ਡੇਰਾ ਮੁਖੀ ਨੂੰ ਮਾਫ਼ੀ ਦੇਣ ਵਾਲੇ ਬਿਆਨ ਤੋਂ ਪਲਟੇ ਢੀਂਡਸਾ, ਕਿਹਾ ਜਥੇਦਾਰਾਂ ਦੇ ਕੰਮ ‘ਚ ਮੈਂ ਕਿਉਂ ਦਖ਼ਲ ਦਿਆਂ?

TeamGlobalPunjab
3 Min Read

ਸੰਗਰੂਰ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੇ ਆਪਣੇ ਬਿਆਨ ਤੋਂ ਪਲਟ ਗਏ ਹਨ। ਢੀਂਡਸਾ ਅਨੁਸਾਰ ਮੀਡੀਆ ਦੇ ਹਲਕਿਆਂ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਜਦਕਿ ਉਨ੍ਹਾਂ ਨੇ ਅਜਿਹਾ ਕਦੀ ਵੀ ਨਹੀਂ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੇ ਮਾਮਲੇ ਵਿੱਚ ਅਕਾਲੀ ਦਲ ਜਿੰਮੇਵਾਰ ਸੀ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਇੰਨਾ ਕਿਹਾ ਸੀ ਕਿ ਉਹ ਫੈਸਲਾ ਗਲਤ ਹੋਇਆ ਹੈ।

ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਕਿ, ‘ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੋਈ ਹੱਥ ਨਹੀਂ ਸੀ, ਕਿਉਂਕਿ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੈ ਤੇ ਡੇਰਾ ਮੁਖੀ ਨੂੰ ਮਾਫੀ ਦੇਣਾ ਇੱਕ ਧਾਰਮਿਕ ਮਾਮਲਾ ਹੈ।‘ ਉਨ੍ਹਾਂ ਕਿਹਾ ਕਿ , “ ਇਸ ਮਾਮਲੇ ਵਿੱਚ ਪੰਜਾ ਤਖ਼ਤਾਂ ਦੇ ਸਿੰਘ ਸਹਿਬਾਨਾਂ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫੈਸਲਾ ਲੈਣਾ ਸੀ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵ ਉੱਚ ਹੈ ਤੇ ਉਸ ਸੰਸਥਾ ਦਾ ਫੈਸਲਾ ਹਰ ਕੋਈ ਮੰਨਦਾ ਹੈ।“ ਉਨ੍ਹਾਂ ਅੱਗੇ ਕਿਹਾ ਕਿ, “ ਮੇਰਾ ਇਹ ਮੰਨਣਾ ਹੈ ਕਿ ਸਿੱਖ ਕੌਮ ਦਾ ਦਿਲ ਬਹੁਤ ਵੱਡਾ ਹੈ ਤੇ ਜੇਕਰ ਉਸ ਵੇਲੇ ਡੇਰਾ ਮੁਖੀ ਨੂੰ ਮਾਫੀ ਦਿੱਤੀ ਵੀ ਜਾਂਦੀ ਤਾਂ ਉਸ ਦੀ ਕੋਈ ਮਰਿਆਦਾ ਹੁੰਦੀ ਤੇ ਕਿਸੇ ਸਿਸਟਮ ਤਹਿਤ ਹੀ ਉਸ ਨੂੰ ਮਾਫੀ ਦਿੱਤੀ ਜਾਣੀ ਚਾਹੀਦੀ ਸੀ

ਛੋਟੇ ਢੀਂਡਸਾ ਅਨੁਸਾਰ ਇਸ ਦੇ ਬਾਵਜੂਦ ਉਹ ਇਹ ਕਹਿਣਗੇ ਕਿ ਅਜਿਹੇ ਫੈਸਲੇ ਲੈਣਾ ਅਕਾਲੀ ਦਲ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਹੈ ਲਿਹਾਜਾ ਉਹ ਇਸ ਮਾਮਲੇ ‘ਤੇ ਅਜਿਹੀ ਕੋਈ ਟਿੱਪਣੀ ਨਹੀਂ ਕਰਨਗੇ ਕਿ ਸਿੰਘ ਸਹਿਬਾਨਾਂ ਨੇ ਕੀ ਸੋਚ ਸਮਝ ਕੇ ਇਹ ਫੈਸਲਾ ਕੀਤਾ ਹੋਣੈ। ਪਰਮਿੰਦਰ ਸਿੰਘ ਢੀਂਡਸਾ ਉਹ ਗੱਲ ਹੁਣ ਬੀਤੇ ਸਮੇ਼ਂ ਦੀ ਹੋ ਚੁਕੀ ਹੈ ਤੇ ਵਾਰ ਵਾਰ ਪੁਰਾਣੀਆਂ ਗੱਲਾਂ ਖੁਰਚਣਾ ਠੀਕ ਨਹੀਂ ਹੋਵੇਗਾ।

ਦੱਸ ਦਈਏ ਕਿ ਬੀਤੇ ਦਿਨੀਂ ਜਦੋਂ ਛੋਟੇ ਢੀਂਡਸਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ ਤਾਂ ਉਸ ਵੇਲੇ ਪੱਤਰਕਾਰਾਂ ਨੇ ਉਨ੍ਹਾਂ ਸਵਾਲ ਕੀਤਾ ਸੀ ਕਿ, ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਦੇ ਫੈਸਲੇ ਨੂੰ ਉਹ ਠੀਕ ਸਮਝਦੇ ਹਨ? ਜਿਸ ਬਾਰੇ ਢੀਂਡਸਾ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਫੈਸਲਾ ਗਲਤ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹੁਣ ਤੱਕ ਕੋਈ ਵੀ ਅਜਿਹੀ ਸਰਕਾਰ ਨਹੀਂ ਆਈ ਜਿਸ ਕੋਲੋਂ ਕੋਈ ਗਲਤ ਫੈਸਲਾ ਨਾ ਹੋਇਆ ਹੋਵੇ। ਲਿਹਾਜਾ ਇਸ ਮਸਲੇ ‘ਤੇ ਵਾਰ ਵਾਰ ਬਹਿਸ ਕਰਨੀ ਠੀਕ ਨਹੀਂ ਹੋਵੇਗੀ।

- Advertisement -

Share this Article
Leave a comment