ਕਿਸੇ ਘਰੋਂ ਹਥਿਆਰਾਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਮੰਨੀ ਗਈ ਸੀ।

Share this Article
Leave a comment